Entertainment News Live: ਰਜਨੀਕਾਂਤ ਦੀ ਫਿਲਮ ਰਿਲੀਜ਼ ਹੋਣ 'ਤੇ ਸਾਊਥ ਦੇ ਕਈ ਦਫਤਰਾਂ ;ਚ ਛੁੱਟੀ, ਅੰਕਿਤਾ ਲੋਖੰਡੇ ਨੇ ਕਰਾਇਆ ਦੂਜਾ ਵਿਆਹ, ਮਨੋਰੰਜਨ ਜਗਤ ਦੀਆਂ ਵੱਡੀਆਂ ਖਬਰਾਂ

Entertainment News Today 9 Aug : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ABP Sanjha Last Updated: 09 Aug 2023 09:10 PM
Entertainment News Today Live: Diljit Dosanjh: ਦਿਲਜੀਤ ਦੋਸਾਂਝ ਸ਼ਰਟਲੈੱਸ ਲੁੱਕ 'ਚ ਕਈ ਵਾਰ ਵਧਾ ਚੁੱਕੇ ਦਿਲਾਂ ਦੀ ਧੜਕਣ, ਤੁਹਾਨੂੰ ਪਸੰਦ ਆਇਆ ਦੋਸਾਂਝਾਵਾਲੇ ਦਾ ਅੰਦਾਜ਼ ?

Diljit Dosanjh Shirtless Pictures: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਏ ਦਿਨ ਸੋਸ਼ਲ ਮੀਡੀਆ ਉੱਪਰ ਛਾਏ ਰਹਿੰਦੇ ਹਨ। ਉਨ੍ਹਾਂ ਆਪਣੀ ਗਾਇਕੀ ਦੇ ਨਾਲ-ਨਾਲ ਸਟਾਈਲਿਸ਼ ਅੰਦਾਜ਼ ਰਾਹੀਂ ਪ੍ਰਸ਼ੰਸ਼ਕਾਂ ਨੂੰ ਦੀਵਾਨਾ ਬਣਾਇਆ ਹੈ। ਉਨ੍ਹਾਂ ਦਾ ਫਿਲਮਾਂ ਵਿੱਚ ਨਿਭਾਇਆ ਹਰ ਕਿਰਦਾਰ ਅਤੇ ਅੰਦਾਜ਼ ਪ੍ਰਸ਼ੰਸਕਾਂ ਨੂੰ ਪਸੰਦ ਆਉਂਦਾ ਹੈ। ਇਸ ਵਿਚਾਲੇ ਕਈ ਵਾਰ ਦਿਲਜੀਤ ਸੋਸ਼ਲ ਮੀਡੀਆ ਉੱਪਰ ਆਪਣੀ ਸ਼ਰਟਲੈੱਸ ਲੁੱਕ ਦੇ ਚੱਲਦੇ ਵੀ ਸੁਰਖੀਆਂ ਬਟੋਰ ਚੁੱਕੇ ਹਨ। ਅੱਜ ਅਸੀ ਤੁਹਾਨੂੰ ਦਿਲਜੀਤ ਦੇ ਇਸੇ ਲੁੱਕ ਦੀਆਂ ਕਈ ਹੋਰ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਜਿਸ ਨੂੰ ਦੇਖ ਤੁਸੀ ਇਸ ਗੱਲ ਤੋਂ ਜਾਣੂ ਹੋ ਜਾਵੋਗੇ ਕਿ ਕਿਵੇਂ ਦੋਸਾਂਝਾਵਾ ਆਪਣੀ ਫਿੱਟਨੇਸ ਦਾ ਵੀ ਧਿਆਨ ਰੱਖਦਾ ਹੈ। 

Read More: Diljit Dosanjh: ਦਿਲਜੀਤ ਦੋਸਾਂਝ ਸ਼ਰਟਲੈੱਸ ਲੁੱਕ 'ਚ ਕਈ ਵਾਰ ਵਧਾ ਚੁੱਕੇ ਦਿਲਾਂ ਦੀ ਧੜਕਣ, ਤੁਹਾਨੂੰ ਪਸੰਦ ਆਇਆ ਦੋਸਾਂਝਾਵਾਲੇ ਦਾ ਅੰਦਾਜ਼ ?

Entertainment News Live: Shahid Kapoor: ਸ਼ਾਹਿਦ ਕਪੂਰ ਦੇ ਪਿਆਰ 'ਚ ਪਾਗਲਪਨ ਦੀ ਹੱਦ ਤੱਕ ਚਲੀ ਗਈ ਕਰੀਨਾ, ਮਾਂ ਬਬੀਤਾ ਖਿਲਾਫ ਜਾ ਕੀਤਾ ਡੇਟ

Kareena Kapoor And Shahid Kapoor Love Story: ਬੀ-ਟਾਊਨ 'ਚ ਕਈ ਅਜਿਹੇ ਜੋੜੇ ਹੋਏ ਹਨ ਜਿਨ੍ਹਾਂ ਦੀ ਪ੍ਰੇਮ ਕਹਾਣੀ ਸੁਰਖੀਆਂ 'ਚ ਰਹੀ ਪਰ ਉਨ੍ਹਾਂ ਦੇ ਪਿਆਰ ਨੂੰ ਕੋਈ ਮੰਜ਼ਿਲ ਨਹੀਂ ਮਿਲ ਸਕੀ। ਇਨ੍ਹਾਂ 'ਚੋਂ ਇੱਕ ਜੋੜੀ ਕਰੀਨਾ ਕਪੂਰ ਅਤੇ ਸ਼ਾਹਿਦ ਕਪੂਰ ਦੀ ਪ੍ਰੇਮ ਕਹਾਣੀ ਸੀ, ਜੋ ਭਾਵੇਂ ਵਿਆਹ ਤੱਕ ਨਹੀਂ ਚੱਲ ਸਕੀ ਪਰ ਇੱਕ ਸਮੇਂ ਸੁਰਖੀਆਂ 'ਚ ਰਹੀ। 5 ਸਾਲ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਦਾ ਬ੍ਰੇਕਅੱਪ ਹੋ ਗਿਆ।


Read More: Shahid Kapoor: ਸ਼ਾਹਿਦ ਕਪੂਰ ਦੇ ਪਿਆਰ 'ਚ ਪਾਗਲਪਨ ਦੀ ਹੱਦ ਤੱਕ ਚਲੀ ਗਈ ਕਰੀਨਾ, ਮਾਂ ਬਬੀਤਾ ਖਿਲਾਫ ਜਾ ਕੀਤਾ ਡੇਟ

Sunny Deol: ਸੰਨੀ ਦਿਓਲ ਨੇ Fake ਲੋਕਾਂ ਤੇ ਕੱਢਿਆ ਗੁੱਸਾ, ਬੋਲੇ- ਲੋਕ ਬੌਬੀ ਨੂੰ ਗਲੇ ਲਗਾਉਂਦੇ ਸੀ ਪਰ ਲਾਂਚ ਨਹੀਂ...

Sunny Deol On Fake People In Bollywood: ਸੰਨੀ ਦਿਓਲ ਆਪਣੀ ਆਉਣ ਵਾਲੀ ਫਿਲਮ 'ਗਦਰ 2' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਇਨ੍ਹੀਂ ਦਿਨੀਂ ਉਹ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਅਭਿਨੇਤਾ ਨੂੰ ਆਪਣੀ ਸੀਕਵਲ ਫਿਲਮ ਤੋਂ ਬਹੁਤ ਉਮੀਦਾਂ ਹਨ ਅਤੇ ਇਹੀ ਕਾਰਨ ਹੈ ਕਿ ਉਹ ਫਿਲਮ ਦੀ ਪ੍ਰਮੋਸ਼ਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਇਸ ਕੜੀ 'ਚ ਸੰਨੀ ਦਿਓਲ ਲਗਾਤਾਰ ਇੰਟਰਵਿਊ ਦੇ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਫਿਲਮ ਇੰਡਸਟਰੀ ਦੇ ਫਰਜ਼ੀ ਲੋਕਾਂ ਬਾਰੇ ਗੱਲ ਕੀਤੀ।

Read More: Sunny Deol: ਸੰਨੀ ਦਿਓਲ ਨੇ Fake ਲੋਕਾਂ ਤੇ ਕੱਢਿਆ ਗੁੱਸਾ, ਬੋਲੇ- ਲੋਕ ਬੌਬੀ ਨੂੰ ਗਲੇ ਲਗਾਉਂਦੇ ਸੀ ਪਰ ਲਾਂਚ ਨਹੀਂ...

