ਮੁੰਬਈ: ਬਾਲੀਵੁੱਡ ਦੀ ‘ਕੁਈਨ’ ਤੇ ‘ਐ ਦਿਲ ਹੈ ਮੁਸ਼ਕਿਲ’ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਅਦਾਕਾਰਾ ਲੀਜ਼ਾ ਹੇਡਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟੀਵ ਹੈ। ਪਰ ਇਸ ਬਾਰ ਉਸ ਨੇ ਜੋ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤੀ ਹੈ ਉਹ ਸਭ ਤੋਂ ਵੱਖਰੀ ਹੈ। ਇਸ ਫੋਟੋ ‘ਚ ਲੀਜ਼ਾ ਆਪਣੇ ਬੇਟੇ ਨਾਲ ਖੇਡਦੀ ਨਜ਼ਰ ਆ ਰਹੀ ਹੈ।
ਉਹ ਕਿਸੇ ਗ੍ਰਾਉਂਡ ‘ਚ ਨਹੀਂ ਸਗੋਂ ਆਪਣੇ ਛੋਟੇ ਜਿਹੇ ਬੱਚੇ ਨੂੰ ਸਵੀਮਿੰਗ ਪੂਲ ‘ਚ ਖਿਡਾ ਰਹੀ ਹੈ। ਇੰਨੀ ਛੋਟੀ ਉਮਰ ‘ਚ ਹੀ ਉਹ ਆਪਣੇ ਬੱਚੇ ਨੂੰ ਸਵੀਮਿੰਗ ਕਲਾਸਾਂ ਦੇ ਰਹੀ ਹੈ। ਉਂਝ ਵੀ ਲੀਜ਼ਾ ਆਏ ਦਿਨ ਕੋਈ ਨਾ ਕੋਈ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।
ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਲੀਜ਼ਾ ਨੇ ਲਿਖਿਆ, ‘ਵੀਰਵਾਰ ਨੂੰ ਸਾਡੀ ਸਵੀਮਿੰਗ ਕਲਾਸ ਹੁੰਦੀ ਹੈ। ਇਹ ਹਫ਼ਤੇ ਦਾ ਸਭ ਤੋਂ ਫੇਵਰੇਟ ਡੇਅ ਹੈ। ਪਿਛਲੇ ਹਫ਼ਤੇ ਸਾਰੇ ਬੱਚਿਆਂ ਨੇ ਆਪਣੀ ਮੌਮ ਨਾਲ ਤਸਵੀਰ ਖਿਚਾਈ ਇਹ ਸਾਡੀ ਫ਼ੋਟੋ ਹੈ।’
ਲੀਜ਼ਾ ਦੇ ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਹੁਣ ਤਕ ਇਸ ਪੋਸਟ ਨੂੰ ਲੱਖਾਂ ਹੀ ਵਿਊਜ਼ ਮਿਲ ਚੁੱਕੇ ਹਨ। ਸਿਰਫ ਵਿਊਜ਼ ਹੀ ਨਹੀਂ ਲੀਜ਼ਾ ਦੇ ਬੇਟੇ ਜੈਕ ਲਈ ਲੋਕਾਂ ਨੇ ਚੰਗੇ ਕਮੈਂਟ ਵੀ ਕੀਤੇ ਹਨ। ਜੈਕ ਆਉਣ ਵਾਲੀ 17 ਮਈ ਨੂੰ ਇੱਕ ਸਾਲ ਦਾ ਹੋਣ ਵਾਲਾ ਹੈ। 2016 ‘ਚ ਲੀਜ਼ਾ ਨੇ ਗੋਆ ਦੇ ਬਿਜਨੈਸਮੈਨ ਡਿਨੋ ਲਲਵਾਨੀ ਨਾਲ ਵਿਆਹ ਕੀਤਾ ਸੀ।