ਮੁੰਬਈ: ਮਸ਼ਹੂਰ ਸੈਲੇਬ੍ਰਿਟੀ ਜੋੜੀ ਬ੍ਰੈੱਡ ਪਿੱਟ ਤੇ ਐਂਜਲੀਨਾ ਜੋੜੀ ਦੇ ਵੱਖ ਹੋਣ ਦੀ ਖਬਰ ਨੇ ਬੀਤੇ ਦਿਨ ਸਭ ਨੂੰ ਹੈਰਾਨ ਤੇ ਪ੍ਰੇਸ਼ਾਨ ਕਰ ਦਿੱਤਾ ਪਰ ਇਸ ਦਾ ਅਸਰ ਉਨ੍ਹਾਂ ਦੇ ਬੁੱਤਾਂ 'ਤੇ ਵੀ ਪਿਆ ਹੈ। ਵੈਕਸ ਮਿਊਜ਼ੀਅਮ ਵਿੱਚ ਇਸ ਜੋੜੀ ਦੇ ਬੁੱਤਾਂ ਨੂੰ ਵੱਖਰਾ ਕਰ ਦਿੱਤਾ ਹੈ। ਹੁਣ ਦੋਹਾਂ ਦੇ ਬੁੱਤ ਇਕੱਠੇ ਨਹੀਂ ਬਲਕਿ ਵੱਖ-ਵੱਖ ਖੜ੍ਹੇ ਹਨ।


    

ਬਰੈਂਜਲੀਨਾ ਦੇ ਵੱਖ ਹੋਣ ਦੀ ਖਬਰ ਸੁਣਦੇ ਹੀ ਵੈਕਸ ਮਿਊਜ਼ੀਅਮ ਨੇ ਬੁੱਤਾਂ ਨੂੰ ਵੱਖ ਕਰਨ ਦਾ ਫੈਸਲਾ ਲਿਆ। ਉਨ੍ਹਾਂ ਦੱਸਿਆ, ਜਿਵੇਂ ਹੀ ਸਾਨੂੰ ਪਤਾ ਲੱਗਿਆ ਅਸੀਂ ਖਬਰ ਪੱਕੀ ਕਰਕੇ ਬੁੱਤ ਵੱਖਰੇ ਕਰ ਦਿੱਤੇ।

ਬਰੈਂਜਲੀਨਾ ਨੇ 2014 ਵਿੱਚ ਵਿਆਹ ਕਰਾਇਆ ਸੀ ਪਰ ਅਫਸੋਸ ਕਿ ਦੋ ਸਾਲਾਂ ਬਾਅਦ ਹੀ ਜੌਲੀ ਨੇ ਤਾਲਾਕ ਦੀ ਮੰਗ ਕੀਤੀ ਹੈ।