ਅਭਿਸ਼ੇਕ ਬੱਚਨ ਵੀ ਬਣੇ ਸਰਦਾਰ
ਏਬੀਪੀ ਸਾਂਝਾ | 21 Mar 2018 01:17 PM (IST)
ਨਵੀਂ ਦਿੱਲੀ: ਲੰਬੇ ਸਮੇਂ ਮਗਰੋਂ ਅਭਿਸ਼ੇਕ ਬਚਨ ਇੱਕ ਦਮਦਾਰ ਫਿਲਮ ਨਾਲ ਵੱਡੇ ਪਰਦੇ 'ਤੇ ਵਾਪਸੀ ਲਈ ਤਿਆਰ ਹਨ। ਅਭਿਸ਼ੇਕ ਇਨ੍ਹੀਂ ਦਿਨੀਂ ਫਿਲਮ 'ਮਨਮਰਜ਼ੀਆਂ' ਦੀ ਸ਼ੂਟਿੰਗ ਕਰ ਰਹੇ ਹਨ ਜਿੱਥੇ ਉਸ ਦੀ ਪਹਿਲੀ ਲੁੱਕ ਸਾਹਮਣੇ ਆਈ ਹੈ। ਫਿਲਮ ਵਿੱਚ ਅਭਿਸ਼ੇਕ ਬੱਚਨ ਪਹਿਲੀ ਵਾਰ ਸਰਦਾਰ ਦੀ ਭੂਮਿਕਾ ਵਿੱਚ ਨਜ਼ਰ ਆਏ। ਫਿਲਮ ਦੇ ਸੈੱਟ ਤੋਂ ਅਭਿਸ਼ੇਕ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਉਹ ਪੱਗ ਬੰਨ੍ਹੀ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਹਾਵਭਾਵ ਵੀ ਸੰਜੀਦਾ ਤੇ ਗੰਭੀਰ ਨਜ਼ਰ ਆ ਰਹੇ ਹਨ। https://www.instagram.com/p/BgkglIyhMrw/ ਇਸ ਤੋਂ ਇਲਾਵਾ, ਫਿਲਮ ਦੇ ਸੈੱਟ ਤੋਂ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਵਿੱਕੀ ਕੌਸ਼ਲ ਤੇ ਤਾਪਸੀ ਪਨੂੰ ਨਜ਼ਰ ਆ ਰਹੇ ਹਨ। ਇਹ ਦੋਵੇਂ ਇਸ ਤਸਵੀਰ ਵਿੱਚ ਮਸਤੀ ਕਰਦੇ ਨਜ਼ਰ ਆ ਰਹੇ ਹਨ। ਤਾਪਸੀ, ਵਿੱਕੀ ਦੀ ਪਿੱਠ 'ਤੇ ਨਜ਼ਰ ਆ ਰਹੀ ਹੈ ਤੇ ਦੋਵੇਂ ਖੁੱਲ੍ਹ ਕੇ ਹੱਸਦੇ ਨਜ਼ਰ ਆ ਰਹੇ ਹਨ। ਅਦਾਕਾਰ ਵਿੱਕੀ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਨੂੰ ਸਾਂਝਾ ਕਰਦਿਆਂ ਲਿਖਿਆ, "ਜਦੋਂ ਪਿਆਰ ਹੀ ਲੜਾਈ ਹੁੰਦੀ ਹੈ ਤਾਂ ਇਸ 'ਚ ਸਭ ਜਾਇਜ਼ ਹੁੰਦਾ ਹੈ।" https://www.instagram.com/p/BgiVJgjjDHs/ ਫਿਲਮ ਦਾ ਨਿਰਦੇਸ਼ਨ ਅਨੁਰਾਗ ਕਸ਼ਅਪ ਕਰ ਰਹੇ ਹਨ ਤੇ ਫਿਲਮ ਬਣਾਉਣ ਵਿੱਚ ਆਨੰਦ ਐਲ ਰਾਏ ਤੇ ਅਨੁਰਾਗ ਦੋਵੇਂ ਮਿਲ ਕੇ ਕੰਮ ਰਹੇ ਹਨ। ਫਿਲਮ ਦੇ ਸੈੱਟ ਤੋਂ ਅਭਿਸ਼ੇਕ ਨੇ ਵੀ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਨਿਰਦੇਸ਼ਕ ਅਨਰਾਗ ਨਜ਼ਰ ਆ ਰਹੇ ਹਨ। ਫਿਲਮ ਤਾਂ ਇੱਕ ਪ੍ਰੇਮ ਕਹਾਣੀ ਹੈ, ਪਰ ਹੁਣ ਇਹ ਦੇਖਣ ਵਿੱਚ ਦਿਲਚਸਪ ਹੈ ਕਿ ਇਸ ਫਿਲਮ ਵਿੱਚ ਕੀ ਨਵਾਂ ਤਰਕ ਹੈ? ਫਿਲਹਾਲ ਫਿਲਮ ਦੀ ਸ਼ੂਟਿੰਗ ਪੰਜਾਬ ਵਿੱਚ ਹੋ ਰਹੀ ਹੈ।