Entertainment News LIVE: ਸ਼੍ਰੀਦੇਵੀ ਦੇ ਮੌਤ ਦੀ ਅਸਲ ਵਜ੍ਹਾ ਆਈ ਸਾਹਮਣੇ, ਧਰਮਿੰਦਰ ਨੇ ਕੀਤੀ ਛੋਟੇ ਬੇਟੇ ਬੌਬੀ ਦਿਓਲ ਦੀ ਤਾਰੀਫ, ਪੜ੍ਹੋ ਮਨੋਰੰਜਨ ਦੀ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 03 Oct 2023 09:01 PM
Entertainment News Live Today: Babbu Maan: ਬੱਬੂ ਮਾਨ ਦੇ ਲਾਈਵ ਸ਼ੋਅ 'ਚ ਸਿੱਧੂ ਮੂਸੇਵਾਲਾ ਦੇ ਨਾਂਅ ਤੇ ਲੱਗੇ ਨਾਅਰੇ, ਫੈਨਜ਼ ਦੇ ਸ਼ੋਰ ਨੇ ਇੰਝ ਦੱਬੀ ਗਾਇਕ ਦੀ ਆਵਾਜ਼

Babbu Maan Canada Live Show: ਪੰਜਾਬੀ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦਾ ਨਾਂਅ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਤਹਿਲਕਾ ਮਚਾ ਦਿੰਦਾ ਹੈ। ਬੱਬੂ ਮਾਨ ਪਿਛਲੇ 30 ਸਾਲਾਂ ਤੋਂ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਆਪਣੇ ਗਾਇਕੀ ਦੇ ਕਰੀਅਰ ਦੌਰਾਨ ਮਾਨ ਨੇ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। 30 ਸਾਲ ਬਾਅਦ ਬੱਬੂ ਮਾਨ ਹੁਣ ਵੀ ਇੰਡਸਟਰੀ 'ਚ ਐਕਟਿਵ ਹੈ। ਉਹ ਆਪਣੇ ਗਾਣਿਆਂ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਬੱਬੂ ਮਾਨ ਆਪਣੇ ਕੈਨੇਡਾ ਲਾਈਵ ਸ਼ੋਅ ਦੇ ਚੱਲਦੇ ਸੁਰਖੀਆਂ ਬਟੋਰ ਰਹੇ ਹਨ। ਪਰ ਇਸ ਵਿਚਾਲੇ ਕੁਝ ਅਜਿਹਾ ਹੋਇਆ ਜਿਸ ਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ। 

Read More: Babbu Maan: ਬੱਬੂ ਮਾਨ ਦੇ ਲਾਈਵ ਸ਼ੋਅ 'ਚ ਸਿੱਧੂ ਮੂਸੇਵਾਲਾ ਦੇ ਨਾਂਅ ਤੇ ਲੱਗੇ ਨਾਅਰੇ, ਫੈਨਜ਼ ਦੇ ਸ਼ੋਰ ਨੇ ਇੰਝ ਦੱਬੀ ਗਾਇਕ ਦੀ ਆਵਾਜ਼

Entertainment News Live: Kulwinder Billa: ਕੁਲਵਿੰਦਰ ਬਿੱਲਾ ਦੇ ਪਹਿਰਾਵੇ ਤੋਂ ਪ੍ਰਭਾਵਿਤ ਹੋਏ ਜਸਬੀਰ ਜੱਸੀ, ਬੋਲੇ- ਇਸ 'ਚੋਂ ਦਿਸਦਾ ਪੰਜਾਬ

Jasbir Jassi on Kulwinder Billa: ਪੰਜਾਬੀ ਗਾਇਕ ਜਸਬੀਰ ਜੱਸੀ ਸੰਗੀਤ ਜਗਤ ਦੇ ਟੌਪ ਸਿਤਾਰਿਆਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ ਹੈ ਅਤੇ ਕਰਦੇ ਆ ਰਹੇ ਹਨ। ਖਾਸ ਗੱਲ਼ ਤਾਂ ਇਹ ਹੈ ਕਿ ਜਸਬੀਰ ਜੱਸੀ ਨੂੰ ਬਾਲੀਵੁੱਡ ਅਤੇ ਕ੍ਰਿਕਟ ਸਿਤਾਰਿਆਂ ਦੀ ਮਹਿਫਲ ਵਿੱਚ ਵੀ ਵੇਖਿਆ ਜਾਂਦਾ ਹੈ। ਉਨ੍ਹਾਂ ਆਪਣੇ ਪੰਜਾਬੀ ਅੰਦਾਜ਼ ਅਤੇ ਗਾਣਿਆਂ ਨਾਲ ਪ੍ਰਸ਼ੰਸਕਾਂ ਨੂੰ ਖੂਬ ਪ੍ਰਭਾਵਿਤ ਕੀਤਾ ਹੈ। ਪਰ ਇਸ ਵਿਚਾਲੇ ਜਸਬੀਰ ਜੱਸੀ ਵੀ ਕਿਸੇ ਤੋਂ ਪ੍ਰਭਾਵਿਤ ਹੋਏ ਹਨ। 

