Drugs Case: ਮਨਜਿੰਦਰ ਸਿੰਘ ਸਿਰਸਾ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕਰਕੇ ਬਾਲੀਵੁੱਡ ‘ਤੇ ਸਾਧਿਆ ਨਿਸ਼ਾਨਾ, ਵੇਖੋ ਕਿਸ ਬਾਰੇ ਕੀ ਕਿਹਾ
ਏਬੀਪੀ ਸਾਂਝਾ | 22 Sep 2020 03:30 PM (IST)
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੀਪਿਕਾ ਪਾਦੂਕੋਣ ਦਾ ਨਾਂ ਡਰੱਗਸ ਕੇਸ ‘ਚ ਸਾਹਮਣੇ ਆਉਂਣ ਤੋਂ ਬਾਅਦ ਬਾਲੀਵੁੱਡ ਨੂੰ ਨਸ਼ੇੜੀ ਕਿਹਾ ਹੈ। ਦੀਪਿਕਾ ਪਾਦੂਕੋਣ ਨਾਲ ਉਸ ਨੇ ਫਿਲਮ 'ਉੜਤਾ ਪੰਜਾਬ' ਦੇ ਨਿਰਮਾਤਾ ਮਧੂ ਮੰਟੇਨਾ ਤੇ ਕਰਨ ਜੌਹਰ ਨੂੰ ਨਸ਼ੇ ਦਾ ਆਦੀ ਕਿਹਾ ਹੈ।
ਨਵੀਂ ਦਿੱਲੀ: ਰੀਆ ਚੱਕਰਵਰਤੀ ਨੂੰ ਡਰੱਗਸ ਕੇਸ ‘ਚ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੇ ਇਸ ਦੌਰਾਨ 25 ਬਾਲੀਵੁੱਡ ਸੈਲੇਬ੍ਰਿਟੀਜ਼ ਦੇ ਨਾਵਾਂ ਦਾ ਖੁਲਾਸਾ ਕੀਤਾ। ਇਸ ਮਾਮਲੇ ਵਿੱਚ ਹੁਣ ਤੱਕ ਸਾਰਾ ਅਲੀ ਖ਼ਾਨ, ਰਕੂਲ ਪ੍ਰੀਤ ਸਿੰਘ, ਸਿਮੋਨ ਤੇ ਸ਼ਰਧਾ ਕਪੂਰ ਦੇ ਨਾਂ ਸਾਹਮਣੇ ਆਇਆ ਹੈ ਪਰ ਹੁਣ ਇਸ ਵਿੱਚ ਦੀਪਿਕਾ ਪਾਦੁਕੋਣ ਦਾ ਨਾਂ ਵੀ ਸਾਹਮਣੇ ਆਇਆ ਹੈ। ਐਨਸੀਬੀ ਦੇ ਸੂਤਰਾਂ ਮੁਤਾਬਕ, ‘ਡੀ’ ਦਾ ਮਤਲਬ ਦੀਪਿਕਾ ਪਾਦੁਕੋਣ ਤੇ ‘ਕੇ’ ਦਾ ਮਤਲਬ ਕ੍ਰਿਸ਼ਮਾ ਹੈ, ਜੋ ਜਯਾ ਦੀ ਸਹਿਯੋਗੀ ਹੈ। ਇਸ ਖੁਲਾਸੇ ਤੋਂ ਬਾਅਦ ਐਨਸੀਬੀ ਇਨ੍ਹਾਂ ਸਾਰਿਆਂ ਨੂੰ ਸੰਮਨ ਭੇਜਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਈ ਟਵੀਟਾਂ ਰਾਹੀਂ ਇਸ ‘ਤੇ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਕਿਹਾ, "ਜੇ ਅੱਜ ਨਸ਼ਿਆਂ ਸਬੰਧੀ ਦੀਪਿਕਾ ਪਾਦੁਕੋਣ ਦੇ ਨਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਹ ਨਸ਼ੇੜੀ ਬਾਲੀਵੁੱਡ ਦੀ ਹਾਰ ਤੇ ਪੰਜਾਬ ਦੇ ਸੱਚ ਦੀ ਜਿੱਤ ਹੈ। ਉੱਡਦਾ ਬਾਲੀਵੁੱਡ ਅਸਲ ਸੱਚਾਈ ਹੈ।" ਵੇਖੋ ਸਿਰਸਾ ਵਲੋਂ ਕੀਤੇ ਗਏ ਟਵੀਟ: ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904