ENT News Today Live: AP Dhillon: ਏਪੀ ਢਿੱਲੋਂ ਨੇ ਰੋਮਾਂਟਿਕ ਤਸਵੀਰ ਸ਼ੇਅਰ ਕਰ ਖਿੱਚਿਆ ਧਿਆਨ, ਫੈਨਜ਼ ਬੋਲੇ- 'ਖੁਸ਼ੀ ਕਪੂਰ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ'

AP Dhillon Shared Romantic Pic: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੁਪਰਸਟਾਰ ਏਪੀ ਢਿੱਲੋਂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਦੱਸ ਦੇਈਏ ਕਿ ਆਪਣੇ ਗੀਤਾਂ ਰਾਹੀਂ ਏਪੀ ਢਿੱਲੋਂ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਬੱਲੇ-ਬੱਲੇ ਕਰਵਾਈ ਹੋਈ ਹੈ। ਕੈਨੇਡੀਅਨ ਸਿੰਗਰ ਦੇ ਤੌਰ ਤੇ ਮਸ਼ਹੂਰ ਏਪੀ ਢਿੱਲੋਂ ਜਲਦ ਹੀ ਪ੍ਰਸ਼ੰਸਕਾਂ ਨੂੰ ਆਪਣੇ ਜ਼ਿੰਦਗੀ ਦੇ ਰੂ-ਬ-ਰੂ ਕਰਵਾਉਣਗੇ। ਦਰਅਸਲ, ਕਲਾਕਾਰ ਵੱਲੋਂ ਹਾਲ ਹੀ ਵਿੱਚ ਆਪਣੀ ਡਾਕਿਊ ਸੀਰੀਜ਼ - ਏ.ਪੀ. ਢਿੱਲੋਂ: ਫ਼ਰਸਟ ਆਫ ਏ ਕਾਈਂਡ ਦਾ ਪ੍ਰੀਵਿਊ ਨੂੰ ਪੇਸ਼ ਕੀਤਾ ਗਿਆ ਹੈ। ਜਿਸ ਵਿੱਚ ਉਹ ਆਪਣੇ ਸੰਘਰਸ਼ ਨਾਲ ਪ੍ਰਸ਼ੰਸਕਾਂ ਨੂੰ ਪ੍ਰੋਤਸਾਹਿਤ ਕਰੇਗਾ। ਇਸ ਵਿਚਾਲੇ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਤਸਵੀਰ ਸ਼ੇਅਰ ਕੀਤੀ ਗਈ ਹੈ।

Read More: AP Dhillon: ਏਪੀ ਢਿੱਲੋਂ ਨੇ ਰੋਮਾਂਟਿਕ ਤਸਵੀਰ ਸ਼ੇਅਰ ਕਰ ਖਿੱਚਿਆ ਧਿਆਨ, ਫੈਨਜ਼ ਬੋਲੇ- 'ਖੁਸ਼ੀ ਕਪੂਰ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ'

Entertainment News Today Live: Yuvraj Singh: ਯੁਵਰਾਜ ਸਿੰਘ ਦੀ ਪਤਨੀ ਹੇਜਲ ਕੀਚ ਨੇ ਨਿਰਦੇਸ਼ਕ ਸਿੱਦੀਕੀ ਦੇ ਦੇਹਾਂਤ ਤੇ ਜਤਾਇਆ ਸੋਗ, ਬੋਲੀ- ਮੈਂ ਹਮੇਸ਼ਾ ਲਈ...

Hazel Keech On Director Siddique: ਸਾਉਥ ਇੰਡਸਟਰੀ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਨਿਰਦੇਸ਼ਕ ਸਿੱਦੀਕੀ 63 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਦੇਹਾਤਂ ਨਾਲ ਸਿਨੇਮਾ ਜਗਤ ਨੂੰ ਵੱਡਾ ਘਾਟਾ ਹੋਇਆ ਹੈ। ਦੱਸ ਦੇਈਏ ਕਿ ਸਿੱਦੀਕੀ ਨੇ 8 ਅਗਸਤ ਨੂੰ ਹਸਪਤਾਲ ਵਿੱਚ ਆਖਰੀ ਸਾਹ ਲਏ, ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋਇਆ। ਸਿਨੇਮਾ ਜਗਤ ਨਾਲ ਜੁੜੇ ਕਈ ਸਿਤਾਰਿਆਂ ਵੱਲੋਂ ਉਨ੍ਹਾਂ ਦੇ ਦੇਹਾਂਤ ਉੱਪਰ ਸੋਗ ਪ੍ਰਗਟ ਕੀਤਾ ਗਿਆ ਹੈ। ਇਸ ਵਿਚਾਲੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਹੇਜਲ ਕੀਚ ਨੇ ਵੀ ਨਿਰਦੇਸ਼ਕ ਸਿੱਦੀਕੀ ਦੇ ਦੇਹਾਂਤ ਉੱਪਰ ਸੋਗ ਪ੍ਰਗਟ ਕਰਦੇ ਹੋਏ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ।

Read More: Yuvraj Singh: ਯੁਵਰਾਜ ਸਿੰਘ ਦੀ ਪਤਨੀ ਹੇਜਲ ਕੀਚ ਨੇ ਨਿਰਦੇਸ਼ਕ ਸਿੱਦੀਕੀ ਦੇ ਦੇਹਾਂਤ ਤੇ ਜਤਾਇਆ ਸੋਗ, ਬੋਲੀ- ਮੈਂ ਹਮੇਸ਼ਾ ਲਈ...

Entertainment News Live: Mankirt Aulakh: ਮਨਕੀਰਤ ਔਲਖ ਪੁੱਤਰ ਇਮਤਿਆਜ਼ ਨਾਲ ਮਸਤੀ ਕਰਦੇ ਆਏ ਨਜ਼ਰ, ਮਨ ਨੂੰ ਛੂਹ ਲਵੇਗੀ ਇਹ ਵੀਡੀਓ

Mankirt Aulakh Son Imtiyaz Aulakh: ਪੰਜਾਬੀ ਗਾਇਕ ਮਨਕੀਰਤ ਔਲਖ ਸੋਸ਼ਲ ਮੀਡੀਆ ਉੱਪਰ ਛਾਏ ਰਹਿੰਦੇ ਹਨ। ਉਹ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਬਟੋਰਦੇ ਹਨ। ਇਸ ਤੋਂ ਇਲਾਵਾ ਮਨਕੀਰਤ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦਾ ਹੈ। ਉਹ ਆਪਣੇ ਨਾਲ-ਨਾਲ ਪੁੱਤਰ ਇਮਤਿਆਜ਼ ਸਿੰਘ ਔਲਖ ਦੇ ਕਿਊਟ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੇ ਰਹਿੰਦਾ ਹੈ। ਇਸ ਵਿਚਾਲੇ ਕਲਾਕਾਰ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦਾ ਮਸਤੀ ਭਰਿਆ ਅੰਦਾਜ਼ ਦਿਖਾਈ ਦੇ ਰਿਹਾ ਹੈ। ਤੁਸੀ ਵੀ ਵੇਖੋ ਇਹ ਵੀਡੀਓ...

Read More: Mankirt Aulakh: ਮਨਕੀਰਤ ਔਲਖ ਪੁੱਤਰ ਇਮਤਿਆਜ਼ ਨਾਲ ਮਸਤੀ ਕਰਦੇ ਆਏ ਨਜ਼ਰ, ਮਨ ਨੂੰ ਛੂਹ ਲਵੇਗੀ ਇਹ ਵੀਡੀਓ

ENT News Today Live: Abhishek Bachchan: ਅਭਿਸ਼ੇਕ ਬੱਚਨ ਨੂੰ ਚੜ੍ਹਿਆ ਪੰਜਾਬੀ ਗਾਇਕ ਕਰਨ ਔਜਲਾ ਦੀ ਗਾਇਕੀ ਦਾ ਖੁਮਾਰ, ਅਦਾਕਾਰ ਨੇ 'ਚ ਕਹੀ ਇਹ ਗੱਲ

Abhishek Bachchan On karan Aujla: ਪੰਜਾਬੀ ਸੰਗੀਤ ਜਗਤ ਦੇ ਸਿਤਾਰਿਆਂ ਦਾ ਨਾਂਅ ਸਿਰਫ਼ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਇੰਡਸਟਰੀ ਵਿੱਚ ਵੀ ਚਮਕ ਰਿਹਾ ਹੈ। ਬਾਲੀਵੁੱਡ ਇੰਡਸਟਰੀ ਵਿੱਚ ਅਜਿਹੇ ਤਮਾਮ ਸਿਤਾਰੇ ਮੌਜੂਦ ਹਨ ਜੋ ਪੰਜਾਬੀ ਗਾਇਕਾਂ ਦੀ ਗਾਇਕੀ ਅਤੇ ਅਦਾਕਾਰੀ ਦੇ ਕਾਇਲ ਹਨ। ਇਸ ਵਿਚਾਲੇ ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਵੱਲੋਂ ਪੰਜਾਬੀ ਗਾਇਕ ਕਰਨ ਔਜਲਾ ਦੀ ਤਾਰੀਫ਼ ਵਿੱਚ ਕੁਝ ਸ਼ਬਦ ਕਹੇ ਗਏ ਹਨ। 

Read More: Abhishek Bachchan: ਅਭਿਸ਼ੇਕ ਬੱਚਨ ਨੂੰ ਚੜ੍ਹਿਆ ਪੰਜਾਬੀ ਗਾਇਕ ਕਰਨ ਔਜਲਾ ਦੀ ਗਾਇਕੀ ਦਾ ਖੁਮਾਰ, ਅਦਾਕਾਰ ਨੇ 'ਚ ਕਹੀ ਇਹ ਗੱਲ

Entertainment News Today Live: Mika Singh: ਮੀਕਾ ਸਿੰਘ ਦੀ ਬੁਰੀ ਤਰ੍ਹਾਂ ਵਿਗੜੀ ਤਬੀਅਤ, ਗਾਇਕ ਨੂੰ ਹਸਪਤਾਲ 'ਚ ਕਰਵਾਇਆ ਗਿਆ ਭਰਤੀ

