ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
ਇੰਡੀਗੋ ਏਅਰਲਾਈਨ ਦਾ ਸੰਕਟ ਹਾਲੇ ਵੀ ਜਾਰੀ ਹੈ। ਅੱਜ ਵੀ ਕਈ ਇੰਡੀਗੋ ਦੀਆਂ ਉਡਾਣਾਂ ਰੱਦ ਹੋਈਆਂ ਹਨ, ਜਿਸ ਕਰਕੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕ ਘੰਟਿਆਂ ਤੋਂ ਏਅਰਪੋਰਟ ‘ਤੇ ਉਡੀਕ ਕਰ ਰਹੇ ਹਨ।
ਇੱਕ ਯਾਤਰੀ ਨੇ ਦੱਸਿਆ ਕਿ ਉਸਦੀ ਬੈਂਗਲੁਰੂ ਜਾਣ ਵਾਲੀ ਫਲਾਈਟ ਰੱਦ ਹੋ ਗਈ ਹੈ ਅਤੇ ਉਹ ਸਵੇਰੇ 5 ਵਜੇ ਤੋਂ ਉਡੀਕ ਕਰ ਰਿਹਾ ਹੈ। ਪਹਿਲਾਂ ਇੰਡੀਗੋ ਵੱਲੋਂ ਟਿਕਟ ਅਤੇ ਹੋਟਲ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਕਿਹਾ ਜਾ ਰਿਹਾ ਹੈ ਕਿ ਹੋਟਲ ਦੀ ਗੱਡੀ ਆ ਕੇ ਲੈ ਜਾਏਗੀ। ਯਾਤਰੀ ਦਾ ਕਹਿਣਾ ਹੈ ਕਿ ਉਸਦਾ ਇੱਕ ਪੂਰਾ ਦਿਨ ਬਰਬਾਦ ਹੋ ਗਿਆ ਅਤੇ ਖਰਚਾ ਵੀ ਵੱਖਰਾ ਪਿਆ।
ਕੋਡਸ਼ੇਅਰ ਫਲਾਈਟਾਂ ਦੇ ਮਾਮਲੇ ‘ਚ ਵੀ ਯਾਤਰੀਆਂ ਨੂੰ ਸਮੱਸਿਆ ਆਈ ਹੈ। ਟਰਕੀਸ਼ ਏਅਰਲਾਈਨਜ਼ ਨਾਲ ਇਸਤਾਂਬੁਲ ਤੱਕ ਸਫ਼ਰ ਠੀਕ ਸੀ, ਪਰ ਜਿਵੇਂ ਹੀ ਇੰਡੀਗੋ ਦੇ ਕਾਊਂਟਰ ‘ਤੇ ਚੈਕ-ਇਨ ਕੀਤਾ ਗਿਆ, ਸਟਾਫ਼ ਦਾ ਵਤੀਰਾ ਠੀਕ ਨਹੀਂ ਸੀ।
ਜਿਨ੍ਹਾਂ ਯਾਤਰੀਆਂ ਦੀਆਂ ਫਲਾਈਟਾਂ ਰੱਦ ਹੋ ਗਈਆਂ ਹਨ, ਉਨ੍ਹਾਂ ਦਾ ਸਮਾਨ ਏਅਰਪੋਰਟ ‘ਤੇ ਫਸਿਆ ਹੋਇਆ ਹੈ। ਹੁਣ ਇੰਡੀਗੋ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਜਲਦੀ ਤੋਂ ਜਲਦੀ ਇਹ ਸਮਾਨ ਵਾਪਸ ਕਰਵਾਏ।
ਇੰਡੀਗੋ ਦਾ ਕਹਿਣਾ ਹੈ ਕਿ ਹਾਲਾਤ ਸੁਧਰ ਰਹੇ ਹਨ, ਲੋਕਾਂ ਨੂੰ ਰਿਫੰਡ ਦਿੱਤਾ ਜਾ ਰਿਹਾ ਹੈ ਅਤੇ ਸਮਾਨ ਵੀ ਵਾਪਸ ਕੀਤਾ ਜਾ ਰਿਹਾ ਹੈ। ਪਰ ਹਕੀਕਤ ਇਹ ਹੈ ਕਿ ਦਿੱਲੀ ਏਅਰਪੋਰਟ ਦੇ ਟਰਮੀਨਲ–1 ‘ਤੇ ਅਜੇ ਵੀ ਸੈਂਕੜੇ ਯਾਤਰੀ ਫਸੇ ਹੋਏ ਹਨ।






















