Sunny Leone Video: ਆਪਣੀ ਬੋਲਡ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦਾ ਮਜ਼ਾਕੀਆ ਅੰਦਾਜ਼ ਵੀ ਲੋਕਾਂ ਨੂੰ ਕਾਫ਼ੀ ਪਸੰਦ ਹੈ। ਉਹ ਹਮੇਸ਼ਾ ਆਪਣੀ ਸੋਸ਼ਲ ਮੀਡੀਆ ਐਕਟੀਵਿਟੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਇਕ ਵਾਰ ਫਿਰ ਤੋਂ ਸਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਚ ਉਹ ਡਾਕਟਰ ਬਣ ਕੇ ਕਿਸੇ ਦਾ ਇਲਾਜ ਕਰਦੀ ਨਜ਼ਰ ਆ ਰਹੀ ਹੈ, ਉਹ ਵੀ ਵੱਖਰੇ ਤਰੀਕੇ ਨਾਲ, ਜਿਸ ਨੂੰ ਵੇਖ ਕੇ ਤੁਸੀਂ ਜ਼ਰੂਰ ਹੱਸੋਗੇ।


ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ?


ਦਰਅਸਲ, ਸੰਨੀ ਲਿਓਨ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ, ਉਹ ਉਸ ਦੇ ਮੇਕਅਪ ਰੂਮ ਦੀ ਹੈ। ਵੀਡੀਓ 'ਚ ਸੰਨੀ ਡਾਕਟਰ ਬਣ ਕੇ ਇਕ ਸ਼ਖ਼ਸ ਦਾ ਇਲਾਜ ਕਰ ਰਹੀ ਹੈ, ਜਿਸ ਦੇ ਗੋਡੇ 'ਤੇ ਸੱਟ ਲੱਗੀ ਹੋਈ ਹੈ। ਸੰਨੀ ਕੋਈ ਤਰਲ ਵਰਗੀ ਦਵਾਈ ਸ਼ਖ਼ਸ ਦੇ ਸੱਟ ਵਾਲੀ ਥਾਂ 'ਤੇ ਪਾਉਂਦੀ ਹੈ, ਜਿਸ ਤੋਂ ਬਾਅਦ ਉਸ ਸ਼ਖ਼ਸ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ। ਪਰ ਸੰਨੀ ਖੁਸ਼ੀ ਨਾਲ ਛਾਲਾਂ ਮਾਰਨ ਲੱਗ ਪੈਂਦੀ ਹੈ। ਸੰਨੀ ਸੱਟ 'ਤੇ ਮਿਰਰ ਨਾਲ ਹਵਾ ਵੀ ਕਰਦੀ ਹੈ ਅਤੇ ਉਸ ਸ਼ਖ਼ਸ ਨੂੰ ਕਹਿੰਦੀ ਹੈ ਕਿ ਸਭ ਠੀਕ ਹੋ ਜਾਵੇਗਾ। ਹੁਣ ਕੁਝ ਕਰਨ ਦੀ ਲੋੜ ਨਹੀਂ ਹੈ।


ਹੁਣ ਤੱਕ ਤੁਹਾਨੂੰ ਸਾਰੀ ਗੱਲ ਸਮਝ ਆ ਗਈ ਹੋਵੇਗੀ। ਸੰਨੀ ਪੂਰੇ ਮਸਤੀ ਦੇ ਮੂਡ 'ਚ ਡਾਕਟਰ ਬਣੀ ਹੋਈ ਸੀ। ਹਾਲਾਂਕਿ ਉਸ ਦੇ ਅੰਦਾਜ਼ ਤੋਂ ਇਲਾਵਾ ਲੋਕ ਉਸ ਦੇ ਗੈਟਅੱਪ 'ਤੇ ਵੀ ਹੱਸ ਰਹੇ ਹਨ। ਸੰਨੀ ਉਸ ਸ਼ਖ਼ਸ ਦਾ ਡਾਕਟਰ ਵਾਂਗ ਇਲਾਜ ਕਰਦੀ ਨਜ਼ਰ ਆ ਰਹੀ ਹੈ, ਪਰ ਹੈਰਾਨੀ ਕਰਨ ਵਾਲੇ ਡ੍ਰੈੱਸਅਪ 'ਚ। ਉਸ ਨੇ ਲਾਲ ਬਲਾਊਜ਼ ਅਤੇ ਲੁੰਗੀ ਸਟਾਈਲ 'ਚ ਸਾੜ੍ਹੀ ਪਾਈ ਹੋਈ ਹੈ।


ਵੀਡੀਓ 'ਚ ਇਹ ਵੀ ਆਵਾਜ਼ ਆ ਰਹੀ ਕਿ ਕਿਵੇਂ ਲੱਗੀ ਡਾਕਟਰ ਸੰਨੀ। ਹੁਣ ਇਸ ਫਨੀ ਵੀਡੀਓ 'ਤੇ ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕਮੈਂਟਸ ਦੇ ਰਹੇ ਹਨ। ਦੱਸ ਦੇਈਏ ਕਿ ਇਹ ਵੀਡੀਓ ਵਿਰਲ ਭਿਆਨੀ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ਼ ਤੋਂ ਸ਼ੇਅਰ ਕੀਤੀ ਗਈ ਹੈ ਅਤੇ ਜ਼ਖ਼ਮੀ ਸ਼ਖ਼ਸ ਸੰਨੀ ਦਾ ਸੈਲੀਬ੍ਰਿਟੀ ਮੈਨੇਜਰ ਦੱਸਿਆ ਜਾ ਰਿਹਾ ਹੈ।