ਮੁੰਬਈ: ਕਾਨਸ 2018 ‘ਚ ਦੀਪਿਕਾ ਤੇ ਕੰਗਨਾ ਰਨੌਤ ਤੋਂ ਬਾਅਦ ਹਿੱਸਾ ਲ਼ੈਣ ਪਹੁੰਚ ਬਾਲੀਵੁੱਡ ਐਕਟਰਸ ਮਲਿਕਾ ਸ਼ੇਰਾਵਤ ਵੀ। ਮਲਿਕਾ ਇਸ ਫੈਸਟੀਵਲ ‘ਚ ਨੌਂਵੀ ਵਾਰ ਹਿੱਸਾ ਲੈ ਹਰੀ ਹੈ। ਇਸ ਰੈੱਡ ਕਾਰਪਟ ‘ਤੇ ਵਾਕ ਕਰਨ ਲਈ ਮਲਿਕਾ ਨੇ ਬਕਾਇਨ ਕਲਰ ਦਾ ਗਾਉਨ ਪਾਇਆ ਸੀ। ਮਲਿਕਾ ਦੇ ਇਸ ਅੰਦਾਜ਼ ‘ਚ ਕਾਨਸ ਹੋਰ ਵੀ ਖੂਬਸੂਰਤ ਤੇ ਬੋਲਡ ਲੱਗ ਰਿਹਾ ਸੀ।




ਉਂਝ ਮਲਿਕਾ ਇੱਥੇ ਐਨਜੀਓ ਦੀ ਨੁਮਾਇੰਦਗੀ ਕਰ ਰਹੀ ਸੀ। ਮਲਿਕਾ ‘ਫਰੀ ਏ ਗਰਲ’ ਨਾਂ ਦੀ ਸੰਸਥਾ ਨਾਲ ਜੁੜੀ ਹੋਈ ਹੈ ਜੋ ਚਾਈਲਡ ਪ੍ਰੋਸਟੀਟਿਊਸ਼ਨ ਤੇ ਟ੍ਰੈਫਿਕਿੰਗ ਖਿਲਾਫ ਦੁਨੀਆ ਭਰ ‘ਚ ਕੰਮ ਕਰ ਰਿਹਾ ਹੈ।

ਮਲਿਕਾ ਦਾ ਕਹਿਣਾ ਹੈ ਕਿ ਕਾਨਸ ਵਧੀਆ ਮੰਚ ਹੈ ਜਿੱਥੇ ਇਸ ਮੁੱਦੇ ਖਿਲਾਫ ਲੋਕਾਂ ਸਾਹਮਣੇ ਆਪਣੀ ਗੱਲ ਰੱਖੀ ਜਾ ਸਕਦੀ ਹੈ ਤੇ ਹਰ ਕੋਨੇ ਤੱਕ ਪਹੁੰਚਾਈ ਵੀ ਜਾ ਸਕਦੀ ਹੈ। ਮਲਿਕਾ ਨੇ ਕਿਹਾ ਕਿ ਮੇਰੇ 9 ਸਾਲ ਦੇ ਕਾਨਸ ‘ਚ ਅੱਜ ਇਹ ਜ਼ਰੂਰੀ ਹੈ ਕਿ ਇਸ ਮੁੱਦੇ ਖਿਲਾਫ ਦੁਨਿਆ ਨੂੰ ਜਾਗਰੂਕ ਕੀਤਾ ਜਾਵੇ। 2018 ‘ਚ ਵੀ ਦੁਨੀਆ ਭਰ ‘ਚ ਚਾਈਲਡ ਪ੍ਰੋਸਟੀਟਿਊਸ਼ਨ ਦਾ ਜਾਲ ਫੈਲਿਆ ਹੋਇਆ ਹੈ।



ਨਾਲ ਹੀ ਮਲਿਕਾ ਨੇ ਕਿਹਾ, ‘ਇਨ੍ਹਾਂ ਰੈਕੇਟਸ ‘ਚ ਕਈ ਬੱਚੇ ਫਸੇ ਹੋਏ ਹਨ। ਇਹ ਜ਼ਰੂਰੀ ਹੈ ਕਿ ਇਸ ਮੁੱਦੇ ਖਿਲਾਫ ਆਵਾਜ਼ ਚੁੱਕੀ ਜਾਵੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਅੱਜਕੱਲ੍ਹ ਦੁਨੀਆ ‘ਚ ਔਰਤਾਂ ਤੇ ਬੱਚਿਆਂ ਨਾਲ ਕੀ-ਕੀ ਹੋ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਕਾਨਸ ਇਸ ਗੱਲ ਨੂੰ ਚੁੱਕਣ ਦਾ ਚੰਗਾ ਪਲੇਟਫਾਰਮ ਹੈ।



ਮਲਿਕਾ ਤੋਂ ਇਲਾਵਾ ਅਜੇ ਇਸ ਕਾਰਪਟ ‘ਤੇ ਐਸ਼ਵਰਿਆ ਰਾਏ ਬੱਚਨ ਤੇ ਸੋਨਮ ਕਪੂਰ ਵੀ ਨਜ਼ਰ ਆੳੇਣਗੀਆਂ। ਸੋਨਮ ਦਾ ਵਿਆਹ ਤੋਂ ਬਾਅਦ ਇਹ ਪਹਿਲਾ ਕਾਨਸ ਹੋਵੇਗਾ।