ਮੁੰਬਈ: ਅਦਾਕਾਰ ਮਨੋਜ ਬਾਜਪਾਈ ਨੂੰ ਆਪਣੀ ਫਿਲਮ 'ਅਲੀਗੜ੍ਹ' ਲਈ ਬੈਸਟ ਐਕਟਰ ਦਾ ਐਵਾਰਡ ਮਿਲਿਆ ਹੈ। ਬ੍ਰਿਸਬੇਨ ਵਿੱਚ ਹੋਏ ਦਸਵੇਂ ਏਸ਼ੀਆ ਪੈਸੀਫਿਕ ਸਕ੍ਰੀਨ ਐਵਾਰਡਜ਼ ਵਿੱਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ, ਇਹ ਇੱਕ ਬਿਹਤਰੀਨ ਫਿਲਮ ਹੈ ਤੇ ਮਨੋਜ ਨੇ ਸ਼ਾਨਦਾਰ ਕੰਮ ਕੀਤਾ ਹੈ।
ਮਨੋਜ ਨਾਲ ਮੁਕਾਬਲੇ ਵਿੱਚ ਸਨ ਅਦਾਕਾਰ ਨਵਾਜ਼ੂਦੀਨ ਸਿੱਦਿਕੀ। ਉਨ੍ਹਾਂ ਨੂੰ ਅਨੁਰਾਗ ਕਸ਼ਯਪ ਦੀ ਫਿਲਮ 'ਰਮਨ ਰਾਘਵ 2.0' ਲਈ ਵੀ ਖਾਸ ਪਛਾਣ ਦਿੱਤੀ ਗਈ।
'ਅਲੀਗੜ੍ਹ' ਇੱਕ ਅਸਲੀ ਕਹਾਣੀ 'ਤੇ ਅਧਾਰਤ ਸੀ। ਮੁਸਲਮਾਨ ਪ੍ਰਫੈਸਰ ਸੀਰਸ ਦੀ ਜ਼ਿੰਦਗੀ ਦੀ ਕਹਾਣੀ ਫਿਲਮ ਵਿੱਚ ਵਿਖਾਈ ਗਈ ਸੀ।