Diljit Dosanjh: ਦਿਲਜੀਤ ਦੋਸਾਂਝ ਦੇ ਘਰ ਆਇਆ ਨੰਨ੍ਹਾ ਮਹਿਮਾਨ, ਗਾਇਕ ਨੇ ਵੀਡੀਓ ਸ਼ੇਅਰ ਕਰ ਦਿਖਾਈ ਝਲਕ, ਦੇਖੋ ਵੀਡੀਓ
Diljit Dosanjh Video: ਦਿਲਜੀਤ ਦੋਸਾਂਝ ਦੇ ਘਰ ਹਾਲ ਹੀ 'ਚ ਇੱਕ ਨੰਨ੍ਹਾ ਜਿਹਾ ਮਹਿਮਾਨ ਆਇਆ ਹੈ, ਜਿਸ ਦੀ ਝਲਕ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ।
Diljit Dosanjh Video: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਦੀ ਐਲਬਮ 'ਗੋਸਟ' ਰਿਲੀਜ਼ ਹੋਈ ਹੈ, ਜਿਸ ਨੂੰ ਪੂਰੀ ਦੁਨੀਆ 'ਚ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਦਿਲਜੀਤ ਦੋਸਾਂਝ ਦੇ ਇੱਕ ਵੀਡੀਓ ਨੇ ਸਭ ਦਾ ਧਿਆਨ ਖਿੱਚ ਲਿਆ ਹੈ।
ਇਹ ਵੀ ਪੜ੍ਹੋ: ਉਰਫੀ ਜਾਵੇਦ ਨੇ ਚੋਰੀ ਚੁਪਕੇ ਕਰ ਲਈ ਮੰਗਣੀ, ਸੋਸ਼ਲ ਮੀਡੀਆ 'ਤੇ ਛਾਈਆਂ ਮੰਗਣੀ ਦੀਆਂ ਤਸਵੀਰਾਂ
ਹਾਲ ਹੀ 'ਚ ਦਿਲਜੀਤ ਦੋਸਾਂਝ ਦੇ ਘਰ ਇੱਕ ਨੰਨ੍ਹਾ ਜਿਹਾ ਮਹਿਮਾਨ ਆਇਆ ਹੈ, ਜਿਸ ਦੀ ਝਲਕ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ। ਇਹ ਮਹਿਮਾਨ ਕੋਈ ਹੋਰ ਨਹੀਂ ਬਲਕਿ ਇੱਕ ਪਿਆਰਾ ਜਿਹਾ ਪੈੱਟ ਡੌਗ ਹੈ। ਜੀ ਹਾਂ, ਦਿਲਜੀਤ ਨੇ ਹਾਲ ਹੀ 'ਚ ਇੱਕ ਡੌਗੀ ਖਰੀਦਿਆ ਹੈ। ਇਹ ਡੌਗੀ ਸ਼ੀ ਜ਼ੂ ਬਰੀਡ ਦਾ ਹੈ। ਦਿਲਜੀਤ ਨੇ ਇਸ ਡੌਗੀ ਦੀ ਵੀਡੀਓ ਸੋਸ਼ਲ ਮੀਡੀਆ ;'ਤੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀ। ਦਿਲਜੀਤ ਨੇ ਇਸ ਡੌਗੀ ਦਾ ਨਾਮ ਕੀਕੀ ਰੱਖਿਆ ਹੈ ਅਤੇ ਫੈਨਜ਼ ਨੂੰ ਵੀ ਦਿਲਜੀਤ ਦੀ ਇਹ ਵੀਡੀਓ ਖੂਬ ਪਸੰਦ ਆਈ ਹੈ। ਉਹ ਕਮੈਂਟ ਕਰ ਇਸ ਵੀਡੀਓ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਲਈ ਸਾਲ 2023 ਕਾਫੀ ਵਧੀਆ ਰਿਹਾ ਹੈ। ਇਸ ਸਾਲ ਦਿਲਜੀਤ ਨੇ ਕੋਚੈਲਾ 'ਚ ਪਰਫਾਰਮ ਕਰਕੇ ਇਤਿਹਾਸ ਰਚਿਆ ਸੀ। ਇਸ ਦੇ ਨਾਲ ਨਾਲ ਦਿਲਜੀਤ ਦੀ ਫਿਲਮ ਜੋੜੀ ਵੀ ਇਸ ਸਾਲ ਬਲਾਕਬਸਟਰ ਰਹੀ ਸੀ। ਇਸ ਦੇ ਨਾਲ ਨਾਲ 29 ਸਤੰਬਰ ਨੂੰ ਦਿਲਜੀਤ ਦੀ ਐਲਬਮ 'ਗੋਸਟ' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਪਰ ਹਾਲ ਹੀ 'ਚ ਇਸ ਐਲਬਮ ਦੇ ਗਾਣੇ 'ਫੀਲ ਮਾਈ ਲਵ' ਕਰਕੇ ਦਿਲਜੀਤ ਨੂੰ ਖੂਬ ਟਰੋਲ ਵੀ ਹੋਣਾ ਪਿਆ ਸੀ। ਕਿਉਂਕਿ ਦਿਲਜੀਤ ਨੇ ਵਿਦੇਸ਼ੀ ਮਾਡਲ ਨਾਲ ਇਸ ਗਾਣੇ 'ਚ ਕਾਫੀ ਬੋਲਡ ਸੀਨ ਦਿੱਤੇ ਹਨ।