ਫਿਲਮ 'ਲੌਕ' ਦਾ ਟ੍ਰੇਲਰ ਰਿਲੀਜ਼
ਏਬੀਪੀ ਸਾਂਝਾ | 22 Sep 2016 01:25 PM (IST)
ਚੰਡੀਗੜ੍ਹ: ਗਿੱਪੀ ਗਰੇਵਾਲ ਦੀ ਫਿਲਮ 'ਲੌਕ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਇੱਕ ਥ੍ਰਿਲਰ ਹੈ ਜਿਸ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਫਿਲਮ ਵਿੱਚ ਅਦਾਕਾਰੀ ਵੀ ਸਮੀਪ ਕੰਗ ਹੀ ਕਰ ਰਹੇ ਹਨ ਜੋ ਕਾਫੀ ਸਮੇਂ ਬਾਅਦ ਪਰਦੇ 'ਤੇ ਨਜ਼ਰ ਆਏ ਹਨ। ਸਮੀਪ ਦੇ ਨਾਲ ਅਦਾਕਾਰਾ ਗੀਤਾ ਬਸਰਾ ਤੇ ਗੁਰਪ੍ਰੀਤ ਘੁੱਗੀ ਵੀ ਫਿਲਮ ਦਾ ਹਿੱਸਾ ਹਨ। ਗਿੱਪੀ ਕੁਝ ਸਮੇਂ ਪਹਿਲਾਂ ਪਰਦੇ 'ਤੇ 'ਕਪਤਾਨ' ਬਣਕੇ ਉੱਤਰੇ ਸਨ। ਉਸ ਤੋਂ ਪਹਿਲਾਂ ਗਿੱਪੀ ਫਿਲਮ 'ਅਰਦਾਸ' ਵਿੱਚ ਨਜ਼ਰ ਆਏ ਸਨ। ਇਸ ਦਾ ਹਿੰਦੀ ਰਿਮੇਕ ਵੀ ਉਹ ਬਣਾਉਣ ਜਾ ਰਹੇ ਹਨ। ਸੋ 'ਲੌਕ' ਗਿੱਪੀ ਦੀ ਇਸ ਸਾਲ ਦੀ ਤੀਜੀ ਫਿਲਮ ਹੋਵੇਗੀ। ਫਿਲਮ 14 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।