ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਯੂਪੀ, ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਇਲਾਵਾ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ, ਗੋਆ ਤੇ ਮਹਾਰਾਸ਼ਟਰ ਵਰਗੇ ਕਈ ਸੂਬਿਆਂ 'ਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਮੁਤਾਬਕ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ 'ਚ ਸੋਮਵਾਰ ਨੂੰ ਭਾਰੀ ਮੀਂਹ ਪਿਆ। ਲਖਨਊ ਸਮੇਤ ਸੂਬੇ ਦੇ ਪੂਰਬੀ ਤੇ ਮੱਧ ਹਿੱਸਿਆਂ 'ਚ ਵੱਖ-ਵੱਖ ਥਾਵਾਂ ਤੇ ਪੱਛਮੀ ਖੇਤਰ ਦੀਆਂ ਕਈ ਥਾਵਾਂ 'ਤੇ ਭਾਰੀ ਬਾਰਸ਼ ਹੋਈ। ਮੀਂਹ ਦਾ ਇਹ ਦੌਰ ਉੱਤਰ ਪ੍ਰਦੇਸ਼ ਸਮੇਤ ਕਈ ਹੋਰ ਸੂਬਿਆਂ 'ਚ ਅੱਜ ਵੀ ਜਾਰੀ ਰਹੇਗਾ।
ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਤਾਜ਼ਾ ਅਪਡੇਟ ਅਨੁਸਾਰ ਅਗਲੇ ਕੁਝ ਘੰਟਿਆਂ 'ਚ ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਦੇ ਕਈ ਹਿੱਸਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਹਰਿਆਣਾ ਦੇ ਹੋਡਲ ਤੇ ਔਰੰਗਾਬਾਦ ਖੇਤਰ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਰਾਜਸਥਾਨ ਦੇ ਵਿਰਾਟਨਗਰ, ਅਲਵਰ ਦੇ ਨਾਲ ਲੱਗਦੇ ਇਲਾਕਿਆਂ 'ਚ ਅਗਲੇ ਕੁਝ ਘੰਟਿਆਂ 'ਚ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ, ਅਮਰੋਹਾ, ਰਾਮਪੁਰ, ਮਿਲਕ ਤੇ ਚਾਂਦਪੁਰ ਦੇ ਨਾਲ ਲੱਗਦੇ ਇਲਾਕਿਆਂ 'ਚ ਵੀ ਮੀਂਹ ਪੈ ਸਕਦਾ ਹੈ।
ਮੌਸਮ ਵਿਭਾਗ ਅਨੁਸਾਰ ਮੰਗਲਵਾਰ ਤੋਂ 1 ਸਤੰਬਰ ਤਕ ਪੱਛਮੀ ਮੱਧ ਪ੍ਰਦੇਸ਼, ਵਿਦਰਭ, ਮੱਧ ਮਹਾਰਾਸ਼ਟਰ ਦੇ ਕਈ ਹਿੱਸਿਆਂ ਤੇ ਕੋਂਕਣ ਤੇ ਗੋਆ 'ਚ ਭਾਰੀ ਮੀਂਹ ਪਵੇਗਾ। 2 ਸਤੰਬਰ ਤਕ ਗੁਜਰਾਤ ਦੇ ਕਈ ਹਿੱਸਿਆਂ 'ਚ ਮੀਂਹ ਦਰਜ ਕੀਤਾ ਜਾਵੇਗਾ।
ਮੌਸਮ ਵਿਭਾਗ ਅਨੁਸਾਰ 31 ਅਗਸਤ ਦੌਰਾਨ ਮਰਾਠਵਾੜਾ ਤੇ 1 ਸਤੰਬਰ ਨੂੰ ਪੂਰਬੀ ਰਾਜਸਥਾਨ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਬੰਗਾਲ ਦੀ ਖਾੜੀ 'ਚ ਬਣਾਏ ਜਾ ਰਹੇ ਘੱਟ ਦਬਾਅ ਕਾਰਨ ਅਗਲੇ 3 ਤੋਂ 4 ਦਿਨਾਂ ਤਕ ਦੇਸ਼ ਦੇ ਕਈ ਰਾਜਾਂ 'ਚ ਭਾਰੀ ਮੀਂਹ ਦੀ ਚਿਤਾਵਨੀ ਹੈ।
ਆਈਐਮਡੀ ਨੇ ਅਗਲੇ 24 ਘੰਟਿਆਂ ਦੌਰਾਨ ਦੱਖਣੀ ਪ੍ਰਾਇਦੀਪ ਦੇ ਵੱਖਰੇ ਸਥਾਨਾਂ 'ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਨਾਲ ਹੀ ਅਗਲੇ 24 ਘੰਟਿਆਂ ਦੌਰਾਨ ਉੱਤਰ-ਪੂਰਬੀ ਭਾਰਤ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।
ਉੱਤਰ ਪੂਰਬੀ ਭਾਰਤ ਦੇ ਬਹੁਤ ਸਾਰੇ ਖੇਤਰਾਂ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਬਾਰਸ਼ ਦੇ ਨਾਲ 1 ਸਤੰਬਰ ਤਕ ਵਧਣ ਦੀ ਸੰਭਾਵਨਾ ਹੈ। ਅਗਲੇ 4-5 ਦਿਨਾਂ ਦੇ ਦੌਰਾਨ ਪੱਛਮੀ ਹਿਮਾਲਿਆਈ ਖੇਤਰ ਤੇ ਉੱਤਰੀ-ਪੱਛਮੀ ਭਾਰਤ ਦੇ ਨਾਲ ਲੱਗਦੇ ਮੈਦਾਨੀ ਇਲਾਕਿਆਂ 'ਚ ਬਾਰਸ਼ ਦੀ ਗਤੀਵਿਧੀਆਂ ਦੀ ਬਹੁਤ ਸੰਭਾਵਨਾ ਹੈ। ਉੱਤਰਾਖੰਡ ਦੇ ਕਈ ਹਿੱਸਿਆਂ ਵਿੱਚ ਅਜੇ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ।