ਹੁਣ ਏਬੀਪੀ ਨਿਊਜ਼ ਨੂੰ ਜਾਣਕਾਰੀ ਮਿਲੀ ਹੈ ਕਿ ਰਿਆ ਚੱਕਰਵਰਤੀ ਅੱਜ ਅਦਾਲਤ 'ਚ ਆਪਣੀ ਅਗਾਊਂ ਜਮਾਨਤ ਦੀ ਅਰਜ਼ੀ ਦੇ ਸਕਦੀ ਹੈ। ਬੀਤੀ ਰਾਤ ਮਸ਼ਹੂਰ ਵਕੀਲ ਸਤੀਸ਼ ਮਾਨੇ ਸ਼ਿੰਦੇ ਦੇ ਜੂਨੀਅਰ ਵਕੀਲ ਰਿਆ ਦੇ ਘਰ ਪਹੁੰਚੇ। ਜਾਣਕਾਰੀ ਅਨੁਸਾਰ ਰਿਆ ਚੱਕਰਵਰਤੀ ਨੇ ਵਕੀਲ ਨੂੰ ਆਪਣਾ ਕਨਸੇਂਟ ਸਾਈਨ ਕਰਕੇ ਦੇ ਦਿੱਤਾ ਹੈ ਜਿਸ ਤੋਂ ਬਾਅਦ ਉਹ ਹੁਣ ਇਸ ਮਾਮਲੇ 'ਚ ਕਾਨੂੰਨੀ ਮਦਦ ਲੈ ਸਕਦੀ ਹੈ।
ਸੁਸਾਂਤ ਸਿੰਘ ਖੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਰਿਆ ਚਕ੍ਰਵਰਤੀ ਤੇ ਕੇਸ ਦਰਜ
ਹਾਲਾਂਕਿ, ਅਜੇ ਇਹ ਅਧਿਕਾਰਤ ਤੌਰ 'ਤੇ ਖੁਲਾਸਾ ਨਹੀਂ ਹੋਇਆ ਹੈ ਕਿ ਰਿਆ ਜ਼ਮਾਨਤ ਲਈ ਕਦੋਂ ਅਤੇ ਕਿਸ ਅਦਾਲਤ ਵਿੱਚ ਅਰਜ਼ੀ ਦੇਵੇਗੀ। ਇਸ ਦੇ ਨਾਲ ਹੀ ਬਿਹਾਰ ਦੇ 4 ਪੁਲਿਸ ਅਧਿਕਾਰੀਆਂ ਦੀ ਟੀਮ ਵੀ ਮੁੰਬਈ ਪਹੁੰਚ ਗਈ ਹੈ, ਜੋ ਇਸ ਮਾਮਲੇ ਦੀ ਜਾਂਚ ਕਰੇਗੀ। ਅੱਜ ਬਿਹਾਰ ਪੁਲਿਸ ਇਸ ਮਾਮਲੇ ਵਿੱਚ ਮੁੰਬਈ ਪੁਲਿਸ ਦੁਆਰਾ ਕੀਤੀ ਜਾਂਚ ਦੇ ਦਸਤਾਵੇਜ਼ਾਂ ਦੀ ਮੰਗ ਕਰ ਸਕਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