ਮੁੰਬਈ: 11 ਮਈ ਨੂੰ ਬਾਕਸ ਆਫਿਸ 'ਤੇ ਬਾਲੀਵੁੱਡ ਦੀਆਂ ਤਿੰਨ ਫਿਲਮਾਂ ਦਾ ਸਾਹਮਣਾ ਹੋਣ ਜਾ ਰਿਹਾ ਹੈ। ਇਨ੍ਹਾਂ ਵਿੱਚ ਪਹਿਲੀ ਫਿਲਮ ਆਲਿਆ ਭੱਟ ਤੇ ਵਿੱਕੀ ਕੌਸ਼ਲ ਸਟਾਰਰ ‘ਰਾਜ਼ੀ’ ਹੈ। ‘ਰਾਜ਼ੀ’ ਨੂੰ ‘ਤਲਵਾਰ’ ਫ਼ਿਲਮ ਫੇਮ ਡਾਇਰੈਕਟਰ ਮੇਘਨਾ ਗੁਲਜ਼ਾਰ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ‘ਚ ਆਲਿਆ ਭਾਰਤੀ ਜਾਸੂਸ ਤੇ ਵਿੱਕੀ ਪਾਕਿ ਆਰਮੀ ਅਫਸਰ ਦਾ ਰੋਲ ਕਰ ਰਹੇ ਹਨ।


 

ਇਸੇ ਫ਼ਿਲਮ ‘ਚ ਪਹਿਲੀ ਵਾਰ ਸੋਨੀ ਰਾਜਦਾਨ ਆਪਣੀ ਧੀ ਆਲ਼ਿਆ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਫ਼ਿਲਮ ਦੀ ਦੋ ਵਾਰ ਸਕ੍ਰੀਨਿੰਗ ਵੀ ਹੋ ਚੁੱਕੀ ਹੈ ਜਿਸ ‘ਚ ਬਾਲੀਵੁੱਡ ਸਟਾਰਸ ਨੇ ਵੀ ਚੰਗਾ ਹੁੰਗਾਰਾ ਦਿੱਤਾ ਹੈ।

ਦੂਜੀ ਫ਼ਿਲਮ ‘ਹੋਪ ਔਰ ਹਮ’ ਹੈ। ਇਹ ਕਾਮੇਡੀ ਫ਼ਿਲਮ ਹੈ ਜਿਸ ‘ਚ ਬੇਮਿਸਾਲ ਐਕਟਿੰਗ ਦੇ ਮਾਹਿਰ ਨਸੀਰੂਦੀਨ ਸ਼ਾਹ ਨਾਲ ਸੋਨਾਲੀ ਕੁਲਕਰਨੀ ਤੇ ਆਮਿਰ ਬਾਸ਼ੀਰ ਜਿਹੇ ਸਟਾਰ ਨਜ਼ਰ ਆਉਣਗੇ। ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ ਸੁਦੀਪ ਬੰਦੋਪਾਧਿਆਏ ਨੇ ਜਦੋਂਕਿ ਇਸ ਨੂੰ ਪ੍ਰੋਡਿਉਸ ਕੀਤਾ ਹੈ ਸਮੀਰਾ ਬੰਦੋਪਾਧਿਆਏ ਨੇ।

ਇਸ ਤੋਂ ਬਾਅਦ ਇਨ੍ਹਾਂ ਫ਼ਿਲਮਾਂ ਦੇ ਨਾਲ ਆਈ ਹੈ ਇੱਕ ਹੌਰਰ ਫ਼ਿਲਮ ਜਿਸ ਦਾ ਨਾਂ ਹੈ ‘ਦ ਪਾਸਟ’। ਇਸ ‘ਚ ਯੁਵਰਾਜ ਪ੍ਰਾਸ਼ਰ ਤੇ ਵੇਦਿਤਾ ਪਰਤਾਪ ਸਿੰਘ ਲੀਡ ਰੋਲ ‘ਚ ਨਜ਼ਰ ਆਉਣਗੇ।