ਪ੍ਰਿਅੰਕਾ ਚੋਪੜਾ ਦੇ ਸਪਾ ਨੂੰ ਨਾਜਾਇਜ਼ ਉਸਾਰੀ ਹੇਠ ਨੋਟਿਸ
ਏਬੀਪੀ ਸਾਂਝਾ | 04 Jul 2018 12:14 PM (IST)
ਮੁੰਬਈ: ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਉਨ੍ਹਾਂ ਦੇ ਓਸ਼ਿਵਾੜਾ ਸਥਿਤ 'ਸਪਾ ਐਂਡ ਸੈਲੋਨ' ਦੇ ਨਾਂਅ ਨਾਜਾਇਜ਼ ਉਸਾਰੀ ਦੇ ਇਲਜ਼ਾਮ ਹੇਠ ਨੋਟਿਸ ਜਾਰੀ ਕੀਤਾ ਗਿਆ ਹੈ। ਮੁੰਬਈ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਕਰਿਸ਼ਮਾ ਬਿਊਟੀ ਸਪਾ ਐਂਡ ਸੈਲੋਨ ਦੇ ਨਿਰਮਾਣ ਵਿੱਚ ਊਣਤਾਈਆਂ ਦੀ ਸ਼ਿਕਾਇਤ ਮਿਲੀ ਸੀ। ਜੇਕਰ ਇਸ ਨੋਟਿਸ ਦਾ ਪਾਲਨ ਨਾ ਕੀਤਾ ਤਾਂ ਬੀਐਮਸੀ ਨਾਜਾਇਜ਼ ਉਸਾਰੀ ਨੂੰ ਵੀ ਢਾਹ ਦੇਵੇਗੀ। ਇੱਕ ਸੀਨੀਅਰ ਵਾਰਡ ਅਧਿਕਾਰੀ ਨੇ ਨਾਂਅ ਨਾ ਉਜਾਗਰ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਸਾਡੀ ਇੱਕ ਟੀਮ ਨੇ ਸਪਾ ਦਾ ਦੌਰਾ ਕੀਤਾ ਤੇ ਪਾਇਆ ਕਿ ਅਦਾਕਾਰਾ ਨੇ ਮਹਾਰਾਸ਼ਟਰ ਖੇਤਰੀ ਟਾਊਨ ਪਲਾਨਿੰਗ ਐਕਟ ਦੇ ਨਿਯਮਾਂ ਦਾ ਉਲੰਘਣ ਕਰਦਿਆਂ ਉੱਥੇ ਵਿਸ਼ੇਸ਼ ਮੇਜ਼ਾਨਾਈਨ ਫਰਸ਼ ਨਿਰਮਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਇਆ ਕਿ ਸਪਾ ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ ਗਲਾਸ ਕੈਬਿਨ ਦੀਆਂ ਦੀਵਾਰਾਂ ਤੇ ਕਮਰਿਆਂ ਜਾਂ ਅਹਾਤੇ ਦਾ ਨਿਰਮਾਣ ਵੀ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਨੋਟਿਸ ਵਿੱਚ ਅਸੀਂ ਮਾਲਕ ਤੋਂ ਗ਼ੈਰ ਕਾਨੂੰਨੀ ਨਿਰਮਾਣ ਹਟਾਉਣ ਤੇ ਸਾਲ 2013 ਵਿੱਚ ਮਨਜ਼ੂਰੀ ਦਿੱਤੇ ਗਏ ਲੇਅ ਆਊਟ ਨਿਰਮਾਣ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਹਨ।