ਮੁੰਬਈ: 90 ਦੇ ਦਹਾਕੇ ਦੇ ਸਭ ਤੋਂ ਮਸ਼ਹੂਰ ਗਾਇਕਾਂ ਚੋਂ ਇੱਕ ਲੱਕੀ ਅਲੀ (Lucky Ali) ਇੱਕ ਵਾਰ ਫਿਰ ਲੋਕਾਂ ਵਿਚ ਫੇਮਸ ਹੋ ਗਿਆ ਹੈ। ਉਸ ਦੀ ਇੱਕ ਵੀਡੀਓ ਨੂੰ ਯੂ-ਟਿਊਬ ‘ਤੇ ਖੂਬ ਪਸੰਦ ਕੀਤੀ ਜਾ ਰਹੀ ਹੈ, ਜਿਸ ‘ਚ ਉਹ ਆਪਣੇ ਫੇਮਸ ਗਾਣੇ 'ਓ ਸਨਮ' (O Sanam) ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਉਹ ਗਿਟਾਰ ਵੀ ਵਜਾਉਂਦਾ ਦਿਖਾਈ ਦੇ ਰਿਹਾ ਹੈ। ਹਾਲ ਹੀ ‘ਚ ਹੋਏ ਇੱਕ ਇੱਕ ਲਾਈਵ ਸੈਸ਼ਨ ਦੌਰਾਨ ਲੱਕੀ ਅਲੀ ਨੇ ਆਪਣੇ ਫੈਨਸ ਲਈ ਇਹ ਦਿਲਾਂ ਨੂੰ ਛੂਹਣ ਵਾਲਾ ਗਾਣਾ ਗਾਇਆ ਹੈ। ਫੋਟੋਗ੍ਰਾਫਰ ਸਾਦ ਖ਼ਾਨ ਨੇ ਇਸ ਤਾਜ਼ਾ ਵੀਡੀਓ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ ਅਤੇ ਫਿਰ ਇਸ ਨੂੰ ਸ਼ੇਅਰ ਕੀਤਾ।

ਲੱਕੀ ਅਲੀ ਗਿਗੱਸ ਅਲਰਟ ਨਾਂ ਦੇ ਇੱਕ ਫੈਨ ਪੇਜ਼ ਨੇ ਵੀ ਵੀਡੀਓ ਕਲਿੱਪ ਨੂੰ ਸ਼ੇਅਰ ਕੀਤਾ ਹੈ ਅਤੇ ਵੀਡੀਓ ਨੂੰ ਕਾਫੀ ਵਧੀਆ ਵਿਊਜ਼ ਮਿਲ ਰਹੇ ਹਨ। ਵੀਡੀਓ ਵਿਚ ਲੱਕੀ ਦੇ ਚਿਹਰੇ 'ਤੇ ਮੁਸਕੁਰਾਹਟ ਹੈ ਤੇ ਉਹ ਗਿਟਾਰ ਵਜਾ ਰਿਹਾ ਹੈ। ਇਸ ਦੇ ਨਾਲ ਹੀ ਉਹ 'ਨਜ਼ਰੋਂ ਸੇ ਅੱਬ ਨਾ ਹਮਕੋ ਗਿਰਾਨਾ, ਗਿਰ ਵੀ ਗਏ ਤੋ…' ਦੇ ਗੀਤ ਗਾਉਂਦੇ ਹੋਏ ਇਮੋਸ਼ਨਲ ਵੀ ਹੋ ਜਾਂਦੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਵੀਡੀਓ ਨੂੰ ਵੇਖ ਕੇ ਲੱਕੀ ਅਲੀ ਦੀ ਸ਼ਲਾਘਾ ਕਰਦੇ ਨਹੀਂ ਥੱਕਦੇ ਰਹੇ।



ਵੀਡੀਓ ਬਾਰੇ ਕੁਮੈਂਟ ਵਿਚ ਲੋਕਾਂ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ ਅਤੇ ਲਿਖਿਆ ਹੈ ਕਿ ਇਹ ਇੰਟਰਨੈਟ ਦੀ ਸਭ ਤੋਂ ਵਧੀਆ ਚੀਜ਼ ਹੈ, ਇਹ ਗਾਣਾ 20 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਪਰ ਅੱਜ ਵੀ ਇਹ ਸੁਣ ਕੇ ਦਿਲ ਖੁਸ਼ ਹੋ ਜਾਂਦਾ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਕਿਹਾ ਹੈ ਕਿ ਲੱਕੀ ਅਲੀ ਅਤੇ ਉਸ ਦੇ ਗਾਣਿਆਂ ਦਾ ਸਾਡੇ ਦਿਲਾਂ ਵਿਚ ਖਾਸ ਸਥਾਨ ਹੈ ਅਤੇ ਰਹੇਗਾ। ਯੂ-ਟਿਊਬ ਤੋਂ ਇਲਾਵਾ ਵੀਡੀਓ ਵੀ ਫੇਸਬੁੱਕ 'ਤੇ ਸ਼ੇਅਰ ਕੀਤੇ ਜਾ ਰਹੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904