Madhuri Dixit Mother Death : ਸਤੀਸ਼ ਕੌਸ਼ਿਕ ਦੀ ਮੌਤ ਤੋਂ ਬਾਅਦ ਬਾਲੀਵੁੱਡ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮਾਧੁਰੀ ਦੀ ਮਾਂ ਸਨੇਹਲਤਾ ਦੇਸ਼ਮੁਖ ਦਾ ਦਿਹਾਂਤ ਹੋ ਗਿਆ ਹੈ। ਮਾਂ ਦੀ ਮੌਤ ਤੋਂ ਬਾਅਦ ਮਾਧੁਰੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ।


ਮਾਧੁਰੀ ਦੀਕਸ਼ਿਤ ਦੀ ਮਾਂ ਦਾ ਹੋਇਆ ਦੇਹਾਂਤ  

ਮਾਧੁਰੀ ਦੀਕਸ਼ਿਤ ਦੀ ਮਾਂ ਦਾ ਅੱਜ ਭਾਵ 12 ਮਾਰਚ 2023 ਨੂੰ ਸਵੇਰੇ 8.40 ਵਜੇ ਦੇਹਾਂਤ ਹੋ ਗਿਆ। ਅਦਾਕਾਰਾ ਦੀ ਮਾਂ ਦੀ ਉਮਰ 91 ਸਾਲ ਸੀ। ਉਨ੍ਹਾਂ ਦੀ ਮਾਤਾ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਕਰੀਬ 3 ਜਾਂ 4 ਵਜੇ ਮੁੰਬਈ ਦੇ ਵਰਲੀ ਵਿੱਚ ਕੀਤਾ ਜਾਵੇਗਾ। ਮਾਧੁਰੀ ਦੀਕਸ਼ਿਤ ਆਪਣੀ ਮਾਂ ਦੇ ਬਹੁਤ ਕਰੀਬ ਸੀ। ਅਜਿਹੇ 'ਚ ਮਾਂ ਦੇ ਜਾਣ ਕਾਰਨ ਉਹ ਬਹੁਤ ਦੁਖੀ ਹੈ।





ਮਾਂ ਨਾਲ ਮਾਧੁਰੀ ਦੀਕਸ਼ਿਤ ਦਾ ਆਖਰੀ ਜਨਮ ਦਿਨ

ਮਾਧੁਰੀ ਦੀਕਸ਼ਿਤ ਨੇ ਪਿਛਲੇ ਸਾਲ ਜੂਨ 'ਚ ਆਪਣੀ ਮਾਂ ਦਾ 90ਵਾਂ ਜਨਮ ਦਿਨ ਸੈਲੀਬ੍ਰੇਟ ਕੀਤਾ ਸੀ ਅਤੇ ਆਪਣੀ ਮਾਂ ਦਾ ਜਨਮ ਦਿਨ ਮਨਾਉਂਦੇ ਹੋਏ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਆਪਣੀ ਮਾਂ ਨਾਲ ਯਾਦਾਂ ਸਾਂਝੀਆਂ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, "ਜਨਮ ਦਿਨ ਮੁਬਾਰਕ! ਕਿਹਾ ਜਾਂਦਾ ਹੈ ਕਿ ਮਾਂ ਧੀ ਦੀ ਸਭ ਤੋਂ ਚੰਗੀ ਦੋਸਤ ਹੁੰਦੀ ਹੈ। ਉਹ ਸੱਚਮੁੱਚ ਸਹੀ ਹਨ, ਜੋ ਕੁਝ ਤੁਸੀਂ ਮੇਰੇ ਲਈ ਕੀਤਾ ਹੈ, ਜੋ ਸਬਕ ਤੁਸੀਂ ਮੈਨੂੰ ਸਿਖਾਇਆ ਹੈ ,ਉਹ ਸਭ ਤੋਂ ਵੱਡਾ ਤੋਹਫ਼ਾ ਹੈ ,ਜੋ ਤੁਸੀਂ ਮੈਨੂੰ ਦਿੱਤਾ ਹੈ। ਮੈਂ ਤੁਹਾਡੀ ਚੰਗੀ ਸਿਹਤ ਅਤੇ ਖੁਸ਼ੀ ਦੀ ਕਾਮਨਾ ਕਰਦੀ ਹਾਂ। 
 ਮਾਂ ਤੋਂ ਸਿਖੀਆਂ ਇਹ ਗੱਲਾਂ 

ਮਾਧੁਰੀ ਦੀਕਸ਼ਿਤ ਦੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ। ਫਿਲਮ ਦੀ ਸ਼ੂਟਿੰਗ ਹੋਵੇ ਜਾਂ ਕੋਈ ਵੀ ਇਵੈਂਟ, ਉਸ ਦੀ ਮਾਂ ਹਮੇਸ਼ਾ ਮਾਧੁਰੀ ਦੇ ਨਾਲ ਰਹਿੰਦੀ ਸੀ। ਅਭਿਨੇਤਰੀ ਨੇ ਕਈ ਵਾਰ ਕਿਹਾ ਹੈ ਕਿ ਇੱਕ ਸਟਾਰ ਹੋਣ ਦੇ ਬਾਵਜੂਦ ਇੱਕ ਆਮ ਜ਼ਿੰਦਗੀ ਜੀਉਣ ਵਿੱਚ ਉਸਦੀ ਮਾਂ ਦਾ ਵੱਡਾ ਹੱਥ ਹੈ। ਉਸ ਦੀ ਮਾਂ ਨੇ ਹਮੇਸ਼ਾ ਉਸ ਨੂੰ ਜ਼ਮੀਨ 'ਤੇ ਰਹਿਣਾ ਸਿਖਾਇਆ ਹੈ।