Mika Singh Health Update: ਬਾਲੀਵੁੱਡ ਅਤੇ ਪਾਲੀਵੁੱਡ ਸੰਗੀਤ ਜਗਤ ਦੇ ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਕਲਾਕਾਰ ਬੁਰੀ ਤਰ੍ਹਾਂ ਨਾਲ ਬੀਮਾਰ ਹੋਇਆ ਹੈ। ਜਿਸਦੇ ਚੱਲਦੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਕਲਾਕਾਰ ਦੇ ਬੀਮਾਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। 


Read More: Mika Singh: ਮੀਕਾ ਸਿੰਘ ਦੀ ਬੁਰੀ ਤਰ੍ਹਾਂ ਵਿਗੜੀ ਤਬੀਅਤ, ਗਾਇਕ ਨੂੰ ਹਸਪਤਾਲ 'ਚ ਕਰਵਾਇਆ ਗਿਆ ਭਰਤੀ

Entertainment News Live: Abhishek Bachchan: ਅਭਿਸ਼ੇਕ ਬੱਚਨ ਨੇ ਸਿਕਸ ਪੈਕ ਬਣਾਉਣ ਵਾਲੇ ਐਕਟਰਾਂ 'ਤੇ ਕੱਸੇ ਤਿੱਖੇ ਤੰਜ, ਬੋਲੇ- 'ਐਕਟਿੰਗ 'ਤੇ ਧਿਆਨ ਦਿਓ, ਇਸੇ ਨਾਲ...'

Abhishek Bachchan Trolls Young Actors: ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਅਦਾਕਾਰੀ ਦੇ ਨਾਲ ਆਪਣੇ ਬੇਮਿਸਾਲ ਅੰਦਾਜ਼ ਲਈ ਜਾਣੇ ਜਾਂਦੇ ਹਨ। ਅਭਿਸ਼ੇਕ ਬੱਚਨ ਹਰ ਮੁੱਦੇ 'ਤੇ ਆਪਣੀ ਰਾਏ ਦੇਣ ਤੋਂ ਪਿੱਛੇ ਨਹੀਂ ਹਟਦੇ। ਇੱਕ ਸੁਪਰਸਟਾਰ ਪਰਿਵਾਰ ਤੋਂ ਆਉਣ ਤੋਂ ਬਾਅਦ ਵੀ, ਅਭਿਸ਼ੇਕ ਕਾਫੀ ਡਾਊਨ ਟੂ ਅਰਥ ਹੈ ਅਤੇ ਕਦੇ ਵੀ ਟ੍ਰੋਲਸ ਨੂੰ ਜਵਾਬ ਦੇਣ ਤੋਂ ਪਿੱਛੇ ਨਹੀਂ ਹਟਦਾ। ਅਭਿਸ਼ੇਕ ਨੇ ਹਾਲ ਹੀ ਵਿੱਚ ਅਜਿਹੇ ਨੌਜਵਾਨ ਕਲਾਕਾਰਾਂ ਦਾ ਮਜ਼ਾਕ ਉਡਾਇਆ ਹੈ, ਜੋ ਐਕਟਿੰਗ 'ਤੇ ਧਿਆਨ ਨਹੀਂ ਦਿੰਦੇ ਸਗੋਂ ਸਿਕਸ ਪੈਕ ਐਬਸ ਬਣਾਉਣ 'ਤੇ ਧਿਆਨ ਦਿੰਦੇ ਹਨ। ਉਨ੍ਹਾਂ ਨੇ ਇਸ ਦੇ ਲਈ ਆਮਿਰ ਖਾਨ ਦੀ 'ਧੂਮ 3' ਅਤੇ 'ਦੰਗਲ' ਦੀ ਉਦਾਹਰਣ ਦਿੱਤੀ।

Read More: Abhishek Bachchan: ਅਭਿਸ਼ੇਕ ਬੱਚਨ ਨੇ ਸਿਕਸ ਪੈਕ ਬਣਾਉਣ ਵਾਲੇ ਐਕਟਰਾਂ 'ਤੇ ਕੱਸੇ ਤਿੱਖੇ ਤੰਜ, ਬੋਲੇ- 'ਐਕਟਿੰਗ 'ਤੇ ਧਿਆਨ ਦਿਓ, ਇਸੇ ਨਾਲ...'

ENT News Today Live: OMG 2: ਅਕਸ਼ੈ ਕੁਮਾਰ ਦੀ 'OMG 2' ਦੇਖ ਸਦਗੁਰੂ ਨੇ ਦਿੱਤੀ ਪ੍ਰਤੀਕਿਰਿਆ, ਇਨ੍ਹਾਂ ਦੋ ਸਿਤਾਰਿਆਂ ਦੀ ਜੰਮ ਕੇ ਕੀਤੀ ਤਾਰੀਫ਼

Oh My God 2 In UAE: ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਦੀ ਫਿਲਮ OMG 2 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਵਿਚਾਲੇ ਸਦਗੁਰੂ ਨੇ ਵੀ ਅਕਸ਼ੈ ਕੁਮਾਰ ਦੀ ਇਹ ਫਿਲਮ ਦੇਖੀ। ਇਸ ਦੇ ਨਾਲ ਹੀ ਹਾਲ ਹੀ 'ਚ ਖਬਰ ਸਾਹਮਣੇ ਆ ਰਹੀ ਹੈ ਕਿ UAE ਨੇ ਅਕਸ਼ੇ ਕੁਮਾਰ ਦੀ ਇਸ ਫਿਲਮ ਨੂੰ 12A ਸਰਟੀਫਿਕੇਟ ਨਾਲ ਪਾਸ ਕਰ ਦਿੱਤਾ ਹੈ। ਇਸ 'ਤੇ ਸਦਗੁਰੂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Read More: OMG 2: ਅਕਸ਼ੈ ਕੁਮਾਰ ਦੀ 'OMG 2' ਦੇਖ ਸਦਗੁਰੂ ਨੇ ਦਿੱਤੀ ਪ੍ਰਤੀਕਿਰਿਆ, ਇਨ੍ਹਾਂ ਦੋ ਸਿਤਾਰਿਆਂ ਦੀ ਜੰਮ ਕੇ ਕੀਤੀ ਤਾਰੀਫ਼

Entertainment News Today Live: Miss Universe: ਮਿਸ ਯੂਨੀਵਰਸ ਦੀਆਂ 6 ਕੰਨਟੇਸਟੇਂਟ ਦਾ ਆਯੋਜਕਾਂ 'ਤੇ ਗੰਭੀਰ ਦੋਸ਼, 20 ਲੋਕਾਂ ਦੇ ਸਾਹਮਣੇ ਕੀਤਾ ਟਾਪਲੈੱਸ

Miss Universe Indonesia: ਮਿਸ ਯੂਨੀਵਰਸ ਇੰਡੋਨੇਸ਼ੀਆ ਮੁਕਾਬਲੇ ਚੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਜਾਣ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਇਸ 'ਚ ਹਿੱਸਾ ਲੈਣ ਵਾਲੀਆਂ 6 ਕੁੜੀਆਂ ਨੇ ਪ੍ਰਬੰਧਕਾਂ 'ਤੇ ਗੰਭੀਰ ਦੋਸ਼ ਲਗਾਏ ਹਨ। ਕੰਨਟੇਸਟੇਂਟ ਨੇ ਯੌਨ ਉਤਪੀੜਨ ਦੀ ਸ਼ਿਕਾਇਤ ਕਰਨ ਵਾਲੇ ਆਯੋਜਕਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ।

Read More: Miss Universe: ਮਿਸ ਯੂਨੀਵਰਸ ਦੀਆਂ 6 ਕੰਨਟੇਸਟੇਂਟ ਦਾ ਆਯੋਜਕਾਂ 'ਤੇ ਗੰਭੀਰ ਦੋਸ਼, 20 ਲੋਕਾਂ ਦੇ ਸਾਹਮਣੇ ਕੀਤਾ ਟਾਪਲੈੱਸ

Entertainment News Live: Karan Aujla: ਕਰਨ ਔਜਲਾ ਦੀ ਬਣੇਗੀ ਡਾਕਿਊਮੈਂਟਰੀ, ਔਜਲਾ ਦੇ ਖਾਸ ਫੈਨਜ਼ ਵੀ ਡਾਕਿਊਮੈਂਟਰੀ 'ਚ ਆਉਣਗੇ ਨਜ਼ਰ

Karan Aujla Documentary Announced: ਪੰਜਾਬੀ ਸਿੰਗਰ ਕਰਨ ਔਜਲਾ ਟੌਪ ਗਾਇਕਾਂ 'ਚੋਂ ਇੱਕ ਹੈ। ਇੰਨੀਂ ਦਿਨੀਂ ਕਰਨ ਔਜਲਾ ਖੂਬ ਸੁਰਖੀਆਂ ਬਟੋਰ ਰਿਹਾ ਹੈ। ਔਜਲਾ ਦਾ ਨਵਾਂ ਗਾਣਾ 'ਐਡਮਾਇਰਿੰਗ ਯੂ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ।  


Read More: Karan Aujla: ਕਰਨ ਔਜਲਾ ਦੀ ਬਣੇਗੀ ਡਾਕਿਊਮੈਂਟਰੀ, ਔਜਲਾ ਦੇ ਖਾਸ ਫੈਨਜ਼ ਵੀ ਡਾਕਿਊਮੈਂਟਰੀ 'ਚ ਆਉਣਗੇ ਨਜ਼ਰ

