Abhishek Bachchan: ਅਭਿਸ਼ੇਕ ਬੱਚਨ ਨੂੰ ਚੜ੍ਹਿਆ ਪੰਜਾਬੀ ਗਾਇਕ ਕਰਨ ਔਜਲਾ ਦੀ ਗਾਇਕੀ ਦਾ ਖੁਮਾਰ, ਅਦਾਕਾਰ ਨੇ 'ਚ ਕਹੀ ਇਹ ਗੱਲ
Abhishek Bachchan On karan Aujla: ਪੰਜਾਬੀ ਸੰਗੀਤ ਜਗਤ ਦੇ ਸਿਤਾਰਿਆਂ ਦਾ ਨਾਂਅ ਸਿਰਫ਼ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਇੰਡਸਟਰੀ ਵਿੱਚ ਵੀ ਚਮਕ ਰਿਹਾ ਹੈ। ਬਾਲੀਵੁੱਡ ਇੰਡਸਟਰੀ ਵਿੱਚ ਅਜਿਹੇ ਤਮਾਮ ਸਿਤਾਰੇ ਮੌਜੂਦ ਹਨ
Abhishek Bachchan On karan Aujla: ਪੰਜਾਬੀ ਸੰਗੀਤ ਜਗਤ ਦੇ ਸਿਤਾਰਿਆਂ ਦਾ ਨਾਂਅ ਸਿਰਫ਼ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਇੰਡਸਟਰੀ ਵਿੱਚ ਵੀ ਚਮਕ ਰਿਹਾ ਹੈ। ਬਾਲੀਵੁੱਡ ਇੰਡਸਟਰੀ ਵਿੱਚ ਅਜਿਹੇ ਤਮਾਮ ਸਿਤਾਰੇ ਮੌਜੂਦ ਹਨ ਜੋ ਪੰਜਾਬੀ ਗਾਇਕਾਂ ਦੀ ਗਾਇਕੀ ਅਤੇ ਅਦਾਕਾਰੀ ਦੇ ਕਾਇਲ ਹਨ। ਇਸ ਵਿਚਾਲੇ ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਵੱਲੋਂ ਪੰਜਾਬੀ ਗਾਇਕ ਕਰਨ ਔਜਲਾ ਦੀ ਤਾਰੀਫ਼ ਵਿੱਚ ਕੁਝ ਸ਼ਬਦ ਕਹੇ ਗਏ ਹਨ।
ਦਰਅਸਲ, ਪੰਜਾਬੀ ਕਲਾਕਾਰ ਕਰਨ ਔਜਲਾ ਦਾ ਗੀਤ "ਅਡਮਾਇਰਿੰਗ ਯੂ" ਅਭਿਸ਼ੇਕ ਬੱਚਨ ਨੂੰ ਬੇਹੱਦ ਪਸੰਦ ਆਇਆ। ਇਸਦੀ ਤਾਰੀਫ਼ ਕਰਦੇ ਹੋਏ ਬਾਲੀਵੁੱਡ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਕਰਨ ਔਜਲਾ ਨੂੰ ਟੈਗ ਕਰਦੇ ਹੋਏ ਪੋਸਟ ਸਾਂਝੀ ਕੀਤੀ ਹੈ। ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੇ ਇਹ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਮਾਈ ਬੁਆਏ ਕਰਨ ਔਜਲਾ... ਤੁਸੀ ਵੀ ਵੇਖੋ ਕਲਾਕਾਰ ਦੀ ਇਹ ਪੋਸਟ...
ਇਸ ਤੋਂ ਬਾਅਦ ਪੰਜਾਬੀ ਗਾਇਕ ਕਰਨ ਔਜਲਾ ਵੱਲੋਂ ਵੀ ਅਭਿਸ਼ੇਕ ਬੱਚਨ ਦੀ ਪੋਸਟ ਦਾ ਜਵਾਬ ਦਿੱਤਾ ਗਿਆ। ਉਨ੍ਹਾਂ ਸਟੋਰੀ ਨੂੰ ਰੀ ਸ਼ੇਅਰ ਕਰਦੇ ਹੋਏ ਲਿਖਿਆ, ਪਾਜ਼ੀ ਬੱਚਨ...
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਕਰਨ ਔਜਲਾ ਜਲਦ ਹੀ ਪ੍ਰਸ਼ੰਸਕਾਂ ਵਿਚਾਲੇ ਆਪਣੀ ਡਾਕਿਊਮੈਂਟਰੀ ਲੈ ਕੇ ਪੇਸ਼ ਹੋਣਗੇ। ਪੰਜਾਬੀ ਗਾਇਕ ਵੱਲੋਂ ਇਸਦਾ ਐਲਾਨ ਕੀਤਾ ਗਿਆ ਹੈ। ਜੀ ਹਾਂ, ਕਰਨ ਔਜਲਾ ਨੇ ਡਾਕਿਊਮੈਂਟਰੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਡਾਕਿਊਮੈਂਟਰੀ 'ਚ ਕਰਨ ਦੇ ਫੈਨਜ਼ ਵੀ ਨਜ਼ਰ ਆਉਣਗੇ। ਪਰ ਇਹ ਮੌਕਾ ਸਿਰਫ ਔਜਲਾ ਦੇ ਖਾਸ ਫੈਨਜ਼ ਨੂੰ ਹੀ ਮਿਲ ਰਿਹਾ ਹੈ। ਖਾਸ ਫੈਨਜ਼ ਤੋਂ ਮਤਲਬ ਇਹ ਹੈ ਕਿ ਜਿਹੜੇ ਫੈਨਜ਼ ਨੇ ਕਰਨ ਔਜਲਾ ਦੇ ਟੈਟੂ ਆਪਣੇ ਸਰੀਰਾਂ 'ਤੇ ਬਣਵਾਏ ਹਨ, ਉਨ੍ਹਾਂ ਫੈਨਜ਼ ਨੂੰ ਡਾਕਿਊਮੈਂਟਰੀ 'ਚ ਫੀਚਰ ਕਰਨ ਦਾ ਪਲਾਨ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।