Read More: Kulwinder Billa: ਕੁਲਵਿੰਦਰ ਬਿੱਲਾ ਦੇ ਪਹਿਰਾਵੇ ਤੋਂ ਪ੍ਰਭਾਵਿਤ ਹੋਏ ਜਸਬੀਰ ਜੱਸੀ, ਬੋਲੇ- ਇਸ 'ਚੋਂ ਦਿਸਦਾ ਪੰਜਾਬ

Entertainment News Live Today: Gippy Grewal: ਗਿੱਪੀ ਗਰੇਵਾਲ ਦੀ ਪਰਿਵਾਰ ਨਾਲ ਪਿਆਰੀ ਵੀਡੀਓ ਨੇ ਜਿੱਤਿਆ ਦਿਲ, ਸ਼ਿੰਦੇ 'ਤੇ ਪਿਆਰ ਲੁਟਾਉਂਦੇ ਨਜ਼ਰ ਆਏ ਗਿੱਪੀ-ਰਵਨੀਤ

Gippy Grewal With Family: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਹਾਲ ਹੀ 'ਚ ਇਤਿਹਾਸ ਰਚਿਆ ਹੈ। ਇਹ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਹੈ। ਇਸ ਦੇ ਨਾਲ ਨਾਲ ਹਾਲ ਹੀ 'ਚ ਗਿੱਪੀ ਨੇ ਆਪਣੀ ਆਉਣ ਵਾਲੀ ਫਿਲਮ 'ਮੌਜਾਂ ਹੀ ਮੌਜਾਂ' ਦਾ ਟਰੇਲਰ ਸਲਮਾਨ ਖਾਨ ਤੋਂ ਲੌਂਚ ਕਰਵਾਇਆ ਸੀ। ਇਸ ਦੀ ਵੀ ਕਾਫੀ ਚਰਚਾ ਹੋਈ ਸੀ।

Read More:- Gippy Grewal: ਗਿੱਪੀ ਗਰੇਵਾਲ ਦੀ ਪਰਿਵਾਰ ਨਾਲ ਪਿਆਰੀ ਵੀਡੀਓ ਨੇ ਜਿੱਤਿਆ ਦਿਲ, ਸ਼ਿੰਦੇ 'ਤੇ ਪਿਆਰ ਲੁਟਾਉਂਦੇ ਨਜ਼ਰ ਆਏ ਗਿੱਪੀ-ਰਵਨੀਤ

Entertainment News Live: October OTT Release: ਅਕਤੂਬਰ ਮਹੀਨੇ ਫੈਨਜ਼ ਨੂੰ ਮਨੋਰੰਜਨ ਦਾ ਮਿਲੇਗਾ ਡੋਜ਼, OTT ਤੇ ਹਿੱਟ ਫਿਲਮਾਂ-ਵੈੱਬ ਸੀਰੀਜ਼ ਦਾ ਲੱਗੇਗਾ ਤੜਕਾ

Ott October Release: OTT ਪਲੇਟਫਾਰਮ 'ਤੇ ਹਰ ਰੋਜ਼ ਵੱਖ-ਵੱਖ ਤਰ੍ਹਾਂ ਦਾ ਕੰਨਟੈਂਟੇ ਦੇਖਣ ਨੂੰ ਮਿਲਦਾ ਹੈ। ਅਜਿਹੇ ਵਿੱਚ ਅਕਤੂਬਰ ਦਾ ਮਹੀਨਾ OTT ਪ੍ਰੇਮੀਆਂ ਲਈ ਬਹੁਤ ਖਾਸ ਹੋਣ ਵਾਲਾ ਹੈ। ਇਸ ਮਹੀਨੇ OTT ਪਲੇਟਫਾਰਮ

Read More: October OTT Release: ਅਕਤੂਬਰ ਮਹੀਨੇ ਫੈਨਜ਼ ਨੂੰ ਮਨੋਰੰਜਨ ਦਾ ਮਿਲੇਗਾ ਡੋਜ਼, OTT ਤੇ ਹਿੱਟ ਫਿਲਮਾਂ-ਵੈੱਬ ਸੀਰੀਜ਼ ਦਾ ਲੱਗੇਗਾ ਤੜਕਾ

Entertainment News Live Today: Babbu Maan: ਬੱਬੂ ਮਾਨ ਦੇ ਲਾਈਵ ਸ਼ੋਅ 'ਚ ਸਿੱਧੂ ਮੂਸੇਵਾਲਾ ਦੇ ਨਾਂਅ ਤੇ ਲੱਗੇ ਨਾਅਰੇ, ਫੈਨਜ਼ ਦੇ ਸ਼ੋਰ ਨੇ ਇੰਝ ਦੱਬੀ ਗਾਇਕ ਦੀ ਆਵਾਜ਼

