ਪੜਚੋਲ ਕਰੋ
Death: ਦੁਖਦ ਖਬਰ, 26 ਸਾਲਾ ਮਸ਼ਹੂਰ ਅਦਾਕਾਰਾ ਨੇ ਕੀਤੀ ਖੁਦਕੁਸ਼ੀ; ਸੁਸਾਈਡ ਨੋਟ 'ਚ ਫੈਮਿਲੀ ਨੂੰ ਲੈ ਲਿਖੀ ਵੱਡੀ ਗੱਲ...
SAD News: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਟੈਲੀਵਿਜ਼ਨ ਇੰਡਸਟਰੀ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ।
,Nandini CM dies,
1/4

ਦਰਅਸਲ, ਕੰਨੜ ਅਤੇ ਤਾਮਿਲ ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਨੰਦਨੀ ਸੀ.ਐੱਮ. ਦੀ ਮੌਤ ਦੀ ਖਬਰ ਨੇ ਪੂਰੀ ਇੰਡਸਟਰੀ ਨੂੰ ਸਦਮੇ ਵਿੱਚ ਪਾ ਦਿੱਤਾ ਹੈ। 26 ਸਾਲਾ ਅਦਾਕਾਰਾ ਨੇ ਬੈਂਗਲੁਰੂ ਦੇ ਕੇਂਗੇਰੀ ਸਥਿਤ ਆਪਣੇ ਪੀ.ਜੀ. (Paying Guest) ਕਮਰੇ ਵਿੱਚ ਕਥਿਤ ਤੌਰ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸਰੋਤਾਂ ਅਨੁਸਾਰ ਇਹ ਘਟਨਾ 29 ਦਸੰਬਰ 2025 ਦੀ ਤੜਕੇ ਵਾਪਰੀ।
2/4

ਸੁਸਾਈਡ ਨੋਟ 'ਚ ਵੱਡੇ ਖੁਲਾਸੇ ਜਾਂਚ ਦੌਰਾਨ ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਅਦਾਕਾਰਾ ਨੇ ਆਪਣੀ ਮੌਤ ਦੇ ਕਾਰਨਾਂ ਦਾ ਜ਼ਿਕਰ ਕੀਤਾ ਹੈ। ਨੰਦਨੀ ਨੇ ਲਿਖਿਆ ਕਿ ਉਹ ਮਾਨਸਿਕ ਤਣਾਅ ਅਤੇ ਡਿਪਰੈਸ਼ਨ ਨਾਲ ਜੂਝ ਰਹੀ ਸੀ। ਸੁਸਾਈਡ ਨੋਟ ਅਨੁਸਾਰ, ਉਸ 'ਤੇ ਪਰਿਵਾਰ ਵੱਲੋਂ ਵਿਆਹ ਕਰਨ ਅਤੇ ਸਰਕਾਰੀ ਨੌਕਰੀ ਕਰਨ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ, ਜਦੋਂ ਕਿ ਉਹ ਮਾਨਸਿਕ ਤੌਰ 'ਤੇ ਇਸ ਲਈ ਤਿਆਰ ਨਹੀਂ ਸੀ।
Published at : 30 Dec 2025 06:49 PM (IST)
ਹੋਰ ਵੇਖੋ
Advertisement
Advertisement





