Entertainment News Live: 'ਡੌਨ 3' ਤੋਂ ਰਣਵੀਰ ਸਿੰਘ ਦੀ ਪਹਿਲੀ ਝਲਕ ਆਈ ਸਾਹਮਣੇ, 'ਡੌਨ 3' ਦਾ ਮਜ਼ੇਦਾਰ ਟੀਜ਼ਰ ਰਿਲੀਜ਼

ਫਰਹਾਨ ਅਖਤਰ ਨੇ ਮੰਗਲਵਾਰ ਨੂੰ ਆਪਣੀ ਫਿਲਮ 'ਡੌਨ 3' ਦਾ ਐਲਾਨ ਕੀਤਾ। ਲੋਕ ਕਾਫੀ ਸਮੇਂ ਤੋਂ ਇਸ ਫਿਲਮ ਦਾ ਐਲਾਨ ਕਰ ਰਹੇ ਸਨ। ਫਿਲਮ ਦਾ ਐਲਾਨ ਕਰਦੇ ਹੋਏ ਫਰਹਾਨ ਨੇ ਦੱਸਿਆ ਸੀ ਕਿ ਇਹ ਫਿਲਮ 2025 'ਚ ਰਿਲੀਜ਼ ਹੋਵੇਗੀ, ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਸ 'ਚ ਕੌਣ 'ਡੌਨ' ਬਣਨ ਵਾਲਾ ਹੈ। ਖਬਰਾਂ ਮੁਤਾਬਕ ਇਸ ਫਿਲਮ 'ਚ ਰਣਵੀਰ ਸਿੰਘ ਨਜ਼ਰ ਆਉਣ ਵਾਲੇ ਸਨ। ਹੁਣ ਫਰਹਾਨ ਨੇ ਅਧਿਕਾਰਤ ਐਲਾਨ ਕੀਤਾ ਹੈ ਕਿ ਰਣਵੀਰ ਸਿੰਘ 'ਡੌਨ 3' ਵਿੱਚ ਨਜ਼ਰ ਆਉਣਗੇ। ਉਨ੍ਹਾਂ ਨੇ ਸ਼ਾਹਰੁਖ ਖਾਨ ਦੀ ਜਗ੍ਹਾ ਲਈ ਹੈ।


ਵੀਡੀਓ 'ਚ ਰਣਵੀਰ ਸਿੰਘ ਬਿਲਕੁਲ ਵੱਖਰੇ ਲੁੱਕ 'ਚ ਨਜ਼ਰ ਆ ਰਹੇ ਹਨ। ਟੀਜ਼ਰ ਦੀ ਸ਼ੁਰੂਆਤ ਰਣਵੀਰ ਦੇ ਡਾਇਲਾਗ ਨਾਲ ਹੁੰਦੀ ਹੈ ਅਤੇ ਅਖੀਰ 'ਚ ਉਸ ਦਾ ਚਿਹਰਾ ਸਾਹਮਣੇ ਆਉਂਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਫਰਹਾਨ ਅਖਤਰ ਨੇ ਲਿਖਿਆ- ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਡੌਨ 3।"


ਰਣਵੀਰ ਨੇ ਕੀਤੀ ਅਜਿਹੀ ਐਂਟਰੀ
ਵੀਡੀਓ ਦੀ ਸ਼ੁਰੂਆਤ 'ਚ ਰਣਵੀਰ ਸਿੰਘ ਕਹਿੰਦੇ ਹਨ- 'ਸੁੱਤਾ ਹੋਇਆ ਸ਼ੇਰ ਕਦੋਂ ਜਾਗੇਗਾ? ਪੂਛਤੇ ਹੈਂ ਯੇ ਸਬ, ਮੈਂ ਫਿਰ ਜਾਗ ਉੱਠਾ ਹੂੰ। ਔਰ ਫਿਰ ਸਾਮਨੇ ਜਲਦ ਆਨੇ ਕੋ। ਕਿਆ ਤਾਕਤ ਹੈ ਮੇਰੀ, ਕਿਆ ਹਿੰਮਤ ਹੈ ਮੇਰੀ। ਫਿਰ ਦਿਖਾਨੇ ਕੋ। ਮੌਤ ਸੇ ਖੇਲਨਾ ਜ਼ਿੰਦਗੀ ਹੈ ਮੇਰੀ। ਜੀਤਨਾ ਹੀ ਮੇਰਾ ਕਾਮ ਹੈ। ਤੁਮ ਜਾਨਤੇ ਹੋ ਜੋ ਮੇਰਾ ਬਾਪ ਹੈ। 11 ਮੁਲਕੋਂ ਕੀ ਪੁਲਿਸ ਢੂੰਡਤੀ ਹੈ ਮੁਝੇ, ਮਗਰ ਪਕੜ ਪਾਇਆ ਹੈ ਕੌਨ। ਮੈਂ ਹੂੰ ਡੌਨ।" ਇਸ ਤੋਂ ਬਾਅਦ ਆਖਰੀ ਵਾਰ ਰਣਵੀਰ ਦਾ ਚਿਹਰਾ ਦਿਖਾਇਆ ਗਿਆ ਹੈ। ਰਣਵੀਰ ਡੌਨ ਦੀ ਲੁੱਕ 'ਚ ਸ਼ਾਨਦਾਰ ਲੱਗ ਰਹੇ ਹਨ।






Entertainment News Live: ਹਲਕੇ ਗੁਰਦਾਸਪੁਰ 'ਚ ਹੀ ਨਹੀਂ ਸਗੋਂ ਸੰਸਦ 'ਚ ਵੀ ਨਹੀਂ ਵੜਦੇ ਸੰਨੀ ਦਿਓਲ, ਮਹਿਜ਼ 19 ਫ਼ੀਸਦੀ ਹਾਜ਼ਰੀ

ਅਦਾਕਾਰ ਸੰਨੀ ਦਿਓਲ ਨੂੰ ਸਿਆਸਤ ਰਾਸ ਨਹੀਂ ਆਈ। ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦੀ ਇੱਕ ਪਾਸੇ ਇਸ ਗੱਲੋਂ ਅਲੋਚਨਾ ਹੋ ਰਹੀ ਹੈ ਕਿ ਉਹ ਜਿੱਤਣ ਮਗਰੋਂ ਆਪਣੇ ਹਲਕੇ ਵਿੱਚ ਨਹੀਂ ਵੜ੍ਹੇ ਤੇ ਦੂਜੇ ਪਾਸੇ ਉਨ੍ਹਾਂ ਨੇ ਸੰਸਦ ਵਿੱਚ ਹਾਜ਼ਰ ਰਹਿਣ ਤੋਂ ਵੀ ਟਾਲਾ ਵੱਟਿਆ ਗਿਆ ਹੈ। 


ਦੱਸ ਦਈਏ ਕਿ ਸਨੀ ਦਿਓਲ ਦੀ ਪਾਰਲੀਮੈਂਟ ਸੈਸ਼ਨਾਂ ਵਿੱਚ ਪਹਿਲੀ ਜੂਨ 2019 ਤੋਂ ਲੈ ਕੇ ਪਹਿਲੀ ਅਗਸਤ 2023 ਤੱਕ ਸਿਰਫ਼ 19 ਫ਼ੀਸਦੀ ਹਾਜ਼ਰੀ ਰਹੀ ਹੈ ਜਦਕਿ ਹਾਜ਼ਰੀ ਦੀ ਕੌਮੀ ਔਸਤ 79 ਫ਼ੀਸਦੀ ਤੇ ਸੂਬਾਈ ਔਸਤ 73 ਫ਼ੀਸਦੀ ਬਣਦੀ ਹੈ। 


ਹਾਸਲ ਜਾਣਕਾਰੀ ਮੁਤਾਬਕ ਸਨੀ ਦਿਓਲ ਨੇ ਸੰਸਦ ਦੇ ਚਾਰ ਸੈਸ਼ਨਾਂ ਵਿੱਚ ਤਾਂ ਪੈਰ ਹੀ ਨਹੀਂ ਧਰਿਆ। ਇਸੇ ਤਰ੍ਹਾਂ ਸਨੀ ਦਿਓਲ ਨੇ ਇਸ ਅਰਸੇ ਦੌਰਾਨ ਸੰਸਦ ਵਿੱਚ ਸਿਰਫ਼ ਇੱਕ ਸਵਾਲ ਲਾਇਆ ਹੈ ਤੇ ਉਨ੍ਹਾਂ ਬਹਿਸ ਦੌਰਾਨ ਕਦੇ ਇੱਕ ਵੀ ਸ਼ਬਦ ਨਹੀਂ ਬੋਲਿਆ। ਇਸ ਦੇ ਨਾਲ ਹੀ ਗੁਰਦਾਸਪੁਰ ਹਲਕੇ ’ਚੋਂ ਉਹ ਕਰੀਬ ਤਿੰਨ ਸਾਲ ਤੋਂ ਗ਼ੈਰ-ਹਾਜ਼ਰ ਦੱਸੇ ਜਾ ਰਹੇ ਹਨ। 


