'ਬਿੱਗ ਬੌਸ 13' ਲਈ ਸ਼ਹਿਨਾਜ਼ ਗਿੱਲ ਨੇ ਉਧਾਰ ਲਏ ਸੀ ਕੱਪੜੇ, ਹੁਣ ਸ਼ੁਰੂ ਹੋਇਆ ਇਹ ਵਿਵਾਦ
ਏਬੀਪੀ ਸਾਂਝਾ | 29 Jul 2020 05:19 PM (IST)
ਡਿਜ਼ਾਈਨਰ ਦਾ ਇਲਜ਼ਾਮ ਹੈ ਕਿ ਮਾਹੀ ਵਿਜ ਨੇ ‘ਬਿੱਗ ਬੌਸ 13’ ਦੌਰਾਨ ਸ਼ਹਿਨਾਜ਼ ਗਿੱਲ ਲਈ ਕੱਪੜੇ ਲਏ ਸੀ, ਜਿਨ੍ਹਾਂ ਵਿੱਚੋਂ ਕੁਝ ਅੱਜ ਤੱਕ ਵਾਪਸ ਨਹੀਂ ਹੋਏ।
ਮੁੰਬਈ: 'ਬਿੱਗ ਬੌਸ 13' 'ਚ ਸ਼ਹਿਨਾਜ਼ ਗਿੱਲ ਨੇ ਬਹੁਤ ਸਾਰੇ ਕੱਪੜੇ ਪਾਏ ਸੀ। ਉਨ੍ਹਾਂ ਨੂੰ ਲੈ ਕੇ ਹੁਣ ਵਿਵਾਦ ਸ਼ੁਰੂ ਹੋ ਗਿਆ ਹੈ ਕਿ ਉਨ੍ਹਾਂ ਕੱਪੜਿਆਂ ਵਿੱਚੋਂ ਕਈ ਕੱਪੜੇ ਅਜੇ ਵੀ ਡਿਜ਼ਾਈਨਰ ਨੂੰ ਵਾਪਸ ਨਹੀਂ ਕੀਤੇ ਗਏ। ਹੁਣ ਡਿਜ਼ਾਈਨਰ ਨੇ ਇਸ ਦੀ ਸ਼ਿਕਾਇਤ ਸੋਸ਼ਲ ਪੋਸਟਾਂ ਰਾਹੀਂ ਕੀਤੀ ਹੈ। ਹਾਲਾਂਕਿ, ਇਨ੍ਹਾਂ ਕੱਪੜਿਆਂ ਦੀ ਮੰਗ ਟੀਵੀ ਅਦਾਕਾਰਾ ਮਾਹੀ ਵਿਜ ਨੇ ਸ਼ਹਿਨਾਜ਼ ਲਈ ਡਿਜ਼ਾਈਨਰ ਤੋਂ ਕੀਤੀ ਸੀ। ਖੁਦ ਡਿਜ਼ਾਈਨਰ ਨੇ ਕਿਹਾ ਹੈ ਕਿ ਮਾਹੀ ਨੇ ਘਾਟੇ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਫੈਨਸ ਇਸ ਗੱਲੋਂ ਭੜਕ ਉੱਠੇ ਹਨ ਕਿ ਜਦੋਂ ਇਸ ਮਾਮਲੇ ਨੂੰ ਤੈਅ ਕਰਨ ਦੀ ਗੱਲ ਕਹੀ ਗਈ ਹੈ ਤਾਂ ਡਿਜ਼ਾਈਨਰ ਇਸ ਨੂੰ ਸੋਸ਼ਲ ਮੀਡੀਆ 'ਤੇ ਕਿਉਂ ਪੋਸਟ ਕਰ ਰਹੀ ਹੈ। ਕੱਪੜੇ ਦਿੱਲੀ ਦੀ ਡਿਜ਼ਾਈਨਰ ਤੋਂ ਉਧਾਰ ਲਏ ਗਏ ਸੀ: ਕਹਾਣੀ ਉਸ ਸਮੇਂ ਦੀ ਹੈ ਜਦੋਂ ਸ਼ਹਿਨਾਜ਼ ਗਿੱਲ 'ਬਿੱਗ ਬੌਸ 13' ਦੇ ਘਰ ਦੇ ਅੰਦਰ ਸੀ ਤੇ ਮਾਹੀ ਵਿਜ ਨੇ ਉਸ ਲਈ ਇੱਕ ਦਿੱਲੀ ਡਿਜ਼ਾਈਨਰ ਤੋਂ ਕੱਪੜੇ ਉਧਾਰ ਲਏ ਸੀ। ਬਦਲੇ ਵਿੱਚ ਬ੍ਰਾਂਡ ਦੀ ਕਰਟਸੀ ਦੇਣ ਬਾਰੇ ਕਿਹਾ ਜਾਂਦਾ ਸੀ, ਪਰ ਡਿਜ਼ਾਈਨਰ ਦਾ ਕਹਿਣਾ ਹੈ ਕਿ ਨਾ ਤਾਂ ਉਸ ਨੂੰ ਕਰਟਸੀ ਮਿਲੀ ਤੇ ਨਾ ਹੀ ਸਾਰੇ ਕੱਪੜੇ ਵਾਪਸ ਦਿੱਤੇ ਗਏ। ਮਾਹੀ ਤੇ ਸ਼ਹਿਨਾਜ਼ ਦੇ ਫੈਨਸ ਨੂੰ ਇਹ ਬਿਲਕੁਲ ਪਸੰਦ ਨਹੀਂ ਆਇਆ: ਹਾਲਾਂਕਿ, ਡਿਜ਼ਾਈਨਰ ਨੇ ਕਿਹਾ ਕਿ ਮਾਹੀ ਨੇ ਪੁਸ਼ਟੀ ਕੀਤੀ ਕਿ ਜਿਹੜੇ ਕੱਪੜੇ ਵਾਪਸ ਨਹੀਂ ਕੀਤੇ ਗਏ ਸੀ ਉਹ ਪੈਸਿਆਂ ਨਾਲ ਭਰੇਗੀ, ਪਰ ਹੁਣ ਅਜਿਹਾ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ। ਇਸ ਕਰਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਆਪਣੀ ਗੱਲ ਰੱਖਣੀ ਪਈ ਹੈ, ਪਰ ਮਾਹੀ ਤੇ ਸ਼ਹਿਨਾਜ਼ ਦੇ ਫੈਨਸ ਇਸ ਨੂੰ ਬਿਲਕੁਲ ਪਸੰਦ ਨਹੀਂ ਕਰ ਰਹੇ। ਵੇਖੋ ਮਾਹੀ ਵਿਜ ਨਾਲ ਗੱਲਬਾਤ ਦਾ ਸਕਰੀਨ ਸ਼ੌਟਸ: ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904