ਮੁੰਬਈ: ਨੋਬਲ ਐਵਾਰਡ ਜਿੱਤ ਚੁੱਕੀ ਮਲਾਲਾ ਯੂਸਫਜ਼ਈ ਦੀ ਜਿੰਦਗੀ ‘ਤੇ ਵੀ ਫ਼ਿਲਮ ਬਣ ਰਹੀ ਹੈ। ਇਸ ਦਾ ਫਸਟ ਲੁੱਕ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਅਮਜ਼ਦ ਖਾਨ ਨੇ ਡਾਇਰੈਕਟ ਕੀਤਾ ਹੈ ਤੇ ਟੀਵੀ ਦੀ ਫੇਮਸ ਐਕਟਰ ਰੀਮ ਸ਼ੇਖ ਇਸ ‘ਚ ਮਲਾਲਾ ਦਾ ਰੋਲ ਪਲੇ ਕਰ ਰਹੀ ਹੈ। ਫ਼ਿਲਮ ਦੇ ਪੋਸਟਰ ‘ਚ ਰੀਮ ਸ਼ੇਖ ਦਾ ਅੱਧਾ ਫੇਸ ਹੀ ਦਿਖਾਇਆ ਗਿਆ ਹੈ। ਉਹ ਹੱਥ ‘ਚ ਇੱਕ ਕਿਤਾਬ ਫੜੀ ਹੈ ਦਿੱਸ ਰਹੀ ਹੈ। ਪੋਸਟਰ ‘ਚ ਬੁੱਕ ‘ਚ ਹੀ ਧਮਾਕਾ ਹੁੰਦੇ ਦਿਖਾਇਆ ਗਿਆ ਹੈ। [embed]https://twitter.com/gulmakaifilm/status/1014103217548869632[/embed] ਡਾਇਰੈਕਟਰ ਅਮਜ਼ਦ ਖਾਨ ਦੀ ਇਸ ਫ਼ਿਲਮ ਦੀ ਸ਼ੂਟਿੰਗ ਕਸ਼ਮੀਰ ‘ਚ ਹੋਈ ਹੈ। ਅਮਜ਼ਦ ਨੇ ਰੀਮ ਦੀ ਇਨੋਸੈਂਟ ਲੁੱਕ ਤੇ ਦਮਦਾਰ ਐਕਟਿੰਗ ਕਰਕੇ ਇਸ ਫ਼ਿਲਮ ਲਈ ਉਸ ਨੂੰ ਚੁਣਿਆ ਸੀ। ਇਸ ਫ਼ਿਲਮ ਤੋਂ ਪਹਿਲਾ ਰੀਮ ‘ਨੀਰ ਭਰੇ ਤੇਰੇ ਨੈਨਾ ਦੇਵੀ’, ਨਾ ਆਨਾ ਇਸ ਦੇਸ਼ ਲਾਡੋ, ‘ਨਾ ਬੋਲੇ ਤੁਮ ਨਾ ਮੈਨੇ ਕੁੱਛ ਕਹਾ’ ਤੇ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ‘ਚ ਚਾਈਲਡ ਆਰਟਿਸਟ ਵਜੋਂ ਕੰਮ ਕਰ ਚੁੱਕੀ ਹੈ।
‘ਗੂਲ ਮਕਈ’ ਨਾਲ ਰੀਮ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ। ਫ਼ਿਲਮ ‘ਚ ਰੀਮ ਦੀ ਲੁੱਕ ਇੱਕਦਮ ਮਲਾਲਾ ਜਿਹੀ ਹੀ ਲੱਗ ਰਹੀ ਹੈ। ਇਸ ਫ਼ਿਲਮ ‘ਚ ਉਹ ਮਲਾਲਾ ਦੀ ਤਰ੍ਹਾਂ ਕੁਰਤਾ ਤੇ ਸਕਾਰਫ ਪਾ ਕੇ ਕੰਮ ਕਰਦੀ ਨਜ਼ਰ ਆਵੇਗੀ। ਫ਼ਿਲਮ ‘ਚ ਰੀਮ ਦੀ ਮਾਂ ਦਾ ਰੋਲ ਰਾਗਿਨੀ ਖੰਨਾ ਨੇ ਕੀਤਾ ਹੈ।