ਇਸੇ ਤਰ੍ਹਾਂ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਦੀ ਸੰਸਦ ਵਿੱਚ ਹਾਜ਼ਰੀ 47 ਫ਼ੀਸਦੀ ਹੀ ਹੈ। ਲੋਕ ਸਭਾ ਮੈਂਬਰ ਹੰਸ ਰਾਜ ਹੰਸ ਦੀ ਹਾਜ਼ਰੀ ਵੀ 38 ਫ਼ੀਸਦੀ ਹੈ। ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਸੰਸਦ ਵਿੱਚ ਹਾਜ਼ਰੀ 63 ਫ਼ੀਸਦੀ ਹੈ।

Entertainment News Live: ਭੰਗੜੇ 'ਚ ਪਿੱਛੇ ਡਾਂਸ ਕਰਨ ਵਾਲਾ ਲੜਕਾ ਕਿਵੇਂ ਬਣ ਗਿਆ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ, ਅਮਰਿੰਦਰ ਗਿੱਲ ਦੇ ਸੰਘਰਸ਼ ਦੀ ਕਹਾਣੀ

ਅਮਰਿੰਦਰ ਗਿੱਲ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਉਹ ਅਜਿਹਾ ਕਲਾਕਾਰ ਹਨ, ਜਿਨ੍ਹਾਂ ਦੇ ਜ਼ੀਰੋ ਹੇਟਰ ਹਨ। ਯਾਨਿ ਕਿ ਅਮਰਿੰਦਰ ਗਿੱਲ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਨੂੰ ਤੁਸੀਂ ਨਫਰਤ ਕਰ ਹੀ ਨਹੀਂ ਸਕਦੇ। ਅੱਜ ਅਸੀਂ ਤੁਹਾਨੂੰ ਅਮਰਿੰਦਰ ਗਿੱਲ ਦੀ ਕਹਾਣੀ ਦੱਸਣ ਜਾ ਰਹੇ ਹਾਂ। ਪੂਰੀ ਖਬਰ ਪੜ੍ਹਨ ਲਈ ਹੇਠਾਂ LINK 'ਤੇ ਕਲਿੱਕ ਕਰੋ:


ਭੰਗੜੇ 'ਚ ਪਿੱਛੇ ਡਾਂਸ ਕਰਨ ਵਾਲਾ ਲੜਕਾ ਕਿਵੇਂ ਬਣ ਗਿਆ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ, ਜਾਣੋ ਅਮਰਿੰਦਰ ਗਿੱਲ ਦੇ ਸੰਘਰਸ਼ ਦੀ ਕਹਾਣੀ

Entertainment News Live: ਸ਼ਿਵ ਬਟਾਲਵੀ ਦੇ ਗੀਤਾਂ ਨੂੰ ਆਪਣੀ ਆਵਾਜ਼ ਦੇਵੇਗਾ ਰਣਜੀਤ ਬਾਵਾ, ਗਾਇਕ ਦੀ ਨਵੀਂ ਈਪੀ ਦਾ ਹੋਇਆ ਐਲਾਨ

ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਨਾਲ ਗਾਇਕ ਨੂੰ ਉਸ ਦੇ ਬਕਮਾਲ ਟੈਲੇਂਟ ਦੇ ਨਾਲ ਨਾਲ ਸਾਫ ਸੁਥਰੀ ਗਾਇਕੀ ਦੇ ਲਈ ਵੀ ਜਾਣਿਆ ਜਾਂਦਾ ਹੈ। ਇੰਨੀਂ ਦਿਨੀਂ ਬਾਵਾ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਉਸ ਦੇ ਹਾਲ ਹੀ 'ਚ ਰਿਲੀਜ਼ ਹੋਏ ਗੀਤ ਖੂਬ ਧਮਾਲਾਂ ਪਾ ਰਹੇ ਹਨ। 


ਇਸ ਤੋਂ ਬਾਅਦ ਹੁਣ ਰਣਜੀਤ ਬਾਵਾ ਨੇ ਫੈਨਜ਼ ਨੂੰ ਇੱਕ ਹੋਰ ਸਰਪ੍ਰਾਈਜ਼ ਦੇ ਦਿੱਤਾ ਹੈ। ਰਣਜੀਤ ਬਾਵਾ ਦੀ ਨਵੀਂ ਈਪੀ ਯਾਨਿ ਛੋਟੀ ਐਲਬਮ ਦਾ ਐਲਾਨ ਹੋ ਗਿਆ ਹੈ। ਇਸ ਐਲਬਮ 'ਚ 4 ਗਾਣੇ ਹੋਣਗੇ। ਮਜ਼ੇ ਵਾਲੀ ਗੱਲ ਇਹ ਹੈ ਕਿ ਰਣਜੀਤ ਬਾਵਾ ਸ਼ਿਵ ਬਟਾਲਵੀ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਦੇਵੇਗਾ। ਹਾਲਾਂਕਿ ਰਣਜੀਤ ਬਾਵਾ ਨੇ ਖੁਦ ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਨਹੀਂ ਕੀਤਾ, ਪਰ ਇਸ ਪੋਸਟ ਰਾਹੀਂ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ। ਤੁਸੀਂ ਵੀ ਦੇਖੌ ਇਹ ਪੋਸਟ:






Entertainment News Live: 'ਰਾਮਾਇਣ' ਦੇ ਇਸ ਕਲਾਕਾਰ ਨੇ ਹੇਮਾ ਮਾਲਿਨੀ ਦੀ ਗੱਲ 'ਤੇ ਲਾਏ ਸੀ 20 ਥੱਪੜ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਕਦੇ ਹਿੰਦੀ ਸਿਨੇਮਾ ਦੀ ਜਾਨ ਸੀ। ਵਧੀਆ ਵਧੀਆ ਦਿੱਗਜ ਕਲਾਕਾਰਾਂ ਦੇ ਵੀ ਉਨ੍ਹਾਂ ਦੇ ਸਾਹਮਣੇ ਪਸੀਨੇ ਛੁੱਟ ਜਾਂਦੇ ਸੀ। ਪਰ ਉਸ ਦੌਰ ਵਿੱਚ ਇੱਕ ਅਜਿਹਾ ਅਦਾਕਾਰ ਸੀ ਜਿਸ ਨੇ ਹੇਮਾ ਮਾਲਿਨੀ ਨੂੰ ਇੱਕ, ਦੋ ਜਾਂ ਤਿੰਨ ਨਹੀਂ ਸਗੋਂ 20 ਵਾਰ ਥੱਪੜ ਮਾਰਿਆ ਸੀ। ਇਹ ਅਭਿਨੇਤਾ ਕੋਈ ਹੋਰ ਨਹੀਂ ਬਲਕਿ ਅਰਵਿੰਦ ਤ੍ਰਿਵੇਦੀ ਸੀ, ਜਿਸ ਨੇ ਰਾਮਾਨੰਦ ਸਾਗਰ ਦੀ ਰਾਮਾਇਣ ਵਿੱਚ ਰਾਵਣ ਦਾ ਕਿਰਦਾਰ ਨਿਭਾਇਆ ਸੀ। 


ਅਸਲ 'ਚ ਫਿਲਮ 'ਹਮ ਤੇਰੇ ਆਸ਼ਿਕ ਹੈ' ਦੀ ਸ਼ੂਟਿੰਗ ਚੱਲ ਰਹੀ ਸੀ, ਜਿਸ 'ਚ ਜਤਿੰਦਰ ਨਾਲ ਹੇਮਾ ਮਾਲਿਨੀ ਕੰਮ ਕਰ ਰਹੀ ਸੀ। ਇਸ ਫ਼ਿਲਮ ਵਿੱਚ ਅਰਵਿੰਦ ਤ੍ਰਿਵੇਦੀ ਵੀ ਇੱਕ ਛੋਟੀ ਜਿਹੀ ਭੂਮਿਕਾ ਨਿਭਾਅ ਰਹੇ ਸਨ। ਜਦੋਂ ਉਹ ਸੈੱਟ 'ਤੇ ਆਇਆ ਤਾਂ ਪਹਿਲਾਂ ਤਾਂ ਉਹ ਹੇਮਾ ਮਾਲਿਨੀ ਵਰਗੀ ਅਭਿਨੇਤਰੀ ਨੂੰ ਆਪਣੇ ਸਾਹਮਣੇ ਦੇਖ ਕੇ ਘਬਰਾ ਗਿਆ। ਪਰ ਬਾਅਦ ਵਿੱਚ ਉਸਨੂੰ ਹੇਮਾ ਨਾਲ ਇੱਕ ਸੀਨ ਕਰਨਾ ਪਿਆ ਜਿਸ ਵਿੱਚ ਉਸਨੂੰ ਡਰੀਮ ਗਰਲ ਨੂੰ ਥੱਪੜ ਮਾਰਨਾ ਪਿਆ।


