Kyunki Saas Bhi Kabhi Bahu Thi 2: ਸਾਬਕਾ ਮੰਤਰੀ ਸਮ੍ਰਿਤੀ ਇਰਾਨੀ ਨੇ ਸਿਆਸਤ ਤੋਂ ਤੌਬਾ ਕਰ ਲਈ ਹੈ। ਉਹ ਹੁਣ ਮੁੜ ਡਰਾਮੇ ਦੀ ਦੁਨੀਆ ਵਿੱਚ ਇੰਟਰੀ ਮਾਰ ਰਹੀ ਹੈ। ਟੀਵੀ ਸੀਰੀਅਲ ਕਿਊਂਕੀ ਸਾਸ ਭੀ ਕਭੀ ਬਹੂ ਥੀ ਤੋਂ ਚਰਚਿਤ ਹੋਈ ਸਮ੍ਰਿਤੀ ਇਰਾਨੀ ਮੁੜ ਟੀਵੀ ਉਪਰ ਨਜ਼ਰ ਆਏਗੀ। ਇਸ ਦੀ ਚਰਚਾ ਤਾਂ ਕਾਫੀ ਸਮੇਂ ਤੋਂ ਸੀ ਪਰ ਹੁਣ ਡਾਇਰੈਕਟਰ ਏਕਤਾ ਕਪੂਰ ਨੇ ਵੀ ਮੋਹਰ ਲਾ ਦਿੱਤੀ ਹੈ। ਏਕਤਾ ਨੇ ਕਿਹਾ ਹੈ ਕਿ "ਅਸੀਂ ਰਾਜਨੀਤੀ ਨੂੰ ਮਨੋਰੰਜਨ ਵਿੱਚ ਲਿਆ ਰਹੇ ਹਾਂ, ਜਾਂ ਇਹ ਕਹਿਣਾ ਬਿਹਤਰ ਹੈ ਕਿ ਅਸੀਂ ਸਿਆਸਤਦਾਨਾਂ ਨੂੰ ਮਨੋਰੰਜਨ ਵਿੱਚ ਲਿਆ ਰਹੇ ਹਾਂ।" 

ਦਰਅਸਲ ਏਕਤਾ ਕਪੂਰ ਨੇ ਆਪਣੇ ਸੀਰੀਅਲ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਨਾਲ ਟੈਲੀਵਿਜ਼ਨ ਵਿੱਚ ਕ੍ਰਾਂਤੀ ਲਿਆ ਦਿੱਤੀ ਸੀ। ਭਾਵੇਂ ਇਸ ਵਿੱਚ ਬਹੁਤ ਸਾਰੇ ਉਤਰਾਅ-ਚੜ੍ਹਾਅ ਸਨ ਤੇ ਇੱਕ ਅਜਿਹੀ ਕਹਾਣੀ ਸੀ ਜਿਸ 'ਤੇ ਵਿਸ਼ਵਾਸ ਕਰਨਾ ਔਖਾ ਸੀ, ਫਿਰ ਵੀ ਇਹ ਘਰੇਲੂ ਔਰਤਾਂ, ਕੰਮਕਾਜੀ ਔਰਤਾਂ, ਦਾਦੀਆਂ ਤੇ ਪੜਦਾਦੀਆਂ ਦਾ ਪਸੰਦੀਦਾ ਸੀਰੀਅਲ ਸੀ। ਇਸ ਸੀਰੀਅਲ ਵਿੱਚ ਸਮ੍ਰਿਤੀ ਈਰਾਨੀ ਦੁਆਰਾ ਨਿਭਾਇਆ ਗਿਆ 'ਤੁਲਸੀ ਵਿਰਾਨੀ' ਦਾ ਕਿਰਦਾਰ ਵੀ ਹਰ ਘਰ ਵਿੱਚ ਮਸ਼ਹੂਰ ਸੀ। ਇਹ ਸਭ ਤੋਂ ਲੰਬਾ ਚੱਲਿਆ ਸੀਰੀਅਲ ਸੀ ਜਿਸ ਨੂੰ ਅੱਠ ਸਾਲਾਂ ਵਿੱਚ ਸਭ ਤੋਂ ਵੱਧ ਟੀਆਰਪੀ ਮਿਲੀ। ਕੁਝ ਸਮੇਂ ਤੋਂ ਇਹ ਚਰਚਾ ਸੀ ਕਿ ਏਕਤਾ ਕਪੂਰ ਪੁਰਾਣੇ ਲੀਡ ਨਾਲ ਦੂਜਾ ਸੀਜ਼ਨ ਬਣਾਉਣ ਜਾ ਰਹੀ ਹੈ। ਆਖਰਕਾਰ ਨਿਰਮਾਤਾਵਾਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ।

