Mika Singh: ਮੀਕਾ ਸਿੰਘ ਦੀ ਬੁਰੀ ਤਰ੍ਹਾਂ ਵਿਗੜੀ ਤਬੀਅਤ, ਗਾਇਕ ਨੂੰ ਹਸਪਤਾਲ 'ਚ ਕਰਵਾਇਆ ਗਿਆ ਭਰਤੀ
Mika Singh Health Update: ਬਾਲੀਵੁੱਡ ਅਤੇ ਪਾਲੀਵੁੱਡ ਸੰਗੀਤ ਜਗਤ ਦੇ ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਕਲਾਕਾਰ ਬੁਰੀ ਤਰ੍ਹਾਂ ਨਾਲ ਬੀਮਾਰ ਹੋਇਆ ਹੈ। ਜਿਸਦੇ
Mika Singh Health Update: ਬਾਲੀਵੁੱਡ ਅਤੇ ਪਾਲੀਵੁੱਡ ਸੰਗੀਤ ਜਗਤ ਦੇ ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਕਲਾਕਾਰ ਬੁਰੀ ਤਰ੍ਹਾਂ ਨਾਲ ਬੀਮਾਰ ਹੋਇਆ ਹੈ। ਜਿਸਦੇ ਚੱਲਦੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਕਲਾਕਾਰ ਦੇ ਬੀਮਾਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
ਰਿਪੋਰਟਾਂ ਮੁਤਾਬਕ ਗਾਇਕ ਕਈ ਦਿਨਾਂ ਤੋਂ ਲਗਾਤਾਰ ਸ਼ੋਅ ਦੇ ਚੱਲਦੇ ਯਾਤਰਾ ਕਰ ਰਹੇ ਸੀ। ਇਸ ਕਾਰਨ ਉਹ ਬੁਰੀ ਤਰ੍ਹਾਂ ਬੀਮਾਰ ਹੋ ਗਏ ਹਨ। ਡਾਕਟਰਾਂ ਨੇ ਮੀਕਾ ਸਿੰਘ ਨੂੰ ਘੱਟੋ-ਘੱਟ ਤਿੰਨ ਹਫ਼ਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਮੀਕਾ ਸਿੰਘ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਇਸ ਵਿਚਾਲੇ ਮੀਕਾ ਸਿੰਘ ਦੇ ਇੰਸਟਾਗ੍ਰਾਮ ਹੈਂਡਲ ਉੱਪਰ ਇੱਕ ਸਟੋਰੀ ਵੀ ਸਾਂਝੀ ਕੀਤੀ ਗਈ ਹੈ। ਜਿਸ ਨੂੰ ਮੀਕਾ ਸਿੰਘ ਫੈਨ ਪੇਜ਼ ਵੱਲੋਂ ਸ਼ੇਅਰ ਕੀਤਾ ਗਿਆ ਹੈ, ਜਿਸ ਦੇ ਕੈਪਸ਼ਨ ਵਿੱਚ ਜਲਦੀ ਠੀਕ ਹੋਵੋ ਪਾਜ਼ੀ ਲਿਖਿਆ ਗਿਆ ਹੈ।
View this post on Instagram
ਇਸ ਤੋਂ ਇਲਾਵਾ ਵਾਇਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗਾਇਕ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਲਾਈਵ ਸ਼ੋਅ ਕਰ ਰਿਹਾ ਸੀ। ਮੀਕਾ ਸਿੰਘ ਨੇ ਅਮਰੀਕਾ ਵਿੱਚ ਲਗਾਤਾਰ 21 ਸੁਪਰਹਿੱਟ ਸ਼ੋਅ ਕੀਤੇ। ਅਜਿਹੇ 'ਚ ਉਹ ਬੀਮਾਰ ਪੈ ਗਿਆ ਹੈ। 2 ਮਹੀਨੇ ਤੱਕ ਲਗਾਤਾਰ ਸਫਰ ਕਰਨ ਅਤੇ ਸ਼ੋਅ ਕਰਨ ਤੋਂ ਬਾਅਦ ਡਾਕਟਰ ਨੇ ਤਿੰਨ ਹਫਤੇ ਸਖਤ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸੇ ਕਾਰਨ ਮੀਕਾ ਸਿੰਘ ਨੇ ਆਪਣੇ ਆਉਣ ਵਾਲੇ ਸ਼ੋਅ ਰੱਦ ਕਰ ਦਿੱਤੇ ਹਨ। ਇਹ ਸ਼ੋਅ ਮਲੇਸ਼ੀਆ, ਸਿੰਗਾਪੁਰ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਹੋਣੇ ਸੀ। ਫੈਨਜ਼ ਮੀਕਾ ਸਿੰਘ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।