ਹੇਮਾ ਮਾਲਿਨੀ ਨੂੰ ਦੇਖ ਕੇ ਡਰ ਗਿਆ ਅਰਵਿੰਦ
ਰਾਮਾਨੰਦ ਸਾਗਰ ਦੇ ਬੇਟੇ ਪ੍ਰੇਮ ਸਾਗਰ ਨੇ ਇਕ ਇੰਟਰਵਿਊ ਦੌਰਾਨ ਇਹ ਗੱਲ ਦੱਸੀ। ਉਸ ਨੇ ਦੱਸਿਆ ਕਿ ਅਰਵਿੰਦ ਬਹੁਤ ਵਧੀਆ ਐਕਟਰ ਸੀ ਅਤੇ ਉਸ ਦਾ ਕੰਮ ਉਸ ਨੂੰ ਬਹੁਤ ਪਸੰਦ ਸੀ, ਜਿਸ ਕਾਰਨ ਉਸ ਨੇ ਅਰਵਿੰਦ ਨੂੰ ਗੁਜਰਾਤ ਤੋਂ ਮੁੰਬਈ ਬੁਲਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਫਿਲਮ 'ਹਮ ਤੇਰੇ ਆਸ਼ਿਕ ਹੈਂ' ਦਾ ਆਫਰ ਮਿਲਿਆ। ਫਿਲਮ 'ਚ ਉਨ੍ਹਾਂ ਨੇ ਹੇਮਾ ਮਾਲਿਨੀ ਨੂੰ ਥੱਪੜ ਮਾਰਨਾ ਸੀ। ਹੇਮਾ ਮਾਲਿਨੀ ਵਰਗੀ ਵੱਡੀ ਅਭਿਨੇਤਰੀ ਨੂੰ ਥੱਪੜ ਮਾਰਨ ਦੀ ਗੱਲ ਸੁਣ ਕੇ ਅਰਵਿੰਦ ਬਹੁਤ ਘਬਰਾ ਗਏ ਅਤੇ ਉਨ੍ਹਾਂ ਨੇ ਇਸ ਸੀਨ ਨੂੰ ਕਰਨ ਲਈ 20 ਰੀਟੇਕ ਲਏ।


ਹੇਮਾ ਅਤੇ ਪ੍ਰੇਮ ਸਾਗਰ ਨੇ ਹਿੰਮਤ ਦਿੱਤੀ
ਪ੍ਰੇਮ ਸਾਗਰ ਨੇ ਕਿਹਾ, 'ਜਦੋਂ ਅਸੀਂ ਦੇਖਿਆ ਕਿ ਅਰਵਿੰਦ ਦੇ ਨਾਲ ਸੀਨ ਨਹੀਂ ਹੋ ਰਿਹਾ ਹੈ ਤਾਂ ਮੈਂ ਅਤੇ ਹੇਮਾ ਉਨ੍ਹਾਂ ਕੋਲ ਗਏ ਅਤੇ ਉਨ੍ਹਾਂ ਨੂੰ ਕਿਹਾ ਭੁੱਲ ਜਾਓ ਕਿ ਹੇਮਾ ਸੁਪਰਸਟਾਰ ਹੈ ਅਤੇ ਆਪਣਾ ਸੀਨ ਕਰੋ। ਇਸ ਤੋਂ ਬਾਅਦ ਉਸ ਨੇ ਆਪਣਾ ਸੀਨ ਪੂਰਾ ਕੀਤਾ। ਦੱਸ ਦੇਈਏ ਕਿ ਅਰਵਿੰਦ ਤ੍ਰਿਵੇਦੀ ਇੱਕ ਗੁਜਰਾਤੀ ਅਭਿਨੇਤਾ ਹਨ, ਜਿਨ੍ਹਾਂ ਨੇ ਰਾਮਾਨੰਦ ਸਾਗਰ ਦੀ ਰਾਮਾਇਣ ਵਿੱਚ ਰਾਵਣ ਦੀ ਭੂਮਿਕਾ ਵੀ ਨਿਭਾਈ ਸੀ।

Entertainment News Live: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਸਲਮਾਨ ਖਾਨ ਦੀ ਫਿਲਮ 'ਬੌਡੀਗਾਰਡ' ਦੇ ਡਾਇਰੈਕਟਰ ਦਾ 63 ਦੀ ਉਮਰ 'ਚ ਦੇਹਾਂਤ

ਸਾਊਥ ਸਿਨੇਮਾ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਸਿੱਦੀਕ ਨੇ 63 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਸਿੱਦੀਕੀ ਨੇ 8 ਅਗਸਤ ਨੂੰ ਹਸਪਤਾਲ ਵਿੱਚ ਆਖਰੀ ਸਾਹ ਲਿਆ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਸਿੱਦੀਕੀ ਨੇ ਸਲਮਾਨ ਖਾਨ ਦੀ ਹਿੰਦੀ ਫਿਲਮ 'ਬੌਡੀਗਾਰਡ' ਦਾ ਨਿਰਦੇਸ਼ਨ ਕੀਤਾ ਸੀ। 


ਖਬਰਾਂ ਮੁਤਾਬਕ ਸਿੱਦੀਕੀ ਨੂੰ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਕੋਚੀ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਪਰ ਜਦੋਂ ਤੱਕ ਉਹ ਹਸਪਤਾਲ ਪਹੁੰਚੇ, ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਹੋ ਚੁੱਕੀ ਸੀ। ਇਸ ਦੇ ਨਾਲ ਹੀ ਹਸਪਤਾਲ ਦੇ ਡਾਕਟਰਾਂ ਨੇ ਸਿੱਦੀਕੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਉਨ੍ਹਾਂ ਨੂੰ ਬਚਾਉਣ 'ਚ ਸਫਲ ਨਹੀਂ ਹੋ ਸਕੇ।


ਸਲਮਾਨ ਖਾਨ ਦੀ ਇਸ ਫਿਲਮ ਨੂੰ ਕੀਤਾ ਸੀ ਡਾਇਰੈਕਟ
ਦੱਸ ਦੇਈਏ ਕਿ ਸਿੱਦੀਕ ਨੇ 'ਬੌਡੀਗਾਰਡ' ਦੇ ਹਿੰਦੀ ਰੀਮੇਕ ਦਾ ਨਿਰਦੇਸ਼ਨ ਕੀਤਾ ਸੀ। ਜਿਸ 'ਚ ਸਲਮਾਨ ਖਾਨ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ। ਇਸ ਫਿਲਮ ਦਾ ਤਾਮਿਲ ਸੰਸਕਰਣ ਵੀ ਸਿੱਦੀਕ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ, ਜਿਸਦਾ ਨਾਮ 'ਕਵਲਨ' ਸੀ। ਵਿਜੇ ਨੇ ਇਸ ਵਿੱਚ ਮੁੱਖ ਭੂਮਿਕਾ ਨਿਭਾਈ ਸੀ।

Entertainment News Live: ਸੰਨੀ ਦਿਓਲ ਹਨ ਫਲੌਪ ਫਿਲਮਾਂ ਦੇ ਬਾਦਸ਼ਾਹ, ਕੀ 'ਗਦਰ 2' ਨਾਲ ਬਚੇਗੀ 'ਤਾਰਾ ਸਿੰਘ' ਦੀ ਇੱਜ਼ਤ?

ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਗਦਰ 2' ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਫਿਲਮ ਉਸ ਦੀ ਬਲਾਕਬਸਟਰ ਹਿੱਟ ਫਿਲਮ 'ਗਦਰ: ਏਕ ਪ੍ਰੇਮ ਕਥਾ' ਦਾ ਸੀਕਵਲ ਹੈ, ਜੋ ਇਸ ਸਾਲ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਸੰਨੀ ਦੀ ਫਿਲਮ 'ਗਦਰ: ਏਕ ਪ੍ਰੇਮ ਕਥਾ' ਨੂੰ ਭਾਵੇਂ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੋਵੇ, ਪਰ ਸੰਨੀ ਦਿਓਲ ਦੀਆਂ ਕਈ ਫਿਲਮਾਂ ਇਕ ਤੋਂ ਬਾਅਦ ਇਕ ਫਲਾਪ ਹੋ ਗਈਆਂ ਹਨ।


ਸੰਨੀ ਦਿਓਲ ਨੂੰ ਆਪਣੀ ਫਿਲਮ 'ਗਦਰ 2' ਤੋਂ ਕਾਫੀ ਉਮੀਦਾਂ ਹਨ। ਉਨ੍ਹਾਂ ਦੀ ਫਿਲਮ 'ਗਦਰ: ਏਕ ਪ੍ਰੇਮ ਕਥਾ' ਨੇ ਕੁੱਲ 78 ਕਰੋੜ ਰੁਪਏ ਕਮਾਏ। ਹਾਲਾਂਕਿ ਇਸ ਤੋਂ ਬਾਅਦ ਸੰਨੀ ਦਿਓਲ ਦੀ ਕੋਈ ਵੀ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ। ਉਨ੍ਹਾਂ ਦੀ ਫਿਲਮ 'ਯਮਲਾ ਪਗਲਾ ਦੀਵਾਨਾ' ਤੋਂ ਲੈ ਕੇ ਇਸ ਦੇ ਸੀਕਵਲ ਅਤੇ 'ਜੋ ਬੋਲੇ ​​ਸੋ ਨਿਹਾਲ' ਤੱਕ ਕਈ ਫਿਲਮਾਂ ਫਲਾਪ ਜਾਂ ਡਿਜ਼ਾਸਟਰ (ਜਿਹੜੀਆਂ ਫਿਲਮਾਂ ਆਪਣਾ ਖਰਚਾ ਵੀ ਕੱਢ ਪਾਉਣ) ਸਾਬਤ ਹੋਈਆਂ।