ਏਕਤਾ ਕਪੂਰ ਲੈ ਕੇ ਆ ਰਹੀ 'ਕਿਉਂਕੀ ਸਾਸ ਭੀ ਕਭੀ ਬਹੂ ਥੀ'ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ ਏਕਤਾ ਕਪੂਰ ਨੇ ਆਪਣੇ ਕਲਟ ਸ਼ੋਅ ਕਿਉਂਕੀ ਸਾਸ ਭੀ ਕਭੀ ਬਹੂ ਥੀ ਵਿੱਚ ਵਾਪਸੀ ਦੀ ਪੁਸ਼ਟੀ ਕਰ ਦਿੱਤੀ ਹੈ। ਉਸ ਨੇ ਨਾ ਸਿਰਫ਼ ਸ਼ੋਅ ਦੀ ਵਾਪਸੀ ਦੀ ਪੁਸ਼ਟੀ ਕੀਤੀ ਸਗੋਂ ਇਹ ਵੀ ਖੁਲਾਸਾ ਕੀਤਾ ਕਿ ਦੂਜਾ ਸੀਜ਼ਨ 150 ਐਪੀਸੋਡ ਲੰਬਾ ਹੋਵੇਗਾ। ਇਸ ਪਿੱਛੇ ਕਾਰਨ ਦੱਸਦੇ ਹੋਏ ਏਕਤਾ ਨੇ ਕਿਹਾ ਕਿ ਜਦੋਂ ਅਸਲ ਟੀਵੀ ਸ਼ੋਅ ਖਤਮ ਹੋਇਆ ਸੀ ਤਾਂ 2000 ਐਪੀਸੋਡਾਂ ਦੇ ਅੰਕੜੇ ਤੱਕ ਪਹੁੰਚਣ ਲਈ 150 ਐਪੀਸੋਡ ਬਾਕੀ ਸਨ। ਉਨ੍ਹਾਂ ਕਿਹਾ "ਸ਼ੋਅ ਲਈ ਸਾਡੇ ਪਿਆਰ ਨੇ ਸਾਰਿਆਂ ਨੂੰ ਦੁਬਾਰਾ ਇਕੱਠੇ ਕਰਕੇ 150 ਐਪੀਸੋਡ ਪੂਰੇ ਕੀਤੇ ਹਨ ਤੇ 2000 ਤੱਕ ਪਹੁੰਚ ਗਏ ਹਨ, ਜਿਸ ਦਾ ਇਹ ਸ਼ੋਅ ਹੱਕਦਾਰ ਹੈ।"

ਸਮ੍ਰਿਤੀ ਈਰਾਨੀ ਫਿਰ ਨਿਭਾਏਗੀ 'ਤੁਲਸੀ ਵਿਰਾਨੀ' ਦੀ ਭੂਮਿਕਾਏਕਤਾ ਕਪੂਰ ਨੇ ਅੱਗੇ ਖੁਲਾਸਾ ਕੀਤਾ ਕਿ ਰੀਬੂਟ ਵਿੱਚ ਇੱਕ ਸਿਆਸਤਦਾਨ ਵੀ ਹੋਵੇਗਾ, ਜੋ ਸ਼ੋਅ ਵਿੱਚ ਸਮ੍ਰਿਤੀ ਈਰਾਨੀ ਦੀ 'ਤੁਲਸੀ ਵਿਰਾਨੀ' ਦੇ ਰੂਪ ਵਿੱਚ ਵਾਪਸੀ ਦਾ ਸੰਕੇਤ ਦਿੰਦਾ ਹੈ। ਏਕਤਾ ਨੇ ਕਿਹਾ, "ਅਸੀਂ ਰਾਜਨੀਤੀ ਨੂੰ ਮਨੋਰੰਜਨ ਵਿੱਚ ਲਿਆ ਰਹੇ ਹਾਂ, ਜਾਂ ਇਹ ਕਹਿਣਾ ਬਿਹਤਰ ਹੈ ਕਿ ਅਸੀਂ ਸਿਆਸਤਦਾਨਾਂ ਨੂੰ ਮਨੋਰੰਜਨ ਵਿੱਚ ਲਿਆ ਰਹੇ ਹਾਂ।"

'ਮਿਹਿਰ ਵਿਰਾਨੀ' ਦਾ ਕਿਰਦਾਰ ਕੌਣ ਨਿਭਾਏਗਾ?ਪਹਿਲਾਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰੀਬੂਟ ਸੀਰੀਜ਼ ਵਿੱਚ ਮੂਲ ਕਲਾਕਾਰ ਅਮਰ ਉਪਾਧਿਆਏ 'ਮਿਹਿਰ ਵਿਰਾਨੀ' ਤੇ ਸਮ੍ਰਿਤੀ ਈਰਾਨੀ 'ਤੁਲਸੀ ਵਿਰਾਨੀ' ਦੇ ਰੂਪ ਵਿੱਚ ਦਿਖਾਈ ਦੇਣਗੇ। ਹਾਲਾਂਕਿ, ਏਕਤਾ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ 'ਮਿਹਿਰ' ਦੀ ਭੂਮਿਕਾ ਕੌਣ ਨਿਭਾਏਗਾ ਪਰ ਕੁਝ ਲੋਕ ਕਹਿ ਰਹੇ ਹਨ ਕਿ ਇਸ ਬਾਰੇ ਹਿਤੇਨ ਤੇਜਵਾਨੀ, ਅਮਰ ਉਪਾਧਿਆਏ ਤੇ ਰੋਨਿਤ ਰਾਏ ਨਾਲ ਗੱਲਬਾਤ ਚੱਲ ਰਹੀ ਹੈ।