ਨਵੀਂ ਦਿੱਲੀ: ਨੈੱਟਫਲਿਕਸ ਦੀ ਮਸ਼ਹੂਰ ਅਪਰਾਧ ਵੈਬ ਸੀਰੀਜ਼ Money Heist ਦਾ ਆਖਰੀ Money Heist 5 ਦੋ ਹਿੱਸਿਆਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ। ਪਹਿਲਾ ਭਾਗ ਵੌਲੀਅਮ 3 ਸਤੰਬਰ ਨੂੰ ਆ ਰਿਹਾ ਹੈ, ਜਿਸ ਬਾਰੇ ਫੈਨਸ 'ਚ ਬਹੁਤ ਉਤਸੁਕਤਾ ਹੈ। ਖਾਸ ਗੱਲ ਇਹ ਹੈ ਕਿ ਇਹ ਸੀਰੀਜ਼ ਮੂਲ ਰੂਪ ਤੋਂ ਸਪੈਨਿਸ਼ ਭਾਸ਼ਾ ਦੀ ਹੈ, ਪਰ ਇਸ ਦੇ ਫੈਨਸ ਪੂਰੀ ਦੁਨੀਆ ਵਿੱਚ ਹਨ ਅਤੇ ਭਾਰਤ ਵਿੱਚ ਵੀ ਇਸ ਦੇ ਫੈਨਸ ਦੀ ਕੋਈ ਕਮੀ ਨਹੀਂ ਹੈ। ਇਹੀ ਕਾਰਨ ਹੈ ਕਿ ਸੀਰੀਜ਼ ਦੇ ਪਿਛਲੇ ਸੀਜ਼ਨ ਦਾ ਟ੍ਰੇਲਰ ਵੱਖਰੇ ਤੌਰ 'ਤੇ ਹਿੰਦੀ ਭਾਸ਼ਾ ਵਿੱਚ ਜਾਰੀ ਕੀਤਾ ਗਿਆ।
ਹੁਣ ਮਨੀ ਹਾਈਸਟ ਦੀ ਰਿਲੀਜ਼ ਤੋਂ ਸਿਰਫ 3 ਦਿਨ ਪਹਿਲਾਂ ਨੈੱਟਫਲਿਕਸ ਨੇ ਇਸਦੇ ਐਪੀਸੋਡਾਂ ਬਾਰੇ ਖੁਲਾਸਾ ਕੀਤਾ ਹੈ। ਪਲੇਟਫਾਰਮ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਮੁਤਾਬਕ ਪਹਿਲੇ ਭਾਗ ਵਿੱਚ ਪੰਜ ਐਪੀਸੋਡ ਹੋਣਗੇ ਤੇ ਇਨ੍ਹਾਂ ਸਾਰੇ ਐਪੀਸੋਡਾਂ ਦੇ ਟਾਈਟਨ ਵੀ ਦਿੱਤੇ ਗਏ ਹਨ।
ਐਪੀਸੋਡ 1- The End Of The Road
ਐਪੀਸੋਡ 2- Do You Believe In Reincarnation?
ਐਪੀਸੋਡ 3- Welcome To The Show Of Life
ਐਪੀਸੋਡ 4- Your Place In Heaven
ਐਪੀਸੋਡ 5- Live Many Lives
ਮਨੀ ਹਾਈਸਟ ਸੀਜ਼ਨ 5 ਦੀ ਉਡੀਕ ਕਰਨ ਦਾ ਕਾਰਨ ਇਹ ਹੈ ਕਿ ਪ੍ਰੋਫੈਸਰ ਅਤੇ ਉਸਦੀ ਟੀਮ ਅਜਿਹੀ ਸਥਿਤੀ ਵਿੱਚ ਫਸੇ ਹੋਏ ਹਨ ਜਿੱਥੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ। ਫੈਨਸ ਇਹ ਪਤਾ ਕਰਨ ਲਈ ਬੇਤਾਬ ਹਨ ਕਿ ਪ੍ਰੋਫੈਸਰ ਆਪਣੀ ਟੀਮ ਨੂੰ ਬਚਾਉਣ ਲਈ ਕੀ ਯੋਜਨਾ ਬਣਾਉਂਦਾ ਹੈ। ਦੱਸ ਦੇਈਏ, ਸੀਜ਼ਨ 5 ਦਾ ਦੂਜਾ ਭਾਗ 3 ਦਸੰਬਰ ਨੂੰ ਆਵੇਗਾ। ਜਾਣਕਾਰੀ ਮੁਤਾਬਕ ਇਸ 'ਚ ਸਿਰਫ 5 ਐਪੀਸੋਡ ਹੋਣਗੇ।
ਇਸ ਦੇ ਨਾਲ ਹੀ ਦੱਸ ਦਈਏ ਕਿ ਚੌਥਾ ਸੀਜ਼ਨ 8 ਐਪੀਸੋਡਾਂ ਦੇ ਨਾਲ 2020 ਵਿੱਚ ਆਇਆ ਸੀ। ਸਾਰੇ ਚਾਰ ਸੀਜ਼ਨ ਨੈੱਟਫਲਿਕਸ 'ਤੇ ਉਪਲਬਧ ਹਨ। ਸਪੈਨਿਸ਼ ਤੋਂ ਇਲਾਵਾ, ਇਹ ਸ਼ੋਅ ਅੰਗ੍ਰੇਜ਼ੀ, ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ਵਿੱਚ ਨੈੱਟਫਲਿਕਸ 'ਤੇ ਉਪਲਬਧ ਹੈ।
ਇਹ ਵੀ ਪੜ੍ਹੋ: Apple iPhone 12 ਤੋਂ ਘੱਟੋ ਹੋਵੇਗੀ iPhone 13 ਦੀ ਕੀਮਤ, ਨਵੀਂ ਕੀਮਤ ਬਾਰੇ ਖੁਲਾਸਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904