Mithun Chakraborty Sridevi Affair: ਬਾਲੀਵੁੱਡ ਦੇ ਦਿੱਗਜ ਸਿਤਾਰਿਆਂ 'ਚੋਂ ਇੱਕ ਮਿਥੁਨ ਚੱਕਰਵਰਤੀ (Mithun Chakraborty), ਜਿਨ੍ਹਾਂ ਨੂੰ ਲੋਕ ਪਿਆਰ ਨਾਲ 'ਮਿਥੁਨ ਦਾ' ਕਹਿ ਕੇ ਬੁਲਾਉਂਦੇ ਹਨ, ਨਾ ਸਿਰਫ ਆਪਣੀਆਂ ਫਿਲਮਾਂ ਸਗੋਂ ਨਿੱਜੀ ਜ਼ਿੰਦਗੀ ਕਾਰਨ ਵੀ ਚਰਚਾ 'ਚ ਰਹਿ ਚੁੱਕੇ ਹਨ। ਮੀਡੀਆ ਰਿਪੋਰਟਸ ਮੁਤਾਬਕ, ਇੱਕ ਸਮਾਂ ਸੀ ਜਦੋਂ ਮਿਥੁਨ ਦਾ ਨਾਮ ਆਪਣੇ ਸਮੇਂ ਦੀਆਂ ਕਈ ਮਸ਼ਹੂਰ ਅਭਿਨੇਤਰੀਆਂ ਨਾਲ ਜੁੜਿਆ ਦੇਖਿਆ ਜਾਂਦਾ ਸੀ। ਇਨ੍ਹਾਂ 'ਚ ਸ਼੍ਰੀਦੇਵੀ, ਰੰਜੀਤਾ, ਯੋਗਿਤਾ ਬਾਲੀ ਅਤੇ ਸਾਰਿਕਾ ਸ਼ਾਮਲ ਹਨ। ਹਾਲਾਂਕਿ, ਮਿਥੁਨ ਦਾ ਬਾਅਦ ਵਿੱਚ ਅਦਾਕਾਰਾ ਯੋਗਿਤਾ ਬਾਲੀ (Yogita Bali) ਨਾਲ ਵਿਆਹ ਕਰਵਾ ਲਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਵਿਆਹੁਤਾ ਹੋਣ ਦੇ ਬਾਵਜੂਦ ਮਿਥੁਨ ਦਾ ਨੂੰ ਆਪਣੇ ਸਮੇਂ ਦੀ ਇੱਕ ਬਹੁਤ ਹੀ ਮਸ਼ਹੂਰ ਅਦਾਕਾਰਾ ਨਾਲ ਪਿਆਰ ਹੋ ਗਿਆ ਸੀ।  

Continues below advertisement


ਇਹ ਅਦਾਕਾਰਾ ਕੋਈ ਹੋਰ ਨਹੀਂ ਬਲਕਿ ਸ਼੍ਰੀਦੇਵੀ (Sridevi) ਸੀ। ਖਬਰਾਂ ਮੁਤਾਬਕ ਮਿਥੁਨ ਦਾ ਅਤੇ ਸ਼੍ਰੀਦੇਵੀ ਨੇ ਗੁਪਤ ਵਿਆਹ ਵੀ ਕਰ ਲਿਆ ਸੀ। ਹਾਲਾਂਕਿ, ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਾ ਅਤੇ ਉਨ੍ਹਾਂ ਦਾ ਰਿਸ਼ਤਾ ਪੂਰੇ ਤਿੰਨ ਸਾਲ ਇਸ ਤਰ੍ਹਾਂ ਚਲਦਾ ਰਿਹਾ। ਫਿਰ ਇੱਕ ਦਿਨ ਮਿਥੁਨ ਦਾ ਦੀ ਪਤਨੀ ਯੋਗਿਤਾ ਬਾਲੀ ਨੂੰ ਇਸ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਘਰ ਵਿੱਚ ਭੂਚਾਲ ਆ ਗਿਆ।


ਖਬਰਾਂ ਮੁਤਾਬਕ ਯੋਗਿਤਾ ਮਿਥੁਨ ਦੀ ਬੇਵਫਾਈ ਤੋਂ ਇੰਨੀ ਦੁਖੀ ਸੀ ਕਿ ਉਨ੍ਹਾਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਘਰ 'ਚ ਹੰਗਾਮੇ ਦਾ ਅਸਰ ਇਹ ਹੋਇਆ ਕਿ ਮਿਥੁਨ ਦਾ ਨੇ ਸ਼੍ਰੀਦੇਵੀ ਦਾ ਸਾਥ ਛੱਡ ਦਿੱਤਾ।


ਦੱਸ ਦੇਈਏ ਕਿ ਇਸ ਤੋਂ ਬਾਅਦ ਸ਼੍ਰੀਦੇਵੀ ਨੇ ਫਿਲਮ ਨਿਰਮਾਤਾ ਬੋਨੀ ਕਪੂਰ (Boney Kapoor) ਨਾਲ ਵਿਆਹ ਕੀਤਾ ਸੀ। ਬੋਨੀ ਪਹਿਲਾਂ ਹੀ ਵਿਆਹੇ ਹੋਏ ਸਨ ਪਰ ਇਸ ਵਾਰ ਸ਼੍ਰੀਦੇਵੀ, ਬੋਨੀ ਦੇ ਬੱਚੇ ਦੀ ਮਾਂ ਬਣ ਗਈ ਸੀ। ਦੱਸਿਆ ਜਾਂਦਾ ਹੈ ਕਿ ਬੋਨੀ ਕਪੂਰ ਦੀ ਪਤਨੀ ਮੋਨਾ ਸ਼ੌਰੀ ਨੂੰ ਇਸ ਬਾਰੇ ਜਾਣ ਕੇ ਡੂੰਘਾ ਸਦਮਾ ਲੱਗਾ ਸੀ। ਇਸ ਦੇ ਨਾਲ ਹੀ ਬੋਨੀ ਕਪੂਰ ਨਾਲ ਵਿਆਹ ਕਰਨ ਤੋਂ ਬਾਅਦ ਸ਼੍ਰੀਦੇਵੀ ਨੂੰ 'ਹੋਮ ਬ੍ਰੇਕਰ' ਵੀ ਕਿਹਾ ਜਾਣ ਲੱਗਾ ਸੀ।