ਮੁੰਬਈ: ਆਮ ਆਦਮੀ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ, ਹੁਣ ਮੁੰਬਈ ਦੇ ਵੱਖ-ਵੱਖ ਸਥਾਨਾਂ 'ਤੇ ਸਪਾਟ ਹੋ ਰਹੇ ਹਨ। ਮਸ਼ਹੂਰ ਹਸਤੀਆਂ ਹੁਣ ਆਪਣੀ ਰੁਟੀਨ ਲਾਈਫ ਵਿੱਚ ਵਾਪਸ ਆ ਗਈਆਂ ਹਨ। ਕੁਝ ਨੇ ਮੁੰਬਈ ਤੋਂ ਬਾਹਰ ਜਾ ਕੇ ਆਪਣੇ ਨਵੇਂ ਪ੍ਰੋਜੈਕਟਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਸੰਨੀ ਦਿਓਲ ਨੂੰ ਮਾਂ ਪ੍ਰਕਾਸ਼ ਕੌਰ ਨਾਲ ਏਅਰਪੋਰਟ 'ਤੇ ਦੇਖਿਆ ਗਿਆ। ਪ੍ਰਕਾਸ਼ ਕੌਰ, ਜੋ ਆਪਣਾ ਜ਼ਿਆਦਾਤਰ ਸਮਾਂ ਘਰ ਵਿੱਚ ਬਿਤਾਉਂਦੀ ਹੈ, ਨੂੰ ਪੁੱਤਰ ਸੰਨੀ ਦਿਓਲ ਨਾਲ ਵੇਖਿਆ ਗਿਆ। ਸੰਨੀ ਦੀ 70 ਸਾਲਾ ਮਾਂ ਇਸ ਉਮਰ ਵਿੱਚ ਕਾਫੀ ਫਿੱਟ ਲੱਗ ਰਹੀ ਸੀ। ਉਸ ਨੂੰ ਏਅਰਪੋਰਟ 'ਤੇ ਗ੍ਰੇ ਸਲਵਾਰ ਸੂਟ 'ਚ ਦੇਖਿਆ ਗਿਆ ਸੀ।
ਇਸ ਦੌਰਾਨ ਉਸ ਦੇ ਹੱਥ ਵਿੱਚ ਇੱਕ ਵੱਡਾ ਪਰਸ ਸੀ। ਉਨ੍ਹਾਂ ਦੇ ਵਾਲ ਖੁੱਲੇ ਸਨ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਚਿਹਰੇ ਦਾ ਮਾਸਕ ਪਾਇਆ ਹੋਇਆ ਸੀ। ਹਾਲਾਂਕਿ, ਇਹ ਸਪਸ਼ਟ ਨਹੀਂ ਕਿ ਸੰਨੀ ਆਪਣੀ ਮਾਂ ਦੇ ਨਾਲ ਕਿੱਥੇ ਜਾ ਰਹੇ ਹਨ।
ਸੰਨੀ ਦਿਓਲ ਏਅਰਪੋਰਟ 'ਤੇ ਆਪਣੀ ਮਾਂ ਦੇ ਨਾਲ ਚਲ ਰਹੇ ਸਨ। ਉਨ੍ਹਾਂ ਚਿੱਟੇ ਰੰਗ ਦੀ ਟੀ-ਸ਼ਰਟ ਤੇ ਗੂੜ੍ਹੇ ਸਲੇਟੀ ਰੰਗ ਦੀ ਜੀਨਸ ਪਾਈ ਹੋਈ ਸੀ। ਉਸ ਕੋਲ ਇੱਕ ਸਾਈਡ ਬੈਗ ਟੰਗਿਆ ਹੋਇਆ ਸੀ ਤੇ ਚਸ਼ਮੇ ਵੀ ਪਾਏ ਹੋਏ ਸਨ।
ਦੱਸ ਦੇਈਏ ਕਿ ਪ੍ਰਕਾਸ਼ ਕੌਰ ਅਦਾਕਾਰ ਧਰਮਿੰਦਰ ਦੀ ਪਹਿਲੀ ਪਤਨੀ ਹੈ। ਪ੍ਰਕਾਸ਼ ਕੌਰ ਸ਼ੁਰੂ ਤੋਂ ਹੀ ਸੁਰਖੀਆਂ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ। ਉਹ ਪੁੱਤਰ ਸੰਨੀ ਤੇ ਉਸ ਦੇ ਪਰਿਵਾਰ ਨਾਲ ਮੁੰਬਈ ਵਿੱਚ ਰਹਿੰਦੀ ਹੈ।
ਧਰਮਿੰਦਰ ਤੇ ਪ੍ਰਕਾਸ਼ ਕੌਰ ਦਾ ਵਿਆਹ 1954 ਵਿੱਚ ਹੋਇਆ ਸੀ ਜਦੋਂ ਅਦਾਕਾਰ ਸਿਰਫ 19 ਸਾਲਾਂ ਦਾ ਸੀ ਤੇ ਅਜੇ ਬਾਲੀਵੁੱਡ ਵਿੱਚ ਡੈਬਿਊ ਕਰਨਾ ਸੀ। ਇਸ ਜੋੜੇ ਦੇ ਚਾਰ ਬੱਚੇ ਸਨ - ਸੰਨੀ ਦਿਓਲ, ਬੌਬੀ ਦਿਓਲ, ਵਿਜਿਤਾ ਦਿਓਲ ਤੇ ਅਜੀਤਾ ਦਿਓਲ।