ਬਿੱਲਾ ਨੇ ਕੀਤਾ 'ਐਨਟੀਨਾ' ਸੈਟ
ਏਬੀਪੀ ਸਾਂਝਾ | 12 Oct 2016 04:03 PM (IST)
ਹਰ ਵਾਰ ਆਸ਼ਿਕੀ ਦਾ ਟਾਇਮ-ਟੇਬਲ ਸੈਟ ਕਰਨ ਵਾਲੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਇਸ ਵਾਰ ਐਨਟੀਨਾ ਸੈਟ ਕਰ ਰਹੇ ਹਨ। ਉਹਨਾਂ ਦਾ ਨਵਾੰ ਗੀਤ 'ਐਨਟੀਨਾ' ਅੱਜ ਰਿਲੀਜ਼ ਹੋਇਆ ਹੈ। ਉਹਨਾਂ ਮੁਤਾਬਕ ਇਹ ਗੀਤ 'ਟਾਇਮ-ਟੇਬਲ 3' ਹੀ ਹੈ, ਬਸ ਇਸਦਾ ਨਾਂਅ ਵੱਖਰਾ ਹੈ। ਗਾਣੇ ਦੇ ਬੋਲ, ਅੰਦਾਜ਼ ਅਤੇ ਸੰਗੀਤ ਸੁਣ ਕੇ ਵੀ ਇਹੀ ਲਗਦਾ ਹੈ। ਬਿੱਲਾ ਨੇ ਇੱਕ ਵਾਰ ਫਿਰ ਤੋਂ ਹਿੱਟ ਚੀਜ਼ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਜ਼ਾਹਿਰ ਹੈ ਦਰਸ਼ਕਾੰ ਨੂੰ ਉਹਨਾਂ ਦਾ ਇਹ ਅੰਦਾਜ਼ ਪਸੰਦ ਵੀ ਆਉਂਦਾ ਹੈ। ਗਾਣੇ ਵਿੱਚ ਉਹਨਾਂ ਦੀ ਲੁੱਕ ਬਦਲੀ ਹੋਈ ਹੈ। ਇੱਕ ਜਵਾਨ ਮੁੰਡੇ ਦੇ ਕਿਰਦਾਰ ਵਿੱਚ ਉਹ ਨਜ਼ਰ ਆਏ ਹਨ। ਖਾਸ ਕਰ ਕਿ ਉਹਨਾਂ ਦਾ ਹੇਅਰਸਟਾਈਲ, ਜੋ ਕੁਝ ਕੁਝ ਨਵਾਜ਼ੁਦੀਨ ਸਿੱਦੀਕੀ ਵਰਗਾ ਲੱਗ ਰਿਹਾ ਹੈ। ਵੇਖੋ ਗੀਤ: