ਮੁੰਬਈ: ਸਲਮਾਨ ਖਾਨ ਅੱਜਕਲ੍ਹ ਆਪਣੀ ਫਿਲਮ 'ਟਿਊਬਲਾਈਟ' ਦੀ ਸ਼ੂਟਿੰਗ ਮਨਾਲੀ ਵਿੱਚ ਕਰ ਰਹੇ ਹਨ। ਅਸੀਂ ਪਹਿਲਾਂ ਵੀ ਸਲਮਾਨ ਦੀਆਂ ਕਈ ਵਾਰ ਮਨਾਲੀ ਤੋਂ ਤਸਵੀਰਾਂ ਵੇਖ ਚੁੱਕੇ ਹਾਂ ਪਰ ਹਾਲ ਹੀ ਵਿੱਚ ਆਈ ਇਸ ਤਸਵੀਰ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਕੰਮ ਦੇ ਨਾਲ-ਨਾਲ ਸਲਮਾਨ ਮਸਤੀ ਲਈ ਵੀ ਸਮਾਂ ਕੱਢ ਰਹੇ ਹਨ।
ਸਲਮਾਨ ਦੀ ਫਿਲਮ ਦੀ ਟੀਮ ਨਾਲ ਰਾਫਟਿੰਗ ਕਰਦੇ ਹੋਈ ਦੀ ਤਸਵੀਰ ਸਾਹਮਣੇ ਆਈ ਹੈ। ਸਲਮਾਨ ਦੀ ਫਿਲਮ ਦੇ ਨਿਰਦੇਸ਼ਕ ਕਬੀਰ ਖਾਨ ਹਨ ਜਿਨ੍ਹਾਂ ਦਾ ਪਰਿਵਾਰ ਵੀ ਉੱਥੇ ਮੌਜੂਦ ਹੈ।
ਕਬੀਰ ਖਾਨ ਤੇ ਸਲਮਾਨ ਤੀਜੀ ਵਾਰ ਇਸ ਫਿਲਮ ਲਈ ਇਕੱਠਾ ਹੋਏ ਹਨ। ਇਹ ਫਿਲਮ ਸਾਈਨੋ-ਚਾਈਨਾ ਵਾਰ ਦੇ ਦੌਰ 'ਤੇ ਅਧਾਰਤ ਹੈ। ਫਿਲਮ ਇੱਕ ਭਾਰਤੀ ਆਦਮੀ ਤੇ ਚਾਈਨੀਜ਼ ਕੁੜੀ ਦੀ ਪ੍ਰੇਮ ਕਹਾਣੀ ਹੈ।