Poonam Pandey fake death: ਪੂਨਮ ਪਾਂਡੇ ਦੀ ਸਰਵਾਈਕਲ ਕੈਂਸਰ ਕਾਰਨ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਪਰ, ਉਦੋਂ ਹੋਰ ਵੀ ਲੋਕ ਹੈਰਾਨ ਰਹਿ ਗਏ ਜਦੋਂ ਪੂਨਮ ਪਾਂਡੇ ਨੇ ਖੁਦ ਕੈਮਰੇ ਦੇ ਸਾਹਮਣੇ ਆ ਕੇ ਆਪਣੀ ਮੌਤ ਨੂੰ ਜਾਗਰੂਕਤਾ ਮੁਹਿੰਮ ਕਿਹਾ। ਇਸ ਘਟਨਾ 'ਤੇ ਫਿਲਮ ਇੰਡਸਟਰੀ ਦੇ ਸਿਤਾਰੇ ਹੀ ਨਹੀਂ ਬਲਕਿ ਹਰ ਪ੍ਰੋਫੈਸ਼ਨ ਦੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਮਹਾਰਾਸ਼ਟਰ ਵਿਧਾਨ ਸਭਾ ਕੌਂਸਲ ਦੇ ਮੈਂਬਰ ਸਤਿਆਜੀਤ ਟਾਂਬੇ ਨੇ ਮੁੰਬਈ ਪੁਲਿਸ ਨੂੰ ਪੂਨਮ ਪਾਂਡੇ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ।


ਪੂਨਮ ਤੇ ਭੜਕੇ ਮਹਾਰਾਸ਼ਟਰ ਵਿਧਾਨ ਸਭਾ ਕੌਂਸਲ ਦੇ ਮੈਂਬਰ 


ਪੂਨਮ ਪਾਂਡੇ ਦੀ ਮੌਤ ਦੀ ਝੂਠੀ ਖਬਰ 'ਤੇ ਨਾ ਸਿਰਫ ਸਿਨੇਮਾ ਜਗਤ ਦੇ ਲੋਕਾਂ ਤੋਂ ਸਗੋਂ ਸਿਆਸੀ ਜਗਤ ਨਾਲ ਜੁੜੇ ਲੋਕਾਂ ਵੱਲੋਂ ਵੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਮਹਾਰਾਸ਼ਟਰ ਵਿਧਾਨ ਸਭਾ ਕੌਂਸਲ ਦੇ ਮੈਂਬਰ ਸਤਿਆਜੀਤ ਟਾਂਬੇ ਨੇ ਮੁੰਬਈ ਪੁਲਿਸ ਨੂੰ ਪੂਨਮ ਪਾਂਡੇ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ। ਸਤਿਆਜੀਤ ਟਾਂਬੇ ਨੇ ਚਾਰੂ ਪ੍ਰਗਿਆ ਨਾਂ ਦੇ ਵਕੀਲ ਦੀ ਐਕਸ 'ਤੇ ਪੋਸਟ ਨੂੰ ਮੁੜ ਪੋਸਟ ਕਰਕੇ ਆਪਣੇ ਵਿਚਾਰ ਸ਼ੇਅਰ ਕੀਤੇ ਹਨ। ਨਾਲ ਹੀ ਸਤਿਆਜੀਤ ਟਾਂਬੇ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।






ਪੂਨਮ ਪਾਂਡੇ ਦੀ ਮੌਤ 'ਇੱਕ ਅਫਵਾਹ'


ਪੂਨਮ ਪਾਂਡੇ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ। ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਪੂਨਮ ਪਾਂਡੇ ਦੀ ਮੌਤ ਦੀ ਜਾਣਕਾਰੀ ਅਦਾਕਾਰਾ ਦੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਸਾਂਝੀ ਕੀਤੀ ਗਈ ਸੀ। ਇਸ ਪੋਸਟ ਵਿੱਚ ਦੱਸਿਆ ਗਿਆ ਸੀ ਕਿ ਅਭਿਨੇਤਰੀ ਦੀ ਮੌਤ ਸਰਵਾਈਕਲ ਕੈਂਸਰ ਕਾਰਨ ਹੋਈ।


ਅਗਲੇ ਹੀ ਦਿਨ ਪੂਨਮ ਪਾਂਡੇ ਦੇ ਇੰਸਟਾਗ੍ਰਾਮ ਹੈਂਡਲ ਤੋਂ ਇਕ ਹੋਰ ਪੋਸਟ ਸ਼ੇਅਰ ਕੀਤੀ ਗਈ। ਇਸ ਪੋਸਟ 'ਚ ਪੂਨਮ ਪਾਂਡੇ ਖੁਦ ਕੈਮਰੇ ਦੇ ਸਾਹਮਣੇ ਨਜ਼ਰ ਆਈ। ਪੂਨਮ ਨੇ ਕਿਹਾ ਕਿ 'ਮੈਂ ਜ਼ਿੰਦਾ ਹਾਂ'। ਪੂਨਮ ਦੀ ਇਸ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੂਨਮ ਨੇ ਦੱਸਿਆ ਕਿ ਉਸਨੇ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਲਿਆਉਣ ਲਈ ਆਪਣੀ ਮੌਤ ਦੀ ਝੂਠੀ ਖਬਰ ਫੈਲਾਈ। ਹੁਣ ਸੋਸ਼ਲ ਮੀਡੀਆ 'ਤੇ ਪੂਨਮ ਪਾਂਡੇ ਦੀ ਮੌਤ ਦੀ ਝੂਠੀ ਖਬਰ 'ਤੇ ਲੋਕ ਪ੍ਰਤੀਕਿਰਿਆ ਦੇ ਰਹੇ ਹਨ।