Babbu Maan Canada Live Show: ਪੰਜਾਬੀ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦਾ ਨਾਂਅ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਤਹਿਲਕਾ ਮਚਾ ਦਿੰਦਾ ਹੈ। ਬੱਬੂ ਮਾਨ ਪਿਛਲੇ 30 ਸਾਲਾਂ ਤੋਂ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਆਪਣੇ ਗਾਇਕੀ ਦੇ ਕਰੀਅਰ ਦੌਰਾਨ ਮਾਨ ਨੇ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। 30 ਸਾਲ ਬਾਅਦ ਬੱਬੂ ਮਾਨ ਹੁਣ ਵੀ ਇੰਡਸਟਰੀ 'ਚ ਐਕਟਿਵ ਹੈ। ਉਹ ਆਪਣੇ ਗਾਣਿਆਂ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਬੱਬੂ ਮਾਨ ਆਪਣੇ ਕੈਨੇਡਾ ਲਾਈਵ ਸ਼ੋਅ ਦੇ ਚੱਲਦੇ ਸੁਰਖੀਆਂ ਬਟੋਰ ਰਹੇ ਹਨ। ਪਰ ਇਸ ਵਿਚਾਲੇ ਕੁਝ ਅਜਿਹਾ ਹੋਇਆ ਜਿਸ ਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ। 

Read More: Babbu Maan: ਬੱਬੂ ਮਾਨ ਦੇ ਲਾਈਵ ਸ਼ੋਅ 'ਚ ਸਿੱਧੂ ਮੂਸੇਵਾਲਾ ਦੇ ਨਾਂਅ ਤੇ ਲੱਗੇ ਨਾਅਰੇ, ਫੈਨਜ਼ ਦੇ ਸ਼ੋਰ ਨੇ ਇੰਝ ਦੱਬੀ ਗਾਇਕ ਦੀ ਆਵਾਜ਼

Entertainment News Live: Mission Raniganj Keemti Song: ਫਿਲਮ 'ਮਿਸ਼ਨ ਰਾਣੀਗੰਜ' ਦਾ ਨਵਾਂ ਗੀਤ 'ਕੀਮਤੀ' ਰਿਲੀਜ਼, ਜਸਵੰਤ ਗਿੱਲ ਬਣ ਅਕਸ਼ੈ ਕੁਮਾਰ ਨੇ ਜਿੱਤਿਆ ਦਿਲ

Mission Raniganj Keemti Song: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਸਟਾਰਰ ਫਿਲਮ ਮਿਸ਼ਨ ਰਾਣੀਗੰਜ ਦੇ ਟੀਜ਼ਰ ਤੋਂ ਬਾਅਦ ਟ੍ਰੇਲਰ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾਂ ਹੁੰਗਾਰਾ ਦਿੱਤਾ ਗਿਆ। ਦੱਸ ਦੇਈਏ ਕਿ ਖਿਲਾੜੀ ਕੁਮਾਰ ਅਸਲ ਜ਼ਿੰਦਗੀ 'ਤੇ ਆਧਾਰਿਤ ਫਿਲਮਾਂ ਵਿੱਚ ਆਪਣੇ ਸ਼ਾਨਦਾਰ ਕਿਰਦਾਰ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੇ ਹਨ।  ਉਨ੍ਹਾਂ ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਫਿਲਮ 'ਮਿਸ਼ਨ ਰਾਣੀਗੰਜ: ਦਿ ਗ੍ਰੇਟ ਇੰਡੀਅਨ ਰੈਸਕਿਊ' ਇਸ ਦੀ ਇੱਕ ਮਿਸਾਲ ਹੈ, ਜਿਸ ਦੇ ਟ੍ਰੇਲਰ ਨੇ ਪੂਰੀ ਇੰਡਸਟਰੀ ਅਤੇ ਅਕਸ਼ੈ ਕੁਮਾਰ ਦੇ ਪ੍ਰਸ਼ੰਸਕਾਂ ਦਾ ਉਤਸ਼ਾਹ ਨੂੰ ਵਧਾਇਆ। ਹੁਣ ਫਿਲਮ ਦਾ ਗੀਤ ਕੀਮਤੀ ਰਿਲੀਜ਼ ਹੋ ਚੁੱਕਿਆ ਹੈ। ਇਸ ਵਿੱਚ ਅਕਸ਼ੈ ਕੁਮਾਰ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਰੋਮਾਂਟਿਕ ਅੰਦਾਜ਼ ਵਿੱਚ ਵਿਖਾਈ ਦੇ ਰਹੇ ਹਨ। 

Read More: Mission Raniganj Keemti Song: ਫਿਲਮ 'ਮਿਸ਼ਨ ਰਾਣੀਗੰਜ' ਦਾ ਨਵਾਂ ਗੀਤ 'ਕੀਮਤੀ' ਰਿਲੀਜ਼, ਜਸਵੰਤ ਗਿੱਲ ਬਣ ਅਕਸ਼ੈ ਕੁਮਾਰ ਨੇ ਜਿੱਤਿਆ ਦਿਲ