ਇਕ ਤੋਂ ਬਾਅਦ ਇਕ ਕਈ ਫਿਲਮਾਂ ਫਲਾਪ ਹੋਈਆਂ
ਸੰਨੀ ਦਿਓਲ, ਬੌਬੀ ਦਿਓਲ ਅਤੇ ਧਰਮਿੰਦਰ ਸਟਾਰਰ ਫਿਲਮ 'ਯਮਲਾ ਪਗਲਾ ਦੀਵਾਨਾ' ਸਾਲ 2011 'ਚ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ। ਫਿਰ ਦੋ ਸਾਲ ਬਾਅਦ ਯਾਨੀ 2013 'ਚ ਫਿਲਮ ਦਾ ਸੀਕਵਲ 'ਯਮਲਾ ਪਗਲਾ ਦੀਵਾਨ 2' ਰਿਲੀਜ਼ ਹੋਇਆ, ਜੋ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਇਆ। 5 ਸਾਲ ਬਾਅਦ 2018 'ਚ 'ਯਮਲਾ ਪਗਲਾ ਦੀਵਾਨਾ 2' ਵੀ ਰਿਲੀਜ਼ ਹੋਈ ਸੀ, ਪਰ ਇਹ ਫਿਲਮ ਵੀ ਬੁਰੀ ਤਰ੍ਹਾਂ ਪਿਟ ਗਈ ਸੀ।


ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਇੱਕ ਵਾਰ ਫਿਰ ਇਕੱਠੇ ਨਜ਼ਰ ਆਏ
'ਗਦਰ' ਤੋਂ ਬਾਅਦ ਸੰਨੀ ਦਿਓਲ ਦੀ ਫਿਲਮ 'ਮਾਂ ਤੁਝੇ ਸਲਾਮ' ਆਈ, ਪਰ ਇਹ ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਮਾਤ ਖਾ ਗਈ। ਸੰਨੀ ਦੀਆਂ ਦੋ ਫਿਲਮਾਂ 'ਖੇਲ' ਅਤੇ 'ਜਾਲ' ਸਾਲ 2003 'ਚ ਰਿਲੀਜ਼ ਹੋਈਆਂ ਸਨ, ਪਰ ਦੋਵਾਂ ਦਾ ਹਾਲ ਖਰਾਬ ਸੀ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਫਿਲਮ 'ਤੀਸਰੀ ਆਂਖ' 'ਚ ਇਕ ਵਾਰ ਫਿਰ ਇਕੱਠੇ ਨਜ਼ਰ ਆਏ, ਪਰ ਇਹ ਫਿਲਮ ਵੀ ਬਾਕਸ ਆਫਿਸ 'ਤੇ ਜਾਦੂ ਨਹੀਂ ਚਲਾ ਸਕੀ। 2016 'ਚ ਸੰਨੀ ਦਿਓਲ ਦੀ ਫਿਲਮ 'ਘਾਇਲ ਵਨਸ ਅਗੇਨ' ਰਿਲੀਜ਼ ਹੋਈ ਸੀ, ਪਰ ਇਹ ਵੀ 35.7 ਕਰੋੜ ਦੇ ਕਲੈਕਸ਼ਨ ਨਾਲ ਫਲਾਪ ਹੋ ਗਈ ਸੀ।

Entertainment News Live: ਪ੍ਰਸਿੱਧ ਅਦਾਕਾਰਾ ਅੰਕਿਤਾ ਲੋਖੰਡੇ ਨੇ ਕਰਵਾ ਲਿਆ ਦੂਜਾ ਵਿਆਹ, ਇਸ ਸ਼ਖਸ ਨਾਲ ਲਿੱਪ ਕਿਸ ਕਰਦਿਆਂ ਤਸਵੀਰ ਵਾਇਰਲ

ਅੰਕਿਤਾ ਲੋਖੰਡੇ ਇੰਨੀਂ ਦਿਨੀਂ ਆਪਣੇ ਵਿਆਹੁਤਾ ਜੀਵਨ ਦਾ ਅਨੰਦ ਮਾਣ ਰਹੀ ਹੈ। ਅਦਾਕਾਰਾ ਨੇ ਦੂਜਾ ਵਿਆਹ ਕਰ ਲਿਆ ਹੈ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਅੰਕਿਤਾ ਨੇ ਆਪਣੇ ਪਤੀ ਵਿੱਕੀ ਜੈਨ ਹੀ ਨਾਲ ਦੂਜਾ ਵਿਆਹ ਕੀਤਾ ਹੈ। 


ਟੀਵੀ ਦੇ ਮਸ਼ਹੂਰ ਸੀਰੀਅਲ ਪਵਿੱਤਰ ਰਿਸ਼ਤਾ ਨਾਲ ਮਸ਼ਹੂਰ ਹੋਈ ਅਭਿਨੇਤਰੀ ਅੰਕਿਤਾ ਲੋਖੰਡੇ ਆਪਣੇ ਅੰਦਾਜ਼ ਨਾਲ ਸਭ ਨੂੰ ਦੀਵਾਨਾ ਬਣਾ ਦਿੰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਆਪਣੇ ਨਾਲ ਜੁੜੀ ਹਰ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੀਆਂ ਫੋਟੋਆਂ ਤੋਂ ਲੈ ਕੇ ਵੀਡੀਓ ਤੱਕ ਉਹ ਆਉਂਦੇ ਹੀ ਵਾਇਰਲ ਹੋ ਜਾਂਦੇ ਹਨ। ਹਾਲ ਹੀ 'ਚ ਅੰਕਿਤਾ ਲੋਖੰਡੇ ਨੇ ਆਪਣੇ ਪਤੀ ਵਿੱਕੀ ਜੈਨ ਨਾਲ ਪਿੰਕ ਕਲਰ ਦੀ ਸਿਮਰੀ ਸਾੜੀ 'ਚ ਬੇਹੱਦ ਰੋਮਾਂਟਿਕ ਫੋਟੋਸ਼ੂਟ ਕਰਵਾਇਆ ਹੈ।


ਅੰਕਿਤਾ ਲੋਖੰਡੇ ਨੇ ਟੀਵੀ ਤੋਂ ਲੈ ਕੇ ਫਿਲਮਾਂ ਤੱਕ ਆਪਣੀ ਦਮਦਾਰ ਅਦਾਕਾਰੀ ਨਾਲ ਕਰੋੜਾਂ ਪ੍ਰਸ਼ੰਸਕ ਬਣਾਏ ਹਨ। ਲੇਟੈਸਟ ਲੁੱਕ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੇ ਸਾੜ੍ਹੀ ਦੇ ਨਾਲ ਇੱਕ ਖੂਬਸੂਰਤ ਹੈਵੀ ਡਾਇਮੰਡ ਨੇਕਲੈੱਸ ਪਾਇਆ ਹੋਇਆ ਹੈ। ਅੰਕਿਤਾ ਅਤੇ ਪਤੀ ਵਿੱਕੀ ਜੈਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।


ਅੰਕਿਤਾ ਲਾਈਟ ਪਿੰਕ ਕਲਰ ਦੀ ਸਾੜ੍ਹੀ 'ਚ ਖੂਬਸੂਰਤ ਲੱਗ ਰਹੀ ਹੈ। ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਤੋਂ ਅੱਖਾਂ ਨਹੀਂ ਹਟਾ ਪਾ ਰਹੇ ਹਨ। ਗੁਲਾਬੀ ਰੰਗ ਅਭਿਨੇਤਰੀ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ। ਦੂਜੇ ਪਾਸੇ ਵਿੱਕੀ ਜੈਨ ਵੀ ਫਾਰਮਲ ਸੂਟ 'ਚ ਕਾਫੀ ਖੂਬਸੂਰਤ ਲੱਗ ਰਹੇ ਹਨ।


ਇੱਕ ਵੀਡੀਓ ਸ਼ੇਅਰ ਕਰਦੇ ਹੋਏ, ਅਦਾਕਾਰਾ ਨੇ ਇਸ ਨੂੰ ਕੈਪਸ਼ਨ ਦਿੱਤਾ, "ਅਸੀਂ ਦੁਬਾਰਾ ਵਿਆਹ ਕਰ ਲਿਆ"। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਕਮੈਂਟ ਕਰ ਰਹੇ ਹਨ। ਮੇਕਅੱਪ ਦੀ ਗੱਲ ਕਰੀਏ ਤਾਂ ਅੰਕਿਤਾ ਲੋਖੰਡੇ ਨੇ ਗੁਲਾਬੀ ਰੰਗ ਦੀ ਸਾੜ੍ਹੀ ਨਾਲ ਨਿਊਡ ਮੇਕਅੱਪ ਕੀਤਾ ਹੈ, ਜੋ ਉਸ ਦੀ ਚਮਕ ਹੋਰ ਵੀ ਵਧਾ ਰਿਹਾ ਹੈ। ਅੰਕਿਤਾ ਸਾੜੀ 'ਚ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।






Entertainment News Live: ਸਾਊਥ 'ਚ ਰਜਨੀਕਾਂਤ ਦਾ ਕ੍ਰੇਜ਼, ਐਕਟਰ ਦੀ ਫਿਲਮ ਦੇਖਣ ਲਈ ਦਫਤਰਾਂ 'ਚ ਛੁੱਟੀ ਦਾ ਐਲਾਨ, ਮੁਲਾਜ਼ਮਾਂ ਨੂੰ ਮਿਲਣਗੀਆਂ ਮੁਫਤ ਟਿਕਟਾਂ

