ਮੁੰਬਈ: ਆਮਿਰ ਖਾਨ ਤੋਂ ਬਾਅਦ ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ ਉਸ ਮੋਸਟ ਵਾਂਟੇਡ ਲਿਸਟ ‘ਚ ਸ਼ਾਮਲ ਹੋਈ ਹੈ ਜੋ ਅਜੇ ਤੱਕ ਆਪਣੇ ਫੈਨਸ ਤੱਕ ਪਹੁੰਚ ਤੋਂ ਦੂਰ ਸੀ। ਜੀ ਹਾਂ, ਹੈਰਾਨੀ ਦੀ ਗੱਲ ਹੈ ਕਿ ਐਸ਼ ਨਹੀਂ ਸੀ ਕਿਸੇ ਸੋਸ਼ਲ ਮੀਡੀਆ ‘ਤੇ ਐਕਟਿਵ ਪਰ ਆਪਣੇ ਫੈਨਸ ਦੇ ਵਾਰ-ਵਾਰ ਕਹਿਣ ‘ਤੇ ਐਸ਼ਵਰਿਆ ਨੇ ਕੀਤਾ ਹੈ ਕਾਨਸ ‘ਚ ਜਾਣ ਤੋਂ ਪਹਿਲਾਂ ਇੰਸਟਾਗ੍ਰਾਮ ‘ਤੇ ਡੈਬਿਊ। ਇਹ ਐਸ਼ ਦਾ ਆਪਣੇ ਫੈਨਸ ਲਈ ਸਭ ਤੋਂ ਵੱਡਾ ਤੋਹਫਾ ਹੈ। ਅਜੇ ਤੱਕ ਐਸ਼ ਨੇ ਕੁਝ ਸ਼ੇਅਰ ਤਾਂ ਨਹੀਂ ਕੀਤਾ ਪਰ ਐਸ਼ ਦੇ ਅਕਾਉਂਟ ਦੀ ਟੈਗ ਲਾਈਨ ਹੀ ਦਿਲ ਚੁਰਾਉਣ ਲਈ ਕਾਫੀ ਹੈ।

ਐਸ਼ਵਰੀਆ ਰਾਏ ਬੱਚਨ ਨੇ ਟੈਗ ਲਾਈਨ ਦੰਦੇ ਹੋਏ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਲਿਖੀਆ ਹੈ, ‘ਮਾਈਲਸ ਟੂ ਗੋ, ਬਿਫੋਰ ਆਈ ਸਲੀਪ’ ਮਤਲਬ ਸੌਣ ਤੋਂ ਪਹਿਲਾ ਬਹੁਤ ਦੂਰ ਜਾਣਾ ਹੈ।