Entertainment News Live Today: Diljit Dosanjh: ਦਿਲਜੀਤ ਦੋਸਾਂਝ ਦੇ ਘਰ ਆਇਆ ਨੰਨ੍ਹਾ ਮਹਿਮਾਨ, ਗਾਇਕ ਨੇ ਵੀਡੀਓ ਸ਼ੇਅਰ ਕਰ ਦਿਖਾਈ ਝਲਕ, ਦੇਖੋ ਵੀਡੀਓ

Diljit Dosanjh Video: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਦੀ ਐਲਬਮ 'ਗੋਸਟ' ਰਿਲੀਜ਼ ਹੋਈ ਹੈ, ਜਿਸ ਨੂੰ ਪੂਰੀ ਦੁਨੀਆ 'ਚ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਦਿਲਜੀਤ ਦੋਸਾਂਝ ਦੇ ਇੱਕ ਵੀਡੀਓ ਨੇ ਸਭ ਦਾ ਧਿਆਨ ਖਿੱਚ ਲਿਆ ਹੈ। 

Read More: Diljit Dosanjh: ਦਿਲਜੀਤ ਦੋਸਾਂਝ ਦੇ ਘਰ ਆਇਆ ਨੰਨ੍ਹਾ ਮਹਿਮਾਨ, ਗਾਇਕ ਨੇ ਵੀਡੀਓ ਸ਼ੇਅਰ ਕਰ ਦਿਖਾਈ ਝਲਕ, ਦੇਖੋ ਵੀਡੀਓ

Entertainment News Live: Yodha Release Date: ਸਿਧਾਰਥ ਮਲਹੋਤਰਾ ਦੀ 'ਯੋਧਾ' ਰਿਲੀਜ਼ ਹੋਣ ਲਈ ਤਿਆਰ, ਕੈਟਰੀਨਾ ਕੈਫ ਦੀ 'ਮੇਰੀ ਕ੍ਰਿਸਮਸ' ਨਾਲ ਹੋਵੇਗੀ ਟੱਕਰ

Yodha Release Date: ਸਿਧਾਰਥ ਮਲਹੋਤਰਾ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਲੈਂਦੇ ਹਨ। ਪ੍ਰਸ਼ੰਸਕ ਉਨ੍ਹਾਂ ਦੀ ਫਿਲਮ ਯੋਧਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਹਿਲਾਂ ਇਹ ਫਿਲਮ ਸਤੰਬਰ 'ਚ ਰਿਲੀਜ਼ ਹੋਣੀ ਸੀ, ਪਰ ਫਿਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਹੁਣ ਫਿਲਮ ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਯੋਧਾ ਵਿੱਚ ਸਿਧਾਰਥ ਦੇ ਨਾਲ ਦਿਸ਼ਾ ਪਟਾਨੀ ਅਤੇ ਰਾਸ਼ੀ ਖੰਨਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣ ਵਾਲੇ ਹਨ। ਫਿਲਮ ਨਿਰਮਾਤਾ ਕਰਨ ਜੌਹਰ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਫਿਲਮ ਦੀ ਰਿਲੀਜ਼ ਡੇਟ ਦੀ ਜਾਣਕਾਰੀ ਦਿੱਤੀ ਹੈ।

Read More: Yodha Release Date: ਸਿਧਾਰਥ ਮਲਹੋਤਰਾ ਦੀ 'ਯੋਧਾ' ਰਿਲੀਜ਼ ਹੋਣ ਲਈ ਤਿਆਰ, ਕੈਟਰੀਨਾ ਕੈਫ ਦੀ 'ਮੇਰੀ ਕ੍ਰਿਸਮਸ' ਨਾਲ ਹੋਵੇਗੀ ਟੱਕਰ

Entertainment News Live Today: OMG 2 OTT Release: ਓਟੀਟੀ 'ਤੇ ਰਿਲੀਜ਼ ਹੋਣ ਲਈ ਤਿਆਰ ਅਕਸ਼ੈ ਕੁਮਾਰ-ਪੰਕਜ ਤ੍ਰਿਪਾਠੀ ਦੀ OMG 2, ਜਾਣੋ ਕਦੋਂ ਅਤੇ ਕਿੱਥੇ ਸਕੋਗੇ ਵੇਖ

