Mika Singh Will Giving A Diamond Set to His Bride: ਆਪਣੇ ਰਿਐਲਿਟੀ ਸ਼ੋਅ 'ਮੀਕਾ ਦੀ ਵਹੁਟੀ' ਨੂੰ ਲੈ ਕੇ ਗਾਇਕ ਮੀਕਾ ਸਿੰਘ (Mika Singh) ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਇਸ ਸ਼ੋਅ 'ਚ ਉਹ ਆਪਣੇ ਜੀਵਨ ਸਾਥੀ ਦੀ ਭਾਲ ਕਰਦੇ ਨਜ਼ਰ ਆਉਣਗੇ। ਨੈਸ਼ਨਲ ਟੀਵੀ 'ਤੇ ਵਿਆਹ ਕਰਨ ਲਈ ਮੀਕਾ ਸਿੰਘ ਹੁਣ ਤਿਆਰ ਹਨ ਅਤੇ ਇਸ ਦੀਆਂ ਤਿਆਰੀਆਂ ਵੀ ਪੂਰੀਆਂ ਹੋ ਚੁੱਕੀਆਂ ਹਨ। ਮੀਕਾ ਸਿੰਘ ਦੇ ਸਵੈਂਬਰ 'ਚ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀਆਂ ਸੁੰਦਰੀਆਂ ਨਜ਼ਰ ਆਉਣ ਵਾਲੀਆਂ ਹਨ। ਮੀਕਾ ਸਿੰਘ ਆਪਣੇ ਅਨੋਖੇ ਅਤੇ ਮਹਿੰਗੇ ਸ਼ੌਕ ਲਈ ਜਾਣੇ ਜਾਂਦੇ ਹਨ। ਅਜਿਹੇ 'ਚ ਮੀਕਾ ਨੇ ਆਪਣੀ ਹੋਣ ਵਾਲੀ ਲਾੜੀ ਲਈ ਇਕ ਮਹਿੰਗਾ ਤੋਹਫ਼ਾ ਵੀ ਖਰੀਦਿਆ ਹੈ। ਮੀਕਾ ਦੀ ਵਹੁਟੀ (Mika Di Vohti) 'ਚ ਗਾਇਕ ਆਪਣੀ ਲਾੜੀ ਦੀ ਚੋਣ ਕਰਨਗੇ, ਉਸ ਲਾੜੀ ਨੂੰ 7 ਕਰੋੜ ਦੀ ਕੀਮਤ ਦੇ ਹੀਰੇ ਦੇ ਹਾਰ ਨਾਲ ਸਜਾਇਆ ਜਾਵੇਗਾ।


ਮੀਕਾ (Mika) ਚਾਹੁੰਦਾ ਹਨ ਕਿ ਉਹ ਸਭ ਤੋਂ ਮਹਿੰਗਾ ਹੀਰਾ ਸੈੱਟ ਆਪਣੀ ਲਾੜੀ ਨੂੰ ਤੋਹਫ਼ੇ ਵਜੋਂ ਦੇਣ। ਮੀਕਾ ਖੁਦ ਵੀ ਲਗਜ਼ਰੀ ਲਾਈਫ਼ ਜਿਉਂਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਲਾੜੀ ਰਾਣੀ ਵਾਂਗ ਜੀਵੇ। ਇਹ ਮੀਕਾ ਦਾ ਆਪਣੀ ਹੋਣ ਵਾਲੀ ਲਾੜੀ ਪ੍ਰਤੀ ਸਭ ਤੋਂ ਪਿਆਰਾ ਅਤੇ ਮਹਿੰਗਾ ਤੋਹਫ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਮੀਕਾ ਸਿੰਘ ਨੇ ਇਹ ਹਾਰ ਵਿਦੇਸ਼ ਤੋਂ ਮੰਗਵਾਇਆ ਹੈ, ਜਿਸ ਦੀ ਕੀਮਤ 7 ਕਰੋੜ ਰੁਪਏ ਦੱਸੀ ਜਾ ਰਹੀ ਹੈ।


ਆਪਣੇ ਆਪ ਨੂੰ ਜੀਵਨ ਸਾਥੀ ਲੱਭਣ ਦੀ ਦਿਸ਼ਾ 'ਚ ਮੀਕਾ ਸਿੰਘ (Mika Singh) ਨੇ ਇਹ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਮੀਕਾ ਨੂੰ ਆਪਣਾ ਬੈਸਟ ਮੈਚ ਮਿਲੇਗਾ। ਮੀਕਾ ਸਿੰਘ ਨੇ ਆਪਣੀ ਵਹੁਟੀ ਦੀ ਭਾਲ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਹੈ। ਇਹ ਸ਼ੋਅ ਹੁਣ ਚੈਨਲ 'ਤੇ ਲਾਂਚ ਹੋਣ ਦੇ ਆਖਰੀ ਪੜਾਅ 'ਤੇ ਹੈ। ਫੈਨਸ ਉਹ ਪਿਆਰ ਵੇਖਣ ਲਈ ਤਿਆਰ ਹਨ, ਜੋ ਮੀਕਾ ਸਿੰਘ ਅਤੇ ਉਨ੍ਹਾਂ ਦੀ ਹੋਣ ਵਾਲੀ ਲਾੜੀ ਇਕ-ਦੂਜੇ ਨੂੰ ਵਿਖਾਉਣਗੇ। ਮੀਕਾ ਸਿੰਘ ਆਪਣੀ ਵਹੁਟੀ ਲਈ ਅਜਿਹੇ ਕਈ ਸ਼ਾਨਦਾਰ ਸਰਪ੍ਰਾਈਜ਼ ਲੈ ਕੇ ਸ਼ੋਅ 'ਚ ਪਹੁੰਚਣ ਵਾਲੇ ਹਨ।