ਮੁਬੰਈ: ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖ਼ਾਨ ਸਟਾਰਰ ਫ਼ਿਲਮ 'ਲਵ ਆਜ ਕੱਲ' ਦਾ ਟ੍ਰੇਲਰ ਲਾਂਚ ਹੋ ਗਿਆ ਹੈ ਅਤੇ ਇਹਨਾਂ ਦੇ ਪ੍ਰਸ਼ੰਸਕ ਇਸ ਨੂੰ ਪਸੰਦ ਵੀ ਬਹੁਤ ਕਰ ਰਹੇ ਹਨ। ਇਹ ਫ਼ਿਲਮ ਇੱਕ ਲਵ ਸਟੋਰੀ ਹੈ ਅਤੇ ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਟ੍ਰੇਲਰ ਲਾਂਚ ਮੌਕੇ ਸਾਰਾ ਅਤੇ ਕਾਰਤਿਕ ਨੇ ਆਪਣੀ ਵੈਲੇਨਟਾਈਨ ਡੇਅ ਪਲਾਨ ਬਾਰ੍ਹੇ ਵੀ ਦੱਸਿਆ। ਕਾਰਤਿਕ ਆਰੀਅਨ ਨੇ ਕਿਹਾ ਕਿ ਉਹ ਵੈਲਨਟਾਈਨ ਡੇਅ 'ਤੇ ਆਪਣੀ ਆਉਣ ਵਾਲੀ ਫ਼ਿਲਮ 'ਲਵ ਆਜ ਕੱਲ' ਨੂੰ ਸਾਰਾ ਅਲੀ ਖ਼ਾਨ ਨਾਲ ਦੇਖਣਗੇ, ਜੋ ਇਸ ਫ਼ਿਲਮ 'ਚ ਉਸਦੀ ਸਹਿ-ਕਲਾਕਾਰ ਵੀ ਹਨ।



ਦੋਵੇਂ ਅਭਿਨੇਤਾ ਪਹਿਲੀ ਵਾਰ ਇਮਤਿਆਜ਼ ਅਲੀ ਦੀ ਫ਼ਿਲਮ 'ਚ ਇਕੱਠੇ ਨਜ਼ਰ ਆਉਣਗੇ। ਇਹ ਅਫਵਾਹ ਵੀ ਹੈ ਕਿ ਦੋਵੇਂ ਅਸਲ ਜ਼ਿੰਦਗੀ ਵਿੱਚ ਵੀ ਇਕ ਦੂਜੇ ਨੂੰ ਡੇਟ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਾਰਤਿਕ ਅਤੇ ਸਾਰਾ ਦੇ ਨਜ਼ਦੀਕੀ ਹੋਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਹਾਲਾਂਕਿ, ਕੁਝ ਸਮਾਂ ਪਹਿਲਾਂ, ਖ਼ਬਰਾਂ ਆਈਆਂ ਸਨ ਕਿ ਹੁਣ ਦੋਵੇਂ ਇਕੱਠੇ ਨਹੀਂ ਹਨ। ਇਹ ਇੱਕ ਹੋਰ ਗੱਲ ਹੈ ਕਿ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਦੋਸਤੀ ਨਾਲੋਂ ਜ਼ਿਆਦਾ ਕਦੇ ਨਹੀਂ ਦੱਸਿਆ।