OMG 2 OTT Release: ਅਕਸ਼ੈ ਕੁਮਾਰ ਅਤੇ ਪੰਕਜ ਤ੍ਰਿਪਾਠੀ ਦੀ ਫਿਲਮ 'ਓਐਮਜੀ 2' ਨੂੰ ਆਲੋਚਕਾਂ ਵੱਲੋਂ ਕਾਫੀ ਤਾਰੀਫ ਮਿਲੀ ਸੀ। ਸੈਕਸ ਐਜੂਕੇਸ਼ਨ 'ਤੇ ਆਧਾਰਿਤ ਇਸ ਫਿਲਮ ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਇਹ ਫਿਲਮ ਹੁਣ ਓਟੀਟੀ 'ਤੇ ਵੀ ਡੈਬਿਊ ਕਰਨ ਲਈ ਤਿਆਰ ਹੈ। ਤਾਂ ਆਓ ਜਾਣਦੇ ਹਾਂ ਕਿ ਕਦੋਂ ਅਤੇ ਕਿੱਥੇ ਤੁਸੀਂ ਘਰ ਬੈਠੇ ਇਸ ਫਿਲਮ ਦਾ ਆਨੰਦ ਲੈ ਸਕਦੇ ਹੋ।

Read More: OMG 2 OTT Release: ਓਟੀਟੀ 'ਤੇ ਰਿਲੀਜ਼ ਹੋਣ ਲਈ ਤਿਆਰ ਅਕਸ਼ੈ ਕੁਮਾਰ-ਪੰਕਜ ਤ੍ਰਿਪਾਠੀ ਦੀ OMG 2, ਜਾਣੋ ਕਦੋਂ ਅਤੇ ਕਿੱਥੇ ਸਕੋਗੇ ਵੇਖ

Entertainment News Live: Shubh: ਭਾਰਤ ਨਾਲ ਵਿਵਾਦ ਵਿਚਾਲੇ ਸ਼ੁਭ ਨੇ ਬਣਾ ਦਿੱਤਾ ਇਹ ਰਿਕਾਰਡ, ਗਾਇਕ ਦਾ ਇੰਗਲੈਂਡ ਸ਼ੋਅ ਹਾਊਸਫੁੱਲ, ਵਿਕੀਆਂ ਸਾਰੀ ਟਿਕਟਾਂ

Singer Shubh London Show Sold Out: ਪੰਜਾਬੀ ਗਾਇਕ ਸ਼ੁਭ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਸ਼ੁਭ ਨੇ ਆਪਣੇ ਇੰਸਟਾਗ੍ਰਾਮ 'ਤੇ ਭਾਰਤ ਦਾ ਇੱਕ ਨਕਸ਼ਾ ਪੋਸਟ ਕੀਤਾ ਸੀ, ਜਿਸ ਵਿੱਚੋਂ ਪੰਜਾਬ ਤੇ ਜੰਮੂ ਕਸ਼ਮੀਰ ਗਾਇਬ ਸੀ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਖੂਬ ਵਿਵਾਦ ਹੋਇਆ ਸੀ ਅਤੇ ਸ਼ੁਭ ਦਾ ਸ਼ੋਅ ਵੀ ਰੱਦ ਹੋ ਗਿਆ ਸੀ। 

Read More: Shubh: ਭਾਰਤ ਨਾਲ ਵਿਵਾਦ ਵਿਚਾਲੇ ਸ਼ੁਭ ਨੇ ਬਣਾ ਦਿੱਤਾ ਇਹ ਰਿਕਾਰਡ, ਗਾਇਕ ਦਾ ਇੰਗਲੈਂਡ ਸ਼ੋਅ ਹਾਊਸਫੁੱਲ, ਵਿਕੀਆਂ ਸਾਰੀ ਟਿਕਟਾਂ

Entertainment News Live Today: ਕਪਿਲ ਸ਼ਰਮਾ ਦਾ ਨਵਾਂ ਲੁੱਕ ਚਰਚਾ 'ਚ, ਕਮੇਡੀਅਨ ਨੇ ਫੈਨਜ਼ ਨੂੰ ਪੁੱਛਿਆ ਇਹ ਸਵਾਲ, ਵੀਡੀਓ ਹੋ ਰਿਹਾ ਵਾਇਰਲ

Kapil Sharma Video: ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੇ ਹੋਏ ਹਨ। ਉਹ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਤਿਆਰੀ 'ਚ ਰੁੱਝੇ ਹੋਏ ਹਨ। ਕਪਿਲ ਆਪਣੇ ਪ੍ਰਸ਼ੰਸਕਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਮਨੋਰੰਜਨ ਕਰਦੇ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ ਅਤੇ ਸਮੇਂ-ਸਮੇਂ 'ਤੇ ਕਾਮੇਡੀ ਦੀ ਖੁਰਾਕ ਦਿੰਦੇ ਰਹਿੰਦੇ ਹਨ। ਕਪਿਲ ਨੇ ਹੁਣ ਆਪਣੇ ਨਵੇਂ ਪ੍ਰੋਜੈਕਟ ਲਈ ਆਪਣਾ ਲੁੱਕ ਬਦਲ ਲਿਆ ਹੈ। ਜਿਸ ਦੀ ਇਕ ਝਲਕ ਉਸ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਦਿਖਾਈ ਹੈ। ਵੀਡੀਓ 'ਚ ਕਪਿਲ ਆਪਣੀ ਦਾੜ੍ਹੀ ਦੀ ਨਵੀਂ ਸ਼ੇਪ ਬਣਵਾਉਂਦੇ ਨਜ਼ਰ ਆ ਰਹੇ ਹਨ।  


