ਕੁਝ ਦਿਨ ਪਹਿਲਾਂ ਜਦੋਂ ਮਿਸ ਪੂਜਾ ਨੇ ਇਸ ਗਾਣੇ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ ਤਾਂ ਫੈਨਸ ਨੇ ਪੋਸਟਰ ਨੂੰ ਖੂਬ ਪਸੰਦ ਕੀਤਾ। ਰਿਲੀਜ਼ ਹੁੰਦਿਆਂ ਹੀ ਗਾਣੇ ਨੂੰ ਇੱਕ ਘੰਟੇ ‘ਚ 20 ਹਜ਼ਾਰ ਤੋਂ ਵੱਧ ਵਿਊਸ ਮਿਲ ਚੁੱਕੇ ਹਨ। ਗਾਣੇ ਦੀ ਸਿੰਗਰ ਯਾਨੀ ਮਿਸ ਪੂਜਾ ਇਸ ‘ਚ ਕਾਫੀ ਬੋਲਡ ਨਜ਼ਰ ਆ ਰਹੀ ਹੈ। ‘ਬਟਰਫਲਾਈ’ ਗਾਣਾ ਹੁਣ ਤੱਕ ਦੇ ਆਏ ਗਾਣਿਆਂ ਨਾਲੋਂ ਕਾਫੀ ਅਲੱਗ ਹੈ। ਗਾਣੇ ‘ਚ ਮਿਸ ਪੂਜਾ ਦੇ ਨਾਲ- ਨਾਲ ਅਲੀ ਮਰਚੰਟ ਵੀ ਵੱਖਰੀ ਲੁਕ 'ਚ ਨਜ਼ਰ ਆ ਰਹੇ ਹਨ।
ਸਿਮ ਪੂਜਾ ਨੇ ਆਪਣੀ ਆਵਾਜ਼ ਦਾ ਜਾਦੂ ਨਾ ਸਿਰਫ਼ ਪੰਜਾਬੀ ਇੰਡਸਟਰੀ ‘ਚ ਬਿਖੇਰੀਆ ਸਗੋਂ ਉਸ ਨੇ ਬਾਲੀਵੁੱਡ ‘ਚ ਵੀ ਆਪਣਾ ਨਾਂ ਚਮਕਾਇਆ। ਸਿਮ ਪੂਜਾ ਨੇ ਫ਼ਿਲਮ ‘ਕਾਕਟੇਲ’ ਦੇ ‘ਸੈਕਿੰਡ ਹੈਂਡ ਜਵਾਨੀ’ ਸੌਂਗ ਨਾਲ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ। ਇੱਕ ਗਾਇਕਾ ਵਜੋਂ ਹੀ ਨਹੀਂ ਸਗੋਂ ਮਿਸ ਪੂਜਾ ਨੇ ਕੁਝ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਐਕਟਿੰਗ ਦਾ ਹੁਨਰ ਦਿਖਾਇਆ ਹੈ।