ਮੁੰਬਈ: ਸਾਲ 2018 ‘ਚ ‘ਸੋਨੂੰ ਕੇ ਟੀਟੂ ਦੀ ਸਵੀਟੀ’ ਵਰਗੀ ਹਿੱਟ ਫ਼ਿਲਮ ਤੋਂ ਬਾਅਦ ਕਾਰਤਿਕ ਆਰੀਅਨ ਹੋ ਗਏ ਨੇ ਹੋਰ ਫੇਮਸ। ਉਹ ਇਸ ਸਮੇਂ ਜਿੱਥੇ ਵੀ ਜਾਂਦੇ ਨੇ ਆਪਣੇ ਫੈਨਸ ਨਾਲ ਘਿਰ ਜਾਂਦੇ ਹਨ। ਹਾਲ ਹੀ ‘ਚ ਕਾਰਤਿਕ ਆਰੀਅਨ ਆਪਣੇ ਪ੍ਰੋਫੈਸ਼ਨਲ ਕਮਿਟਮੈਂਟਸ ਦੇ ਚੱਲਦਿਆਂ ਕੋਲਕਾਤਾ ਗਏ ਸੀ। ਜਿੱਥੇ ਉਨ੍ਹਾਂ ਨੂੰ ਮਿਲਣ ਪਹੁੰਚੇ ਉਸ ਦੇ ਕਾਫੀ ਫੈਨਸ।




ਕਾਰਤਿਕ ਖੁਦ ਵੀ ਆਪਣੇ ਇੰਨੇ ਫੈਨਸ ਨੂੰ ਦੇਖ ਕੇ ਹੈਰਾਨ ਹੋ ਗਏ ਤੇ ਖੁਸ਼ੀ ‘ਚ ਮਿਲਣ ਗਏ ਆਪਣੇ ਫੈਨਸ ਨੂੰ। ਜਦੋਂ ਉਸ ਨੇ ਆਪਣਾ ਹੱਥ ਅੱਗੇ ਕੀਤਾ ਤਾਂ ਫੈਨਸ ਨੇ ਉਸ ਦਾ ਹੱਥ ਹੀ ਖਿੱਚ ਲਿਆ। ਬੱਸ ਇੰਨਾ ਕਰਨ ਦੀ ਦੇਰ ਸੀ ਤੇ ਸ਼ੁਰੂ ਹੋ ਗਈ ਧੱਕਾਮੁੱਕੀ। ਇਸੇ ਸਮੇਂ ਕਿਸੇ ਨੇ ਕਾਰਤਿਕ ਦਾ ਹੱਥ ਖਿੱਚਿਆ ਤੇ ਕਾਰਤਿਕ ਦੇ ਹੱਥ ਦੇ ਮਸਲ ਖਿੱਚੇ ਗਏ।

[embed]https://www.instagram.com/p/Bii-u_bhBXN/?hl=en&taken-by=kartikaaryan[/embed]

ਇਸ ਤੋਂ ਬਾਅਦ ਵੀ ਕਾਰਤਿਕ ਨੇ ਆਪਣੇ ਫੈਨਸ ਅੱਗੇ ਗੁੱਸਾ ਤੇ ਆਪਣਾ ਦਰਦ ਜ਼ਾਹਿਰ ਨਹੀਂ ਕੀਤਾ। ਇਸ ਤੋਂ ਬਾਅਦ ਉਹ ਸੁੱਰਖਿਆ ਕਰਮੀਆਂ ਦੀ ਮਦਦ ਨਾਲ ਅੰਦਰ ਪਹੁੰਚੇ। ਕਾਰਤਿਕ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਿਹਾ ਹੈ।

[embed]https://www.instagram.com/p/BibmX1IBfDh/?hl=en&taken-by=kartikaaryan[/embed]

ਬੀਤੇ ਦਿਨੀਂ ਜਦੋਂ ਕਾਰਤਿਕ ਆਪਣੀ ਫ਼ਿਲਮ ਦਾ ਰਿਸਪਾਂਸ ਦੇਖਣ ਸਿੰਗਲ ਥਿਏਟਰ ਗਏ, ਇਹ ਹਾਦਸਾ ਉਨ੍ਹਾਂ ਨਾਲ ਉਸ ਸਮੇਂ ਹੀ ਹੋਇਆ। ਜੇਕਰ ਕਾਰਤਿਕ ਆਰੀਅਨ ਦੇ ਅੱਪ-ਕਮਿੰਗ ਪ੍ਰੋਜੈਕਟਸ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦੀ ਹੀ ਧਰਮਾ ਪ੍ਰੋਡਕਸ਼ਨਅਤੇ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਦੇ ਨਜ਼ਰ ਆਉਣਗੇ।