Kapil Sharma: ਕਪਿਲ ਸ਼ਰਮਾ ਦਾ ਨਵਾਂ ਲੁੱਕ ਚਰਚਾ 'ਚ, ਕਮੇਡੀਅਨ ਨੇ ਫੈਨਜ਼ ਨੂੰ ਪੁੱਛਿਆ ਇਹ ਸਵਾਲ, ਵੀਡੀਓ ਹੋ ਰਿਹਾ ਵਾਇਰਲ

Entertainment News Live: ਅੱਜ ਦੇ ਦਿਨ ਸਾਇਰਾ ਬਾਨੋ ਨੇ ਦਿਲੀਪ ਕੁਮਾਰ ਨਾਲ ਕੀਤੀ ਸੀ ਮੰਗਣੀ, ਫੋਟੋ ਸ਼ੇਅਰ ਕਰ ਕਿਹਾ- 'ਦਿਲੀਪ ਸਾਹਿਬ ਦੀ ਪਤਨੀ ਬਣਨ ਦਾ ਸੁਪਨਾ'

Saira-Dilip Engagement: 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਸਾਇਰਾ ਬਾਨੋ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਕੇ ਪੁਰਾਣੇ ਦਿਨਾਂ ਨੂੰ ਯਾਦ ਕਰਦੀ ਰਹਿੰਦੀ ਹੈ। ਉਹ ਤਸਵੀਰਾਂ ਦੇ ਨਾਲ ਲੰਬੇ ਕੈਪਸ਼ਨ ਲਿਖ ਕੇ ਕੁਝ ਕਹਾਣੀਆਂ ਵੀ ਸ਼ੇਅਰ ਕਰਦੀ ਰਹਿੰਦੀ ਹੈ। 2 ਅਕਤੂਬਰ ਸਾਇਰਾ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਸਾਇਰਾ ਬਾਨੋ ਅਤੇ ਦਿਲੀਪ ਕੁਮਾਰ ਦੀ ਇਸ ਦਿਨ ਮੰਗਣੀ ਹੋਈ ਸੀ। ਇਸ ਘਟਨਾ ਨੂੰ ਕਈ ਸਾਲ ਬੀਤ ਚੁੱਕੇ ਹਨ ਪਰ ਇਸ ਦੀਆਂ ਯਾਦਾਂ ਅੱਜ ਵੀ ਅਭਿਨੇਤਰੀ ਦੇ ਦਿਲ ਵਿੱਚ ਜ਼ਿੰਦਾ ਹਨ।   


Dilip Kumar: ਅੱਜ ਦੇ ਦਿਨ ਸਾਇਰਾ ਬਾਨੋ ਨੇ ਦਿਲੀਪ ਕੁਮਾਰ ਨਾਲ ਕੀਤੀ ਸੀ ਮੰਗਣੀ, ਫੋਟੋ ਸ਼ੇਅਰ ਕਰ ਕਿਹਾ- 'ਦਿਲੀਪ ਸਾਹਿਬ ਦੀ ਪਤਨੀ ਬਣਨ ਦਾ ਸੁਪਨਾ'

Entertainment News Live Today: ਧਰਮਿੰਦਰ ਨੇ ਦੇਖਿਆ 'ਐਨੀਮਲ' ਦਾ ਟਰੇਲਰ, ਬੌਬੀ ਦਿਓਲ ਦੀ ਕੀਤੀ ਰੱਜ ਕੇ ਤਾਰੀਫ, ਬੋਲੇ- 'ਮੇਰਾ ਮਾਸੂਮ ਬੇਟਾ ਹੁਣ...'

Dharmendra Reacted On Bobby Deol Shirtless Body: ਸੰਦੀਪ ਵਾਂਗਾ ਰੈੱਡੀ ਦੀ ਆਉਣ ਵਾਲੀ ਫਿਲਮ 'ਐਨੀਮਲ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਪ੍ਰਸ਼ੰਸਕਾਂ ਵੱਲੋਂ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹੁਣ ਦਰਸ਼ਕ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। 'ਐਨੀਮਲ' ਦੇ ਟੀਜ਼ਰ ਦੇ ਅੰਤ 'ਚ ਬੌਬੀ ਦਿਓਲ ਦੀ ਸ਼ਰਟਲੈੱਸ ਝਲਕ ਦੇਖਣ ਨੂੰ ਮਿਲੀ। ਅਜਿਹੇ 'ਚ ਅਦਾਕਾਰ ਦੀ ਦਮਦਾਰ ਬੌਡੀ ਦਾ ਹਰ ਕੋਈ ਕਾਇਲ ਹੋ ਗਿਆ। ਹੁਣ ਬੌਬੀ ਦਿਓਲ ਦੇ ਪਿਤਾ ਅਤੇ ਦਿੱਗਜ ਅਭਿਨੇਤਾ ਧਰਮਿੰਦਰ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।  


Dharmendra: ਧਰਮਿੰਦਰ ਨੇ ਦੇਖਿਆ 'ਐਨੀਮਲ' ਦਾ ਟਰੇਲਰ, ਬੌਬੀ ਦਿਓਲ ਦੀ ਕੀਤੀ ਰੱਜ ਕੇ ਤਾਰੀਫ, ਬੋਲੇ- 'ਮੇਰਾ ਮਾਸੂਮ ਬੇਟਾ ਹੁਣ...'

