ਸ਼ਿਲਪਾ ਦੇ ਪਿਤਾ ਦੀ ਮੌਤ ਦਾ ਪ੍ਰਿਅੰਕਾ ਨੂੰ ਦੁੱਖ
ਏਬੀਪੀ ਸਾਂਝਾ | 12 Oct 2016 03:51 PM (IST)
NEXT PREV
ਮੰਗਲਵਾਰ ਨੂੰ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਿਤਾ ਸੁਰੇਂਦਰ ਸ਼ੈਟੀ ਦਾ ਦੇਹਾਂਤ ਹੋ ਗਿਆ। ਇਸ ਗੱਲ ਦਾ ਦੁੱਖ ਪ੍ਰਿਅੰਕਾ ਚੋਪੜਾ ਨੇ ਵੀ ਜਤਾਇਆ ਹੈ। ਕੰਮ ਵਿੱਚ ਰੁੱਝੇ ਹੋਣ ਕਰਕੇ ਪੀਸੀ ਆਪ ਤਾਂ ਸਸਕਾਰ 'ਤੇ ਨਹੀਂ ਆ ਸਕੀ, ਪਰ ਉਹਨਾਂ ਨੇ ਟਵੀਟ ਕਰਕੇ ਦੁੱਖ ਜਤਾਇਆ ਹੈ। ਉਹਨਾਂ ਲਿਖਿਆ, 'ਸ਼ਿਲਪਾ ਅਤੇ ਉਹਨਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ। ਇਸ ਖਬਰ 'ਤੇ ਮੇਰਾ ਦਿਲ ਰੌਂਦਾ ਹੈ। ਮਾਤਾ-ਪਿਤਾ ਨੂੰ ਗਵਾਉਣ ਦੇ ਦੁੱਖ ਤੋਂ ਵੱਡਾ ਹੋਰ ਕੋਈ ਦੁੱਖ ਨਹੀਂ ਹੁੰਦਾ।' ਸਸਕਾਰ 'ਤੇ ਹੋਰ ਵੀ ਕਈ ਬਾਲੀਵੁੱਡ ਸਿਤਾਰੇ ਪਹੁੰਚੇ। ਇਸ ਵਿੱਚ ਅਕਸ਼ੇ ਕੁਮਾਰ, ਟੈਰੇਂਸ ਲੁਇਸ ਅਤੇ ਹੋਰ ਕਲਾਕਾਰ ਸ਼ਾਮਲ ਸਨ। ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਆਖਰੀ ਰਸਮ ਅਦਾ ਕੀਤੀ।