19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
ਡੰਕੀ ਰੂਟ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਤਾਬੜਤੋੜ ਕਾਰਵਾਈ ਜਾਰੀ ਹੈ। ਈਡੀ ਦੀ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸੀ ਕੜੀ ਵਿੱਚ ਈਡੀ ਨੂੰ ਵੱਡੀ ਸਫ਼ਲਤਾ ਮਿਲੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਕਰੀਬ 19 ਕਰੋੜ

ਡੰਕੀ ਰੂਟ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਤਾਬੜਤੋੜ ਕਾਰਵਾਈ ਜਾਰੀ ਹੈ। ਈਡੀ ਦੀ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸੀ ਕੜੀ ਵਿੱਚ ਈਡੀ ਨੂੰ ਵੱਡੀ ਸਫ਼ਲਤਾ ਮਿਲੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਕਰੀਬ 19 ਕਰੋੜ ਰੁਪਏ ਦਾ ਖ਼ਜ਼ਾਨਾ ਜ਼ਬਤ ਕੀਤਾ ਹੈ। ਦਰਅਸਲ, ਈਡੀ ਨੇ 18 ਦਸੰਬਰ ਨੂੰ ਪੰਜਾਬ, ਹਰਿਆਣਾ ਅਤੇ ਦਿੱਲੀ ਦੇ 13 ਠਿਕਾਣਿਆਂ ‘ਤੇ ਰੇਡ ਕੀਤੀ ਸੀ।
ਛਾਪੇਮਾਰੀ ਦੌਰਾਨ ED ਨੂੰ ਮਿਲਿਆ ਖ਼ਜ਼ਾਨਾ
ਛਾਪੇਮਾਰੀ ਦੌਰਾਨ ਈਡੀ ਦੀ ਟੀਮ ਨੂੰ ਦਿੱਲੀ ਦੇ ਇੱਕ ਟ੍ਰੈਵਲ ਏਜੰਟ ਕੋਲੋਂ 4.62 ਕਰੋੜ ਰੁਪਏ ਨਕਦ, 313 ਕਿਲੋ ਚਾਂਦੀ ਅਤੇ 6 ਕਿਲੋ ਸੋਨੇ ਦੇ ਬਿਸਕੁਟ ਮਿਲੇ ਹਨ, ਜਿਨ੍ਹਾਂ ਦੀ ਕੁੱਲ ਕੀਮਤ ਕਰੀਬ 19.13 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਈਡੀ ਦੇ ਹੱਥ ਮੋਬਾਈਲ ਚੈਟਾਂ ਅਤੇ ਡਿਜ਼ਿਟਲ ਸਬੂਤ ਵੀ ਲੱਗੇ ਹਨ, ਜਿਨ੍ਹਾਂ ਵਿੱਚ ਡੰਕੀ ਰੂਟ ਨਾਲ ਜੁੜੇ ਹੋਰ ਮੈਂਬਰਾਂ ਨਾਲ ਟਿਕਟਾਂ, ਰੂਟ ਅਤੇ ਪੈਸਿਆਂ ਦੀ ਡੀਲ ਸੰਬੰਧੀ ਗੱਲਬਾਤ ਦਰਜ ਹੈ।
ਕੀ ਹੈ ਡੰਕੀ ਰੂਟ?
ਡੰਕੀ ਰੂਟ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਦੇਸ਼ ਦੀ ਸਰਹੱਦ ਪਾਰ ਕਰਵਾਉਣ ਦਾ ਇੱਕ ਗੈਰਕਾਨੂੰਨੀ ਤਰੀਕਾ ਹੈ। ਇਸ ਤਰੀਕੇ ਹੇਠ ਦੱਖਣੀ ਅਮਰੀਕੀ ਦੇਸ਼ਾਂ ਰਾਹੀਂ ਮੈਕਸੀਕੋ ਹੋਕੇ ਅਮਰੀਕਾ ਦੀ ਸਰਹੱਦ ਪਾਰ ਕਰਵਾਈ ਜਾਂਦੀ ਹੈ। ਈਡੀ ਦੀ ਇਹ ਕਾਰਵਾਈ ਮਨੀ ਲਾਂਡਰਿੰਗ ਮਾਮਲੇ ਵਿੱਚ ਚੱਲ ਰਹੀ ਜਾਂਚ ਦਾ ਹਿੱਸਾ ਹੈ, ਜੋ ਫਰਵਰੀ 2025 ਵਿੱਚ ਅਮਰੀਕਾ ਵੱਲੋਂ 330 ਭਾਰਤੀਆਂ ਦੇ ਡਿਪੋਰਟੇਸ਼ਨ ਨਾਲ ਜੁੜੀ ਹੋਈ ਹੈ।
ਈਡੀ ਨੂੰ ਹੋਰ ਥਾਵਾਂ ਤੋਂ ਕੀ-ਕੀ ਮਿਲਿਆ?
ਹਰਿਆਣਾ ਦੇ ਇੱਕ ਨਾਮੀ ਖਿਡਾਰੀ ਦੇ ਠਿਕਾਣੇ ‘ਤੇ ਹੋਈ ਛਾਪੇਮਾਰੀ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਉਹ ਲੋਕਾਂ ਨੂੰ ਮੈਕਸੀਕੋ ਦੇ ਰਾਹੀਂ ਅਮਰੀਕਾ ਭੇਜਣ ਲਈ ਉਨ੍ਹਾਂ ਦੀ ਜਾਇਦਾਦ ਦੇ ਕਾਗਜ਼ ਗਿਰਵੀ ਰੱਖਵਾਂਦਾ ਸੀ, ਤਾਂ ਜੋ ਕੋਈ ਉਸਨੂੰ ਧੋਖਾ ਨਾ ਦੇ ਸਕੇ। ਈਡੀ ਨੂੰ ਹੋਰ ਥਾਵਾਂ ਤੋਂ ਮੋਬਾਈਲ ਫੋਨ, ਦਸਤਾਵੇਜ਼, ਡਿਜ਼ਿਟਲ ਡਾਟਾ ਆਦਿ ਕਈ ਚੀਜ਼ਾਂ ਬਰਾਮਦ ਹੋਈਆਂ ਹਨ। ਈਡੀ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਫੋਰੈਂਸਿਕ ਜਾਂਚ ਕਰਵਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