Entertainment News Live: ਜ਼ਰੂਰਤ ਨਾਲੋਂ ਜ਼ਿਆਦਾ ਸਖਤ ਡਾਈਟ ਕਰਨਾ ਬਣਿਆ ਸ਼੍ਰੀਦੇਵੀ ਦੀ ਮੌਤ ਦਾ ਕਾਰਨ, ਸਾਲਾਂ ਬਾਅਦ ਪਤੀ ਬੋਨੀ ਕਪੂਰ ਨੇ ਕੀਤਾ ਖੁਲਾਸਾ

Boney Kapoor On Sri Devi Death: ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਸਾਲ 2018 ਵਿੱਚ ਅਚਾਨਕ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਅਚਾਨਕ ਹੋਈ ਮੌਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਹ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਸੀ। ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਤੀ ਬੋਨੀ ਕਪੂਰ, ਜੋ ਸ਼੍ਰੀਦੇਵੀ ਨੂੰ ਬਹੁਤ ਪਿਆਰ ਕਰਦੇ ਸਨ, ਨੇ ਚੁੱਪੀ ਬਣਾਈ ਰੱਖੀ। ਸ਼੍ਰੀਦੇਵੀ ਦੀ ਮੌਤ ਦੇ ਮਾਮਲੇ 'ਚ ਵੀ ਉਨ੍ਹਾਂ ਤੋਂ ਕਾਫੀ ਪੁੱਛਗਿੱਛ ਕੀਤੀ ਗਈ ਸੀ।  


Sridevi: ਜ਼ਰੂਰਤ ਨਾਲੋਂ ਜ਼ਿਆਦਾ ਸਖਤ ਡਾਈਟ ਕਰਨਾ ਬਣਿਆ ਸ਼੍ਰੀਦੇਵੀ ਦੀ ਮੌਤ ਦਾ ਕਾਰਨ, ਸਾਲਾਂ ਬਾਅਦ ਪਤੀ ਬੋਨੀ ਕਪੂਰ ਨੇ ਕੀਤਾ ਖੁਲਾਸਾ

ਪਿਛੋਕੜ

Entertainment News Today Latest Updates 3 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


ਧਰਮਿੰਦਰ ਨੇ ਦੇਖਿਆ 'ਐਨੀਮਲ' ਦਾ ਟਰੇਲਰ, ਬੌਬੀ ਦਿਓਲ ਦੀ ਕੀਤੀ ਰੱਜ ਕੇ ਤਾਰੀਫ, ਬੋਲੇ- 'ਮੇਰਾ ਮਾਸੂਮ ਬੇਟਾ ਹੁਣ...'


Dharmendra Reacted On Bobby Deol Shirtless Body: ਸੰਦੀਪ ਵਾਂਗਾ ਰੈੱਡੀ ਦੀ ਆਉਣ ਵਾਲੀ ਫਿਲਮ 'ਐਨੀਮਲ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਪ੍ਰਸ਼ੰਸਕਾਂ ਵੱਲੋਂ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹੁਣ ਦਰਸ਼ਕ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। 'ਐਨੀਮਲ' ਦੇ ਟੀਜ਼ਰ ਦੇ ਅੰਤ 'ਚ ਬੌਬੀ ਦਿਓਲ ਦੀ ਸ਼ਰਟਲੈੱਸ ਝਲਕ ਦੇਖਣ ਨੂੰ ਮਿਲੀ। ਅਜਿਹੇ 'ਚ ਅਦਾਕਾਰ ਦੀ ਦਮਦਾਰ ਬੌਡੀ ਦਾ ਹਰ ਕੋਈ ਕਾਇਲ ਹੋ ਗਿਆ। ਹੁਣ ਬੌਬੀ ਦਿਓਲ ਦੇ ਪਿਤਾ ਅਤੇ ਦਿੱਗਜ ਅਭਿਨੇਤਾ ਧਰਮਿੰਦਰ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। 


