Mission Raniganj Keemti Song: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਸਟਾਰਰ ਫਿਲਮ ਮਿਸ਼ਨ ਰਾਣੀਗੰਜ ਦੇ ਟੀਜ਼ਰ ਤੋਂ ਬਾਅਦ ਟ੍ਰੇਲਰ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾਂ ਹੁੰਗਾਰਾ ਦਿੱਤਾ ਗਿਆ। ਦੱਸ ਦੇਈਏ ਕਿ ਖਿਲਾੜੀ ਕੁਮਾਰ ਅਸਲ ਜ਼ਿੰਦਗੀ 'ਤੇ ਆਧਾਰਿਤ ਫਿਲਮਾਂ ਵਿੱਚ ਆਪਣੇ ਸ਼ਾਨਦਾਰ ਕਿਰਦਾਰ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੇ ਹਨ। ਉਨ੍ਹਾਂ ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਫਿਲਮ 'ਮਿਸ਼ਨ ਰਾਣੀਗੰਜ: ਦਿ ਗ੍ਰੇਟ ਇੰਡੀਅਨ ਰੈਸਕਿਊ' ਇਸ ਦੀ ਇੱਕ ਮਿਸਾਲ ਹੈ, ਜਿਸ ਦੇ ਟ੍ਰੇਲਰ ਨੇ ਪੂਰੀ ਇੰਡਸਟਰੀ ਅਤੇ ਅਕਸ਼ੈ ਕੁਮਾਰ ਦੇ ਪ੍ਰਸ਼ੰਸਕਾਂ ਦਾ ਉਤਸ਼ਾਹ ਨੂੰ ਵਧਾਇਆ। ਹੁਣ ਫਿਲਮ ਦਾ ਗੀਤ ਕੀਮਤੀ ਰਿਲੀਜ਼ ਹੋ ਚੁੱਕਿਆ ਹੈ। ਇਸ ਵਿੱਚ ਅਕਸ਼ੈ ਕੁਮਾਰ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਰੋਮਾਂਟਿਕ ਅੰਦਾਜ਼ ਵਿੱਚ ਵਿਖਾਈ ਦੇ ਰਹੇ ਹਨ।
ਦੱਸ ਦੇਈਏ ਕਿ 'ਮਿਸ਼ਨ ਰਾਣੀਗੰਜ' 6 ਅਕਤੂਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। 'ਕੀਮਤੀ' ਨੂੰ ਵਿਸ਼ਾਲ ਮਿਸ਼ਰਾ ਨੇ ਗਾਇਆ, ਜਦਕਿ ਗੀਤ ਦੇ ਬੋਲ ਕੌਸ਼ਲ ਕਿਸ਼ੋਰ ਨੇ ਲਿਖੇ ਹਨ। 'ਮਿਸ਼ਨ ਰਾਣੀਗੰਜ' 'ਚ ਕੁੱਲ 5 ਗੀਤ ਆਉਣ ਵਾਲੇ ਹਨ, ਜਿਨ੍ਹਾਂ 'ਚ 'ਜਲਸਾ 2.0', 'ਜੀਤੇਂਗੇ', 'ਕੀਮਤੀ', 'ਨਾਨਕ ਨਾਮ ਜਹਾਜ਼ ਹੈ' ਅਤੇ 'ਜੀਤੇਂਗੇ 2.0' ਸ਼ਾਮਲ ਹਨ। ਇਸ ਦਾ ਨਿਰਦੇਸ਼ਨ ਟੀਨੂੰ ਸੁਰੇਸ਼ ਦੇਸਾਈ ਨੇ ਕੀਤਾ ਹੈ, ਜਦਕਿ ਫਿਲਮ ਦੀ ਕਹਾਣੀ ਦੀਪਕ ਕਿੰਗਰਾਣੀ ਅਤੇ ਪੂਨਮ ਗਿੱਲ ਨੇ ਮਿਲ ਕੇ ਲਿਖੀ ਹੈ।
ਕਾਬਿਲੇਗੌਰ ਹੈ ਕਿ 'ਮਿਸ਼ਨ ਰਾਣੀਗੰਜ' ਸਾਬਕਾ ਵਧੀਕ ਚੀਫ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ 'ਤੇ ਆਧਾਰਿਤ ਹੈ। ਇਸ ਫਿਲਮ ਰਾਹੀਂ ਉਨ੍ਹਾਂ ਦੀ ਜ਼ਿੰਦਗੀ ਨੂੰ ਪਰਦੇ ਉੱਪਰ ਉਕੇਰਿਆ ਜਾਵੇਗਾ। ਫਿਲਮ ਦੇ ਟ੍ਰੇਲਰ ਤੋਂ ਬਾਅਦ ਹੁਣ ਗੀਤ ਕੀਮਤੀ ਨੂੰ ਵੀ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਤੁਸੀ ਵੀ ਸੁਣੋ ਇਹ ਰੋਮਾਂਟਿਕ ਗੀਤ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।