ਪ੍ਰਿਅੰਕਾ ਵੀ ਪੀਵੇਗੀ ਕਰਨ ਨਾਲ ਕਾਫੀ
ਏਬੀਪੀ ਸਾਂਝਾ | 25 Nov 2016 03:36 PM (IST)
ਮੁੰਬਈ: 'ਕਾਫੀ ਵਿਦ ਕਰਨ' ਦਾ ਪੰਜਵਾਂ ਸੀਜ਼ਨ ਚੱਲ ਰਿਹਾ ਹੈ। ਹੁਣ ਤੱਕ ਸ਼ਾਹਰੁਖ ਆਲੀਆ, ਅਕਸ਼ੇ ਟਵਿੰਕਲ ਤੇ ਅਰਜੁਨ ਵਰੁਨ ਵਰਗੇ ਮਜ਼ੇਦਾਰ ਜੋੜੇ ਸ਼ੋਅ 'ਤੇ ਆ ਚੁੱਕੇ ਹਨ। ਅੱਗੇ ਕਈ ਹੋਰ ਵੀ ਆਉਣਗੇ ਪਰ ਵੱਡੀ ਖਬਰ ਇਹ ਹੈ ਕਿ ਇੰਟਰਨੈਸ਼ਨਲ ਸਟਾਰ ਬਣ ਚੁੱਕੀ ਪ੍ਰਿਅੰਕਾ ਚੋਪੜਾ ਵੀ ਹੁਣ ਕਰਨ ਦੇ ਕਾਉਚ 'ਤੇ ਬੈਠੇਗੀ। ਖਬਰ ਹੈ ਕਿ ਦਸੰਬਰ ਵਿੱਚ ਪ੍ਰਿਅੰਕਾ ਕੁਝ ਸਮੇਂ ਲਈ ਭਾਰਤ ਆਵੇਗੀ। ਉਹ ਮਸ਼ਹੂਰੀਆਂ ਦੇ ਸ਼ੂਟ ਲਈ ਆ ਰਹੀ ਹੈ ਪਰ ਇਸ ਦੌਰਾਨ ਕਰਨ ਨਾਲ ਸ਼ੋਅ ਦੀ ਵੀ ਸ਼ੂਟਿੰਗ ਕਰੇਗੀ। ਪ੍ਰਿਅੰਕਾ ਪਿਛਲੇ ਸਾਲ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਕਾਉਚ 'ਤੇ ਨਜ਼ਰ ਆਈ ਸੀ।