ਮੁੰਬਈ: ਰਣਵੀਰ ਸਿੰਘ ਅਤੇ ਸਾਰਾ ਅਲੀ ਖਾਨ ਦੀ ਆਉਣ ਵਾਲੀ ਫ਼ਿਲਮ ‘ਸਿੰਬਾ’ 2018 ਦੀ ਉਹ ਫ਼ਿਲਮ ਹੈ ਜਿਸ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫ਼ਿਲਮ ਦਾ ਇੰਤਜ਼ਾਰ ਆਮ ਲੋਕਾਂ ਨੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਨੂੰ ਵੀ ਹੈ। ਇਸਦੇ ਇੱਕ ਕਾਰਨ ਇਹ ਹੈ ਕਿ ਇਸ ਫ਼ਿਲਮ ਨਾਲ ਰਣਵੀਰ ਸਿੰਘ ਤੇ ਰੋਹਿਤ ਸ਼ੈੱਟੀ ਨਾਲ ਪਹਿਲੀ ਵਾਰ ਕੰਮ ਕਰ ਰਹੇ ਹਨ ਨਾਲ ਹੀ ਇਸ ਫ਼ਿਲਮ ‘ਚ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਵੀ ਆਪਣਾ ਡੈਬਿਊ ਕਰ ਰਹੀ ਹੈ।




ਰੋਹਿਤ ਦੀ ਇਸ ਫ਼ਿਲਮ ‘ਚ ਹਮੇਸ਼ਾ ਦੀ ਤਰ੍ਹਾਂ ਜ਼ਬਰਦਸਤ ਐਕਸ਼ਨ ਤੇ ਮਸਾਲੇ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਫ਼ਿਲਮ ਨਾਲ ਜੁੜੀ ਹੁਣ ਜੋ ਖ਼ਬਰ ਸਾਹਮਣੇ ਆਈ ਹੈ ਉਹ ਹੈ ਕਿ ਫ਼ਿਲਮ ਦੀ ਸ਼ੂਟਿੰਗ ਪਹਿਲਾ ਮਈ ‘ਚ ਸ਼ੁਰੂ ਹੋਣੀ ਸੀ ਜੋ ਅਜੇ ਤਕ ਸ਼ੁਰੂ ਨਹੀਂ ਹੋਈ। ਹੁਣ ਇਸ ਦੀ ਸ਼ੂਟਿੰਗ ਜੂਨ ‘ਚ ਸ਼ੁਰੂ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ‘ਚ ਆਈ ਦੇਰੀ ਦਾ ਕਾਰਨ ਸਾਹਮਣੇ ਨਹੀਂ ਆਇਆ।

ਇਸ ਖ਼ਬਰ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਹੈ ਕਿ ਕੀਤੇ ਫ਼ਿਲਮ ਦੀ ਰਿਲੀਜ਼ ਡੇਟ ਵੀ ਤਾਂ ਚੇਜ ਨਹੀਂ ਹੋ ਜਾਵੇਗੀ। ਕੁਝ ਸਮਾਂ ਪਹਿਲਾਂ ਰਣਵੀਰ ਨੇ ਆਪਣੀ ਇਸ ਫ਼ਿਲਮ ਬਾਰੇ ਗੱਲ ਕਰਦੇ ਹੋਏ ਕਿਹਾ ਸੀ,’ ‘ਰੋਹਿਤ ਨਾਲ ਮੇਰਾ ਪਹਿਲਾ ਪ੍ਰਾਜੈਕਟ ਹੈ। ਮੈਂ ਜਾਣਦਾ ਹਾਂ ਕਿ ਦਰਸ਼ਕ ਮੇਰੀ ਇਸ ਫ਼ਿਲਮ ਲਈ ਕਾਫੀ ਉਤਸ਼ਾਹਤ ਹਨ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਔਡੀਐਂਸ ਤੋਂ ਜ਼ਿਆਦਾ ਮੈਂ ਖ਼ੁਦ ਵੀ ਇਸ ਫ਼ਿਲਮ ਲਈ ਕਾਫੀ ਐਕਸਾਈਟਿਡ ਹਾਂ’।



ਇਸ ਫ਼ਿਲ਼ਮ ਲਈ ਰੋਹਿਤ ਚਾਹੁੰਦੇ ਹਨ ਕਿ ਰਣਵੀਰ ਆਪਣੀ ਬਾਡੀ ਨੂੰ ਹੋਰ ਜ਼ਬਰਦਸਤ ਬਣਾ ਲੈਣ। ਰੋਹਿਤ ਨੇ ਰਣਵੀਰ ਨੂੰ ਸਾਫ-ਸਾਫ ਕਹੀ ਦਿੱਤਾ ਹੈ ਕਿ ‘ਤੂੰ ਇਸ ਫ਼ਿਲਮ ਲਈ ਅਜਿਹੀ ਬਾਡੀ ਬਣਾ ਕੀ ਜਦੋਂ ਤੂੰ ਵਰਦੀ ਪਾਵੇਂ ਇਹ ਆਪਣੇ-ਆਪ ਫੱਟਣ ਲੱਗ ਜਾਵੇ’।

ਰਣਵੀਰ ਦੀ ਇਹ ਫ਼ਿਲਮ ਸਾਊਥ ਦੀ ਸੁਪਰਹਿੱਟ ਫ਼ਿਲਮ ‘ਟੈਂਪਰ’ ਦਾ ਹਿੰਦੀ ਰੀਮੇਕ ਹੈ। ਫ਼ਿਲਮ ਕਰਨ ਜੌਹਰ ਅਤੇ ਰੋਹਿਤ ਬਣਾ ਰਹੇ ਹਨ ਜੋ 28 ਦਸੰਬਰ ਨੂੰ ਰਿਲੀਜ਼ ਹੋਣੀ ਹੈ।