ਮੁੰਬਈ: ਬਿੱਗ-ਬੌਸ 11 ਦੀਆਂ ਦੋ ਕੰਟੈਸਟੈਂਟ ਅੱਜਕੱਲ੍ਹ ਕਾਫੀ ਚਰਚਾ ‘ਚ ਹਨ। ਇਹ ਦੋਵੇਂ ਕੋਈ ਹੋਰ ਨਹੀਂ ਸਗੋਂ ਬਿੱਗ-ਬੌਸ ਵਿਨਰ ਸ਼ਿਲਪਾ ਸ਼ਿੰਦੇ ਤੇ ਹਿਨਾ ਖਾਨ ਹਨ। ਹਾਲ ਹੀ ‘ਚ ਦੋਵਾਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ‘ਤੇ ਆਪਣੀ ਇੰਡੀਅਨ ਲੁੱਕ ‘ਚ ਫੋਟੋ ਸ਼ੇਅਰ ਕੀਤੀ ਜਿਸ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ।




ਜਿੱਥੇ ਸ਼ਿਲਪਾ ਦੇ ਸਿਤਾਰੇ ਅੱਜਕੱਲ੍ਹ ਕਾਫੀ ਬੁਲੰਦੀਆਂ ‘ਤੇ ਹਨ ਤੇ ਉਹ ਸ਼ੋਅ ‘ਧਨ ਧਨਾ ਧਨ’ ‘ਚ ਕਾਫੀ ਸੁਰਖੀਆਂ ‘ਚ ਛਾਈ ਹੋਈ ਹੈ। ਸ਼ਿਲਪਾ ਦੀ ਨਵੀਂ ਤਸਵੀਰ ‘ਚ ਉਸ ਦੀ ਖੂਬਸੂਰਤੀ ਦੇਖਦੇ ਹੀ ਕੋਈ ਵੀ ਉਸ ਦਾ ਦੀਵਾਨਾ ਬਣ ਜਾਵੇਗਾ। ਸ਼ਿਲਪਾ ਨੇ ਕਾਲੇ ਰੰਗ ਦੀ ਸਾੜੀ ਪਾਈ ਹੈ ਜਿਸ ‘ਚ ਰੇਸ਼ਮ ਦੇ ਰੰਗ ਬਿਰੰਗੇ ਧਾਗੇ ਦੀ ਕਢਾਈ ਹੋਈ ਹੈ। ਇਸ ਨਾਲ ਹੇਅਰਸਟਾਈਲ ਉਸ ਦੀ ਲੁੱਕ ਨੂੰ ਚਾਰ ਚੰਨ੍ਹ ਲਾ ਰਿਹਾ ਹੈ।



ਇਸ ਤੋਂ ਬਾਅਦ ਬਿੱਗ-ਬੌਸ ਦੀ ਦੂਜੀ ਫੈਸ਼ਨ ਡੀਵਾ ਜਿਸ ਨੇ ਸ਼ੋਅ ‘ਚ ਐਂਟਰੀ ਆਪਣੀ ਬਹੁ ਵਾਲੀ ਇਮੇਜ਼ ਨੂੰ ਬਦਲਣ ਲਈ ਕੀਤੀ ਸੀ, ਹਿਨਾ ਨੇ ਵੀ ਸੋਸ਼ਲ ਮੀਡੀਆ ‘ਤੇ ਤਸਵੀਰ ਪਾਈ। ਹਿਨਾ ਖਾਨ ਨੇ ਬਿੱਗ ਬੌਸ ‘ਚ ਐਂਟਰੀ ਲਈ ਤੇ ਆਪਣੇ ਫੈਨਸ ‘ਚ ਛਾ ਗਈ ਫੈਸ਼ਨ ਦੀਵਾ ਦੇ ਨਾਂ ਨਾਲ। ਹਾਲ ਹੀ ‘ਚ ਹਿਨਾ ਨੇ ਜੋ ਫੋਟੋ ਸ਼ੇਅਰ ਕੀਤੀ ਹੈ, ਉਸ ਲਈ ਲੋਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਕੋਈ ਉਸ ਦੀ ਅੱਖਾਂ ਦੀ ਤਾਰੀਫ ਕਰ ਰਿਹਾ ਹੈ ਤੇ ਕੋਈ ਉਸ ਦੀ ਗਲੈਮਰਸ ਲੁੱਕ ਦੀ।



ਬਿੱਗ-ਬੌਸ ਤੋਂ ਬਾਅਦ ਹਿਨਾ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲਦਾ ਹੀ ਰਹਿੰਦਾ ਹੈ। ਫੋਟੋ ‘ਚ ਹਿਨਾ ਨੇ ਨੀਲੇ ਰੰਗ ਦੀ ਸਾੜੀ ਪਾਈ ਹੈ ਤੇ ਉਹ ਕਿਸੇ ਇਵੈਂਟ ‘ਤੇ ਜਾ ਰਹੀ ਹੈ। ਹੁਣ ਦੋਵਾਂ ਦੀ ਲੁੱਕਸ ਵਿੱਚੋਂ ਤੁਹਾਨੂੰ ਕਿਸ ਦੀ ਲੁੱਕ ਜ਼ਿਆਦਾ ਵਧੀਆ ਲੱਗੀ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ।