ਮੁੰਬਈ: ਬਾਲੀਵੁੱਡ ਐਕਟਰ ਹਰਸ਼ਵਰਧਨ ਕਪੂਰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਕੁਝ ਸਮੇਂ ਪਹਿਲਾਂ ਤੱਕ ਕੁਝ ਖਾਸ ਐਕਟਿਵ ਨਹੀਂ ਸੀ ਪਰ ਹਾਲ ਹੀ ‘ਚ ਹੋਈ ਸੋਨਮ ਕਪੂਰ ਤੇ ਆਨੰਦ ਦੇ ਵਿਆਹ ਤੋਂ ਬਾਅਦ ਹਰਸ਼ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਨੂੰ ਹਰ ਤਰ੍ਹਾਂ ਦੀ ਅੱਪਡੇਟ ਦੇ ਰਹੇ ਹਨ। ਹੁਣ ਜਿਸ ਦੀ ਅੱਪਡੇਟ ਹਰਸ਼ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ, ਉਹ ਹੈ ਆਨੰਦ ਵੱਲੋਂ ਹਰਸ਼ ਨੂੰ ਮਿਲਿਆ ਗਿਫਟ।




ਹਰਸ਼ਵਰਧਨ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਸਟੋਰੀਜ਼ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਸ ਨੇ ਕਿਹਾ ਕਿ ਉਸ ਨੂੰ ਆਨੰਦ ਵੱਲੋਂ ਸਟਾਈਲਿਸ਼ ਸ਼ੂਜ਼ ਗਿਫਟ ਮਿਲੇ ਹਨ। ਹਰਸ਼ ਨੇ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ‘ਚ ਉਸ ਨੇ ਕਿਹਾ ਕਿ ਉਂਝ ਤਾਂ ਹਰਸ਼ ਨੂੰ ਜੁੱਤਿਆਂ ਦਾ ਖਾਸ ਸ਼ੌਕ ਨਹੀਂ ਪਰ ਉਸ ਨੂੰ ਆਨੰਦ ਦਾ ਦਿੱਤਾ ਇਹ ਗਿਫਟ ਕਾਫੀ ਪਸੰਦ ਆਇਆ ਹੈ।

ਆਨੰਦ ਨੇ ਹਰਸ਼ ਨੂੰ ਇਹ ਗਿਫਟ ਇਸ ਲਈ ਦਿੱਤਾ ਹੈ ਕਿਉਂਕਿ ਆਨੰਦ ਨੂੰ ਸਟਾਈਲਿਸ਼ ਸ਼ੂਜ਼ ਦਾ ਸੌਂਕ ਹੈ ਤੇ ਉਸ ਦਾ ਸੋਸ਼ਲ ਮੀਡੀਆ ‘ਤੇ ਪਾਈਆਂ ਤਸਵੀਰਾਂ ਇਸ ਗੱਲ ਦਾ ਸਬੂਤ ਹੈ।