'ਐਮ ਐਸ ਧੋਨੀ' ਦੀ ਕਮਾਈ ਨੇ ਬਣਾਏ ਰਿਕਾਰਡ
ਏਬੀਪੀ ਸਾਂਝਾ | 12 Oct 2016 05:55 PM (IST)
ਧੋਨੀ ਦੀ ਜ਼ਿੰਦਗੀ 'ਤੇ ਅਧਾਰਿਤ ਫਿਲਮ 'ਐਮ ਐਸ ਧੋਨੀ ਦ ਅਨਟੋਲਡ ਸਟੋਰੀ' ਨੇ ਹੁਣ ਤੱਕ 117 ਕਰੋੜ ਰੁਪਏ ਦਾ ਬਿਜ਼ਨਸ ਕਰ ਲਿਆ ਹੈ। ਰਿਲੀਜ਼ ਦੇ ਦੂਜੇ ਹਫਤੇ ਵਿੱਚ ਵੀ ਫਿਲਮ ਬਿਹਤਰੀਨ ਕਮਾਈ ਕਰ ਰਹੀ ਹੈ। ਦੁਸਹਿਰੇ 'ਤੇ ਹੀ ਫਿਲਮ ਨੇ 4.21 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਕਮਾਈ ਨਾਲ ਫਿਲਮ ਹੁਣ ਤੱਕ ਦੀ ਇਸ ਸਾਲ ਦੀ ਸਭ ਤੋਂ ਵੱਧ ਕਮਾਉਣ ਵਾਲੀਆਂ ਫਿਲਮਾਂ 'ਚੋਂ ਚੌਥੇ ਨੰਬਰ 'ਤੇ ਆ ਗਈ ਹੈ। ਇਸ ਤੋਂ ਪਹਿਲਾਂ 'ਸੁਲਤਾਨ', 'ਏਅਰਲਿਫਟ' ਅਤੇ 'ਰੁਸਤਮ' ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ ਧੋਨੀ ਦੇ ਫੈਨਸ ਵੱਲੋਂ ਪਸੰਦ ਕੀਤੀ ਜਾ ਰਹੀ ਹੈ। ਫਿਲਮ ਵਿੱਚ ਧੋਨੀ ਦਾ ਸਫਰ ਵਿਖਾਇਆ ਗਿਆ ਹੈ, ਜੋ ਦਰਸ਼ਕਾਂ ਨੂੰ ਕਾਫੀ ਪ੍ਰੇਰਣਾ ਦੇ ਰਿਹਾ ਹੈ। ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਨੇ ਧੋਨੀ ਦਾ ਕਿਰਦਾਰ ਨਿਭਾਇਆ ਹੈ।