ਧਰਮਿੰਦਰ ਨੇ ਆਪਣੇ ਆਫੀਸ਼ੀਅਲ ਐਕਸ ਅਕਾਊਂਟ 'ਤੇ 'ਐਨੀਮਲ' ਟੀਜ਼ਰ ਦੀ ਕਲਿੱਪ ਸ਼ੇਅਰ ਕੀਤੀ ਹੈ। ਇਸ 'ਚ 'ਐਨੀਮਲ' ਤੋਂ ਉਨ੍ਹਾਂ ਦੇ ਬੇਟੇ ਬੌਬੀ ਦਿਓਲ ਦਾ ਲੁੱਕ ਨਜ਼ਰ ਆ ਰਿਹਾ ਹੈ, ਜਿਸ 'ਚ ਉਹ ਹਰੇ ਰੰਗ ਦਾ ਨੈਕਲੈਸ ਪਹਿਨੇ ਸ਼ਰਟਲੈੱਸ ਅਵਤਾਰ 'ਚ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਦਾ ਨਜ਼ਰ ਆ ਰਿਹਾ ਹੈ। ਉਸ ਦੇ ਹੱਥ ਵਿੱਚ ਚਾਕੂ ਹੈ ਅਤੇ ਖ਼ਤਰਨਾਕ ਨਜ਼ਰ ਨਾਲ ਉਹ ਕਮਰੇ ਵਿੱਚ ਕਿਸੇ ਦੇ ਦਾਖ਼ਲ ਹੋਣ ਵੱਲ ਇਸ਼ਾਰਾ ਕਰਦਾ ਹੈ।


ਧਰਮਿੰਦਰ ਨੇ ਬੌਬੀ ਦਿਓਲ ਨੂੰ ਕਿਹਾ 'ਮਾਸੂਮ'
ਧਰਮਿੰਦਰ ਨੇ ਇਸ ਕਲਿੱਪ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਐਨੀਮਲ 'ਚ ਮੇਰਾ ਮਾਸੂਮ ਬੇਟਾ।' ਇਸ ਦੇ ਨਾਲ ਨਾਲ ਵੀਡੀਓ 'ਚ ਇਹ ਵੀ ਲਿਿਖਿਆ ਸੀ ਕਿ 'ਸੁਣੋ ਤੁਸੀਂ ਸਭ ਥੀਏਟਰ 'ਚ 1 ਦਸੰਬਰ ਨੂੰ ਜ਼ਰੂਰ ਆਉਣਾ ਹੈ, ਨਹੀਂ ਤਾਂ...'। ਧਰਮਿੰਦਰ ਦੀ ਇਸ ਵੀਡੀਓ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਇੱਕ ਸ਼ਖਸ ਨੇ ਕਮੈਂਟ ਕੀਤਾ, 'ਇਨ੍ਹਾਂ ਵੀ ਮਾਸੂਮ ਨਹੀਂ ਹੈ ਪਾਜੀ।' ਉੱਧਰ, ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਜੇ ਉਹ ਨਿਰਦੋਸ਼ ਹੈ ਤਾਂ ਮੈਂ ਫਰਿਸ਼ਤਾ ਹਾਂ।'







ਬੌਬੀ ਦੀ ਦਮਦਾਰ ਬੌਡੀ ਨੇ ਖਿੱਚਿਆ ਧਿਆਨ
ਤੁਹਾਨੂੰ ਦੱਸ ਦਈਏ ਕਿ ਬੌਬੀ ਦਿਓਲ ਨੇ ਫਿਲਮ 'ਐਨੀਮਲ' ਲਈ ਸ਼ਾਨਦਾਰ ਬੌਡੀ ਬਣਾਈ ਹੈ। ਇਸ ਤੋਂ ਪਹਿਲਾਂ ਬੌਬੀ ਦਿਓਲ ਨੇ ਖੁਦ ਦੀ ਇਕ ਸ਼ਰਟਲੈੱਸ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ 'ਐਨੀਮਲ' ਦੀ ਸ਼ੂਟਿੰਗ ਸ਼ੈਡਿਊਲ ਉਨ੍ਹਾਂ ਨੂੰ ਫਿੱਟ ਰਹਿਣ 'ਚ ਮਦਦ ਕਰ ਰਿਹਾ ਹੈ।


1 ਦਸੰਬਰ ਨੂੰ ਰਿਲੀਜ਼ ਹੋਵੇਗੀ 'ਐਨੀਮਲ'
ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ 'ਚ ਰਸ਼ਮਿਕਾ ਮੰਡਾਨਾ, ਬੌਬੀ ਦਿਓਲ ਅਤੇ ਅਨਿਲ ਕਪੂਰ ਵੀ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ ਬੌਬੀ ਆਖਰੀ ਵਾਰ ਵੈੱਬ ਸੀਰੀਜ਼ 'ਆਸ਼ਰਮ 3' 'ਚ ਨਜ਼ਰ ਆਏ ਸਨ, ਜਿਸ 'ਚ ਉਨ੍ਹਾਂ ਨੇ ਕਾਸ਼ੀਪੁਰ ਦੇ ਬਾਬਾ ਨਿਰਾਲਾ ਦਾ ਕਿਰਦਾਰ ਨਿਭਾਇਆ ਸੀ।   

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.