ਮੁੰਬਈ: ਕ੍ਰਿਤੀ ਸੈਨਨ ਤੇ ਪੰਕਜ ਤ੍ਰਿਪਾਠੀ ਦੀ ਫਿਲਮ ਮੀਮੀ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਇਹ ਇੱਕ ਪਰਿਵਾਰਕ ਮਨੋਰੰਜਨ ਵਾਲੀ ਫਿਲਮ ਹੈ ਜਿਸ 'ਚ ਸਰੋਗੇਟ ਮਾਂ ਦੀ ਕਹਾਣੀ ਦਿਖਾਈ ਜਾਵੇਗੀ। ਟ੍ਰੇਲਰ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਪੰਕਜ ਤ੍ਰਿਪਾਠੀ ਬਹੁਤ ਹੀ ਆਸਾਨ ਭਾਸ਼ਾ ਵਿੱਚ ਕ੍ਰਿਤੀ ਸੈਨਨ ਨੂੰ ਸਰੋਗੇਸੀ ਦੇ ਅਰਥ ਸਮਝਾ ਰਹੇ ਹਨ।


ਸਰੋਗੇਸੀ ਦੇ ਆਸਪਾਸ ਇਸ ਫਿਲਮ ਵਿੱਚ ਪਰਿਵਾਰਕ ਡਰਾਮਾ ਵੀ ਦਿਖਾਈ ਦੇਵੇਗਾ। ਫਿਲਮ ਵਿੱਚ ਕ੍ਰਿਤੀ ਤੇ ਪੰਕਜ ਤ੍ਰਿਪਾਠੀ ਦੇ ਨਾਲ ਸਾਈ ਤਾਮਹੰਕਰ, ਮਨੋਜ ਪਾਹਵਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।


ਵੇਖੋ ਟ੍ਰੇਲਰ



ਇਸ ਫਿਲਮ ਦਾ ਨਿਰਦੇਸ਼ਨ ਲਕਸ਼ਮਣ ਉਟੇਕਰ ਨੇ ਕੀਤਾ ਹੈ ਜੋ ਇਸ ਤੋਂ ਪਹਿਲਾਂ ਲੂਕਾ-ਛਿੱਪੀ ਵਰਗੀਆਂ ਕਈ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਕ੍ਰਿਤੀ ਸੈਨਨ ਲੁਕਾ ਛਿੱਪੀ ਵਿੱਚ ਵੀ ਨਜ਼ਰ ਆਈ ਸੀ। ਫਿਲਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ।


ਫਿਲਮ ਦੀ ਕਹਾਣੀ ਤੇ ਸਕ੍ਰੀਨ ਪਲੇਅ ਲਕਸ਼ਮਣ ਉਟੇਕਰ ਤੇ ਰੋਹਨ ਸ਼ੰਕਰ ਵਲੋਂ ਕੀਤਾ ਗਿਆ ਹੈ।


ਇਸ ਫ਼ਿਲਮ ਨੂੰ ਮੈਡੋਕ ਫਿਲਮਸ ਦੇ ਦਿਨੇਸ਼ ਵਿਜਾਨ ਨੇ ਪ੍ਰੋਡਿਊਸ ਕੀਤਾ ਹੈ। ਉਸ ਨੇ ਇਸ ਬਾਰੇ ਕਿਹਾ ਹੈ ਕਿ ਇਹ ਫਿਲਮ ਘਰ ਵਿੱਚ ਲੋਕਾਂ ਨੂੰ ਸਿਨੇਮਾ ਵਰਗਾ ਮਾਹੌਲ ਦੇਵੇਗੀ। ਉਹ ਇਸ ਫਿਲਮ ਦੀ ਓਟੀਟੀ ਰਿਲੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।


ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਪੂਰੀ ਹੋਈ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਫਿਲਮ ਰਿਲੀਜ਼ ਨਹੀਂ ਹੋ ਸਕੀ। ਹੁਣ ਨਿਰਮਾਤਾਵਾਂ ਨੇ ਇਸ ਨੂੰ ਓਟੀਟੀ 'ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਦਰਸ਼ਕ ਇਸ ਨੂੰ ਜੀਓ ਸਿਨੇਮਾ ਤੇ ਨੈੱਟਫਲਿਕਸ 'ਤੇ ਵੇਖ ਸਕਣਗੇ। ਦੱਸ ਦਈਏ ਕਿ ਇਹ ਫਿਲਮ 30 ਜੁਲਾਈ ਨੂੰ ਰਿਲੀਜ਼ ਹੋਵੇਗੀ।


ਇਹ ਵੀ ਪੜ੍ਹੋ: WhatsApp New Feature: iOS ਯੂਜਰਸ ਲਈ ਜਲਦ ਰੋਲਆਉਟ ਹੋਵੇਗਾ Disappearing Message Feature, ਇੰਜ ਕਰੇਗਾ ਕੰਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904