ਮਿਥੁਨ ਚਕ੍ਰਬਰਤੀ ਦੀ ਹਾਲਤ ਖਰਾਬ !
ਏਬੀਪੀ ਸਾਂਝਾ | 12 Oct 2016 04:29 PM (IST)
ਬੀਤੇ ਜ਼ਮਾਨੇ ਦੇ ਅਦਾਕਾਰ ਮਿਥੁਨ ਚਕ੍ਰਬਰਤੀ ਉਰਫ ਮਿਥੁਨ ਦਾ ਦੀ ਤਬਿਅਤ ਕਾਫੀ ਬਿਗੜ ਗਈ ਹੈ। ਮਿਥੁਨ ਦੀ ਪਿੱਠ ਵਿੱਚ ਤਕਲੀਫ ਹੈ, ਇੰਨੀ ਕਿ ਹੁਣ ਉਹ ਇਲਾਜ ਲਈ ਅਮਰੀਕਾ ਗਏ ਹਨ। 2009 ਵਿੱਚ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਉਹਨਾਂ ਦੀ ਪਿੱਠ 'ਤੇ ਸੱਟ ਲੱਗ ਗਈ ਸੀ। ਮਿਥੁਨ ਦੇ ਮੈਨੇਜਰ ਨੇ ਦੱਸਿਆ, '2 ਹਫਤੇ ਪਹਿਲਾਂ ਉਹਨਾਂ ਦੀ ਪਿੱਠ ਵਿੱਚ ਇੰਨਾ ਦਰਦ ਹੋਇਆ ਕਿ ਉਹ ਬਰਦਾਸ਼ਤ ਨਾ ਕਰ ਸਕੇ। ਇਸ ਲਈ ਉਹ ਐਲ.ਏ. ਚਲੇ ਗਏ ਹਨ ਅਤੇ ਅਕਤੂਬਰ ਦੇ ਅੰਤ ਵਿੱਚ ਹੀ ਵਾਪਸ ਆਉਣਗੇ। ਮਿਥੁਨ ਨੇ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹਨਾਂ ਨੂੰ ਡਿਸਕੋ ਡਾਂਸਰ ਵੀ ਕਿਹਾ ਜਾਂਦਾ ਹੈ। ਮਿਥੁਨ ਆਖਰੀ ਵਾਰ ਫਿਲਮ 'ਹਵਾਈਜ਼ਾਦੇ' ਵਿੱਚ ਨਜ਼ਰ ਆਏ ਸਨ।