ਰਜਨੀਕਾਂਤ ਦੀ ਫਿਲਮ ਹੋਵੇ ਤੇ ਫੈਨਜ਼ ਸੁਪਰ ਐਕਸਾਇਟਡ ਨਾ ਹੋਣ, ਇਹ ਤਾਂ ਨਾਮੁਮਕਿਨ ਹੈ। ਥਲਾਈਵਾ ਦੀ ਆਉਣ ਵਾਲੀ ਫਿਲਮ 'ਜੇਲਰ' ਲੋਕਾਂ ਨੂੰ ਦੀਵਾਨਾ ਬਣਾ ਰਹੀ ਹੈ। ਵੈਸੇ ਤਾਂ ਸਾਊਥ 'ਚ ਰਜਨੀਕਾਂਤ ਨੂੰ ਰੱਬ ਵਾਂਗ ਪੂਜਿਆ ਜਾਂਦਾ ਹੈ। ਉਨ੍ਹਾਂ ਦੀ ਫਿਲਮ ਦੀ ਰਿਲੀਜ਼ ਵਾਲੇ ਦਿਨ ਸਾਊਥ 'ਚ ਤਿਓਹਾਰ ਵਰਗਾ ਮਾਹੌਲ ਹੋ ਜਾਂਦਾ ਹੈ। ਇੱਕ ਵਾਰ ਫਿਰ ਤੋਂ ਇਹੀ ਮਾਹੌਲ ਦੱਖਣ ਭਾਰਤ 'ਚ ਦੇਖਣ ਨੂੰ ਮਿਲ ਰਿਹਾ ਹੈ। ਰਜਨੀਕਾਂਤ ਦੀ  ਫਿਲਮ 'ਜੇਲਰ' 10 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਅਜਿਹੇ 'ਚ ਚੇਨਈ ਅਤੇ ਬੈਂਗਲੁਰੂ ਸਥਿਤ ਦਫਤਰਾਂ ਨੇ ਆਪਣੇ ਕਰਮਚਾਰੀਆਂ ਨੂੰ ਇਕ ਸ਼ਾਨਦਾਰ ਤੋਹਫਾ ਦਿੱਤਾ ਹੈ।


ਦਰਅਸਲ, ਚੇਨਈ ਅਤੇ ਬੈਂਗਲੁਰੂ ਦੇ ਕਈ ਦਫਤਰਾਂ ਨੇ 10 ਅਗਸਤ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇੰਨਾ ਹੀ ਨਹੀਂ ਕਈ ਦਫ਼ਤਰਾਂ ਵਿੱਚ ਸਟਾਫ਼ ਨੂੰ ਫਿਲਮ ਦੀਆਂ ਟਿਕਟਾਂ ਵੀ ਮੁਫ਼ਤ ਦਿੱਤੀਆਂ ਗਈਆਂ ਹਨ। ਰਜਨੀਕਾਂਤ 2 ਸਾਲ ਬਾਅਦ ਪਰਦੇ 'ਤੇ ਧਮਾਕੇਦਾਰ ਐਂਟਰੀ ਕਰ ਰਹੇ ਹਨ। ਫਿਲਮ 'ਜੇਲਰ' 'ਚ ਉਹ ਪੂਰੇ ਐਕਸ਼ਨ ਮੋਡ 'ਚ ਨਜ਼ਰ ਆਉਣਗੇ। ਥਲਾਈਵਾ ਦੀ ਇਸ ਐਕਸ਼ਨ ਨਾਲ ਭਰਪੂਰ ਫਿਲਮ ਨੂੰ ਦੇਖਣ ਲਈ ਚੇਨਈ ਅਤੇ ਬੈਂਗਲੁਰੂ ਦੇ ਕਈ ਦਫਤਰਾਂ 'ਚ ਸਟਾਫ ਨੂੰ ਛੁੱਟੀ ਦੇ ਦਿੱਤੀ ਗਈ ਹੈ।


ਸੋਸ਼ਲ ਮੀਡੀਆ 'ਤੇ ਕੁਝ ਕੰਪਨੀਆਂ ਦੇ ਨੋਟਿਸ ਵਾਇਰਲ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਐਚਆਰ ਨੇ ਛੁੱਟੀਆਂ ਦੀ ਅਰਜ਼ੀ ਦੇਣ ਤੋਂ ਬਚਣ ਲਈ 'ਜੇਲਰ' ਦੀ ਰਿਲੀਜ਼ ਵਾਲੇ ਦਿਨ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਟਾਫ ਨੂੰ ਫਿਲਮ ਦੀਆਂ ਮੁਫਤ ਟਿਕਟਾਂ ਵੀ ਦਿੱਤੀਆਂ ਜਾਣਗੀਆਂ। ਹਾਲਾਂਕਿ ਇਹ ਨੋਟਿਸ ਕਿੰਨੇ ਸਹੀ ਹਨ, ਕੰਪਨੀ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।






ਪਿਛੋਕੜ

Entertainment News Today Latest Updates 8 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:  


ਸੰਨੀ ਦਿਓਲ ਦੀ 'ਗਦਰ 2' ਦਾ ਕਿਸ ਨੇ ਉਡਾਇਆ ਮਜ਼ਾਕ, ਤਾਰਾ ਸਿੰਘ ਦੀ ਫਿਲਮ ਨੂੰ ਦੱਸਿਆ 'ਕਾਮੇਡੀ'


ਸੰਨੀ ਦਿਓਲ ਦੀ ਫਿਲਮ 'ਗਦਰ 2' ਰਿਲੀਜ਼ ਲਈ ਤਿਆਰ ਹੈ। ਇਹ ਫਿਲਮ ਇਸ ਹਫਤੇ ਰਿਲੀਜ਼ ਹੋਣ ਜਾ ਰਹੀ ਹੈ। 'ਗਦਰ 2' ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਹਨ। ਫਿਲਮ ਦੀ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਗਈ ਹੈ ਅਤੇ ਇਸ ਦੀਆਂ ਟਿਕਟਾਂ ਦੀ ਪੂਰੀ ਵਿਕਰੀ ਹੋ ਰਹੀ ਹੈ। ਜਿੱਥੇ ਪ੍ਰਸ਼ੰਸਕ 'ਗਦਰ 2' ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ, ਉੱਥੇ ਖੁਦ ਨੂੰ ਆਲੋਚਕ ਦੱਸਣ ਵਾਲੇ ਕੇਆਰਕੇ ਨੇ 'ਗਦਰ 2' ਦੀ ਸਮੀਖਿਆ ਕੀਤੀ ਹੈ। ਉਨ੍ਹਾਂ ਨੇ ਐਕਸ਼ਨ ਫਿਲਮ 'ਗਦਰ 2' ਨੂੰ ਕਾਮੇਡੀ ਦੱਸਿਆ ਹੈ। ਕੇਆਰਕੇ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ।


'ਗਦਰ 2' ਵਿੱਚ ਪਿਛਲੀ ਸਟਾਰਕਾਸਟ ਹੀ ਨਜ਼ਰ ਆਉਣ ਵਾਲੀ ਹੈ। ਫਿਲਮ 'ਚ ਸੰਨੀ ਦਿਓਲ, ਅਮੀਸ਼ਾ ਪਟੇਲ ਅਤੇ ਉਤਕਰਸ਼ ਸ਼ਰਮਾ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਉਤਕਰਸ਼ ਸ਼ਰਮਾ ਨੇ 'ਗਦਰ' ਵਿੱਚ ਛੋਟੇ ਜੀਤੇ ਦਾ ਕਿਰਦਾਰ ਨਿਭਾਇਆ ਸੀ। ਹੁਣ ਜੀਤਾ ਫਿਲਮ ਵਿੱਚ ਵੱਡਾ ਹੋ ਗਿਆ ਹੈ ਅਤੇ ਉਸਦਾ ਕਿਰਦਾਰ ਉਤਕਰਸ਼ ਨਿਭਾਉਣ ਜਾ ਰਿਹਾ ਹੈ।







ਕੇਆਰਕੇ ਨੇ ਫਿਲਮ ਨੂੰ ਦੱਸਿਆ ਕਾਮੇਡੀ
ਕੇਆਰਕੇ ਨੇ 'ਗਦਰ 2' ਬਾਰੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ- ਕੁਝ ਲੋਕਾਂ ਨੇ 'ਗਦਰ 2' ਦੇਖੀ ਅਤੇ ਉਨ੍ਹਾਂ ਮੁਤਾਬਕ ਇਹ ਇਕ ਸ਼ਾਨਦਾਰ ਕਾਮੇਡੀ ਫਿਲਮ ਹੈ। ਕਪਿਲ ਸ਼ਰਮਾ ਦੀ ਕਾਮੇਡੀ ਨਾਲੋਂ ਉਤਕਰਸ਼ ਸ਼ਰਮਾ ਦੀ ਅਦਾਕਾਰੀ ਬਿਹਤਰ ਹੈ। ਜਦੋਂ ਵੀ ਉਤਕਰਸ਼ ਸਕਰੀਨ 'ਤੇ ਆ ਰਿਹਾ ਸੀ, ਉਹ ਉੱਚੀ-ਉੱਚੀ ਹੱਸ ਰਿਹਾ ਸੀ। ਉਹ ਅੰਗਰੇਜ਼ੀ ਸ਼ੈਲੀ ਵਿੱਚ ਹਿੰਦੀ ਬੋਲ ਰਿਹਾ ਸੀ ਜਿਵੇਂ ਫਰਦੀਨ ਖਾਨ ਨੇ ਆਪਣੀ ਪਹਿਲੀ ਫਿਲਮ ਵਿੱਚ ਕੀਤਾ ਸੀ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.