Miss Universe Indonesia: ਮਿਸ ਯੂਨੀਵਰਸ ਇੰਡੋਨੇਸ਼ੀਆ ਮੁਕਾਬਲੇ ਚੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਜਾਣ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਇਸ 'ਚ ਹਿੱਸਾ ਲੈਣ ਵਾਲੀਆਂ 6 ਕੁੜੀਆਂ ਨੇ ਪ੍ਰਬੰਧਕਾਂ 'ਤੇ ਗੰਭੀਰ ਦੋਸ਼ ਲਗਾਏ ਹਨ। ਕੰਨਟੇਸਟੇਂਟ ਨੇ ਯੌਨ ਉਤਪੀੜਨ ਦੀ ਸ਼ਿਕਾਇਤ ਕਰਨ ਵਾਲੇ ਆਯੋਜਕਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ।


ਮਿਸ ਯੂਨੀਵਰਸ ਨੇ ਆਯੋਜਕਾਂ 'ਤੇ ਲਗਾਏ ਗੰਭੀਰ ਦੋਸ਼ 


ਜਾਣਕਾਰੀ ਮੁਤਾਬਕ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ 29 ਜੁਲਾਈ ਤੋਂ 3 ਅਗਸਤ ਤੱਕ ਮਿਸ ਯੂਨੀਵਰਸ ਇੰਡੋਨੇਸ਼ੀਆ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਛੇ ਕੁੜੀਆਂ ਨੇ ਦੋਸ਼ ਲਾਇਆ ਕਿ ਮੁਕਾਬਲੇ ਦੌਰਾਨ ਉਨ੍ਹਾਂ ਨੂੰ ਵੱਖਰੇ ਕਮਰੇ ਵਿੱਚ ਲਿਜਾਇਆ ਗਿਆ। ਫਿਰ ਉੱਥੇ ਉਸ ਨੂੰ 20 ਲੋਕਾਂ ਦੇ ਸਾਹਮਣੇ ਟਾਪਲੈੱਸ ਹੋਣ ਲਈ ਕਿਹਾ ਗਿਆ। ਉੱਥੇ ਉਸ ਦੀ ਫੋਟੋ ਕਲਿੱਕ ਕੀਤੀ ਗਈ ਅਤੇ ਵੀਡੀਓ ਵੀ ਬਣਾਈ ਗਈ।


ਸਾਰੇ 6 ਪੀੜਤਾਂ ਨੇ ਪੁਲਿਸ ਅਤੇ ਸੰਘੀ ਜਾਂਚ ਏਜੰਸੀ ਕੋਲ ਜਾ ਕੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ। ਖਬਰਾਂ ਮੁਤਾਬਕ ਪੁਲਸ ਨੂੰ ਇਸ ਮਾਮਲੇ ਨਾਲ ਜੁੜੇ ਕੁਝ ਅਹਿਮ ਸਬੂਤ ਵੀ ਮਿਲੇ ਹਨ। ਜਿਸ ਦੀ ਉਹ ਤੇਜ਼ੀ ਨਾਲ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ। ਦੂਜੇ ਪਾਸੇ ਇੰਡੋਨੇਸ਼ੀਆਈ ਮੀਡੀਆ ਦੀ ਰਿਪੋਰਟ ਮੁਤਾਬਕ ਸੁੰਦਰਤਾ ਮੁਕਾਬਲੇ 'ਚ ਹਿੱਸਾ ਲੈਣ ਵਾਲੀਆਂ ਲੜਕੀਆਂ ਦਾ ਕਹਿਣਾ ਹੈ ਕਿ ਪ੍ਰਬੰਧਕਾਂ ਨੇ ਸਰੀਰਕ ਜਾਂਚ ਦੇ ਬਹਾਨੇ ਉਨ੍ਹਾਂ ਨੂੰ ਟਾਪਲੈੱਸ ਹੋਣ ਲਈ ਕਿਹਾ। ਮੁਕਾਬਲੇਬਾਜ਼ਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਟੌਪਲੈੱਸ ਹੋ ਕੇ ਆਪਣੀ ਸੁੰਦਰਤਾ ਦੀ ਜਾਂਚ ਕਰਨੀ ਪਵੇਗੀ। ਕਮਰੇ ਵਿੱਚ ਮੌਜੂਦ 20 ਵਿਅਕਤੀਆਂ ਵਿੱਚੋਂ ਜ਼ਿਆਦਾਤਰ ਪੁਰਸ਼ ਸਨ। ਪੰਜ ਕੁੜੀਆਂ ਨੂੰ ਇੱਕੋ ਸਮੇਂ ਟਾਪਲੈੱਸ ਹੋਣ ਦਾ ਹੁਕਮ ਦਿੱਤਾ ਗਿਆ ਸੀ।


Read More: Entertainment News Live: ਰਜਨੀਕਾਂਤ ਦੀ ਫਿਲਮ ਰਿਲੀਜ਼ ਹੋਣ 'ਤੇ ਸਾਊਥ ਦੇ ਕਈ ਦਫਤਰਾਂ ;ਚ ਛੁੱਟੀ, ਅੰਕਿਤਾ ਲੋਖੰਡੇ ਨੇ ਕਰਾਇਆ ਦੂਜਾ ਵਿਆਹ, ਮਨੋਰੰਜਨ ਜਗਤ ਦੀਆਂ ਵੱਡੀਆਂ ਖਬਰਾਂ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।