ਧੋਨੀ ਦੇ ਬੱਲੇ ਨੇ ਮਚਾਇਆ ਧਮਾਲ !
ਏਬੀਪੀ ਸਾਂਝਾ | 04 Oct 2016 12:23 PM (IST)
ਮੁੰਬਈ: ਕ੍ਰਿਕੇਟਰ ਧੋਨੀ ਦੀ ਜ਼ਿੰਦਗੀ 'ਤੇ ਅਧਾਰਿਤ ਫਿਲਮ 'ਐਮ ਐਸ ਧੋਨੀ: ਦ ਅਨਟੋਲਡ ਸਟੋਰੀ' ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ। ਫਿਲਮ ਨੇ ਪਹਿਲੇ ਚਾਰ ਦਿਨਾਂ ਵਿੱਚ 74.51 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਲਿਆ ਹੈ। ਇਸ ਕਲੈਕਸ਼ਨ ਨਾਲ ਫਿਲਮ ਨੇ ਕਈ ਨਵੇਂ ਰਿਕਾਰਡ ਬਣਾ ਲਏ ਹਨ। ਸਭ ਤੋਂ ਪਹਿਲਾਂ ਇਹ ਫਿਲਮ ਹਾਈਐਸਟ ਓਪਨਿੰਗ ਵੀਕੈਂਡ ਦੇਣ ਵਾਲੀ ਪਹਿਲੀ ਬਾਇਓਪਿਕ ਬਣ ਗਈ ਹੈ। ਦੂਜਾ ਇਸ ਸਾਲ ਦੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਫਿਲਮਾਂ ਵਿੱਚੋਂ ਦੂਜੇ ਨੰਬਰ 'ਤੇ ਆ ਗਈ ਹੈ। ਇਸ ਫਿਲਮ ਨੇ ਸ਼ਾਹਰੁਖ ਖਾਨ ਦੀ 'ਫੈਨ' ਤੇ ਅਕਸ਼ੇ ਕੁਮਾਰ ਦੀ 'ਰੁਸਤਮ' ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਫਿਲਮ ਦਾ ਨਿਰਦੇਸ਼ਨ ਨੀਰਜ ਪਾਂਡੇ ਨੇ ਕੀਤਾ ਹੈ ਤੇ ਇਸ ਵਿੱਚ ਅਦਾਕਾਰੀ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਹੈ। ਦਰਸ਼ਕਾਂ ਨੂੰ ਫਿਲਮ ਕਾਫੀ ਮੋਟੀਵੇਸ਼ਨਲ ਲੱਗ ਰਹੀ ਹੈ।