Shaktimaan Movie: ਭਾਰਤੀ ਟੈਲੀਵਿਜ਼ਨ ਇਤਿਹਾਸ ਦੇ ਸਭ ਤੋਂ ਮਸ਼ਹੂਰ ਟੀਵੀ ਸੀਰੀਅਲਾਂ ਵਿੱਚੋਂ ਇੱਕ ਸ਼ਕਤੀਮਾਨ, ਇੱਕ ਵਾਰ ਫਿਰ ਵਾਪਸ ਆ ਗਿਆ ਹੈ। ਦੱਸ ਦਈਏ ਕਿ ਅਦਾਕਾਰ ਮੁਕੇਸ਼ ਖੰਨਾ ਨੇ ਆਪਣੇ ਕਿਰਦਾਰ 'ਸ਼ਕਤੀਮਾਨ' ਨਾਲ ਘਰ-ਘਰ ਵਿੱਚ ਨਾਂਅ ਕਮਾਇਆ ਸੀ। ਉਸ ਸਮੇਂ ਇਹ ਸਿਰਫ ਇੱਕ ਸੁਪਰਹੀਰੋ ਟੀਵੀ ਸ਼ੋਅ ਸੀ ਜਿਸ ਨੂੰ ਹਰ ਬੱਚਾ ਦੇਖਣਾ ਪਸੰਦ ਕਰਦਾ ਸੀ। ਹਰ ਕੋਈ ਇਸ ਨੂੰ ਲੈ ਕੇ ਉਤਸ਼ਾਹਿਤ ਸੀ। ਹੁਣ ਸੋਨੀ ਪਿਕਚਰਜ਼ ਇੰਟਰਨੈਸ਼ਨਲ ਪ੍ਰੋਡਕਸ਼ਨ ਨੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਸ਼ੇਅਰ ਕੀਤੀ ਹੈ।


ਦਰਅਸਲ, ਇਸ ਵਾਰ ਸ਼ਕਤੀਮਾਨ ਛੋਟੇ ਪਰਦੇ 'ਤੇ ਨਹੀਂ, ਸਗੋਂ ਵੱਡੇ ਪਰਦੇ 'ਤੇ ਆ ਰਹੇ ਹਨ। ਸੋਨੀ ਪਿਕਚਰਜ਼ ਇੰਡੀਆ ਨੇ ਸੁਪਰਹੀਰੋ ਟੀਵੀ ਸ਼ੋਅ ਸ਼ਕਤੀਮਾਨ 'ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਵੀਰਵਾਰ ਨੂੰ ਇਸ ਦਾ ਟੀਜ਼ਰ ਲਾਂਚ ਕੀਤਾ ਹੈ। ਫਿਲਮ ਸ਼ਕਤੀਮਾਨ ਦਾ ਐਲਾਨ ਕਰਦੇ ਹੋਏ ਸੋਨੀ ਨੇ ਕਿਹਾ, "ਭਾਰਤ ਦਾ ਸਭ ਤੋਂ ਮਸ਼ਹੂਰ, ਸਭ ਤੋਂ ਪਿਆਰਾ ਅਤੇ ਸਭ ਤੋਂ ਵੱਡਾ ਸੁਪਰਹੀਰੋ ਸ਼ਕਤੀਮਾਨ ਵਾਪਸ ਆ ਰਿਹਾ ਹੈ।"


ਜਾਣਕਾਰੀ ਮੁਤਾਬਕ ਸ਼ਕਤੀਮਾਨ ਫਿਲਮ ਤਿੰਨ ਫਿਲਮਾਂ ਦੀ ਸੀਰੀਜ਼ ਹੋਵੇਗੀ। ਸੋਨੀ ਪਿਕਚਰਜ਼ ਇੰਟਰਨੈਸ਼ਨਲ ਨੇ ਇਸ ਫਿਲਮ ਦੇ ਨਿਰਮਾਣ ਨਾਲ ਜੁੜੇ ਸਾਰੇ ਅਧਿਕਾਰ ਖਰੀਦ ਲਏ ਹਨ। ਕੰਪਨੀ ਨੇ ਇਸ ਫਿਲਮ ਨੂੰ ਬਣਾਉਣ ਦੀ ਜ਼ਿੰਮੇਵਾਰੀ ਇੱਕ ਵੱਡੇ ਨਿਰਦੇਸ਼ਕ ਨੂੰ ਸੌਂਪੀ ਹੈ। ਹਾਲਾਂਕਿ ਨਿਰਦੇਸ਼ਕ ਦੇ ਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ। ਸੋਨੀ ਇਸ ਫਿਲਮ ਦਾ ਨਿਰਮਾਣ ਮੁਕੇਸ਼ ਖੰਨਾ ਦੇ ਪ੍ਰੋਡਕਸ਼ਨ ਭੀਸ਼ਮ ਇੰਟਰਨੈਸ਼ਨਲ ਅਤੇ ਬ੍ਰਿਊਇੰਗ ਥੌਟਸ ਪ੍ਰਾਈਵੇਟ ਲਿਮਟਿਡ ਨਾਲ ਮਿਲ ਕੇ ਕਰੇਗੀ।



ਟੀਜ਼ਰ 'ਚ ਸ਼ਕਤੀਮਾਨ ਦਾ ਚਿਹਰਾ ਨਹੀਂ ਦਿਖਾਇਆ ਗਿਆ ਹੈ। ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਇਸ ਫਿਲਮ 'ਚ ਸ਼ਕਤੀਮਾਨ ਸਮੇਤ ਭਾਰਤੀ ਫਿਲਮ ਇੰਡਸਟਰੀ ਦੇ ਕਈ ਵੱਡੇ ਸਟਾਰਸ ਨੂੰ ਸਾਈਨ ਕੀਤਾ ਜਾ ਰਿਹਾ ਹੈ। ਫਿਲਮ ਨਾਲ ਜੁੜੇ ਬਾਕੀ ਵੇਰਵਿਆਂ ਨੂੰ ਜਲਦੀ ਹੀ ਜਾਰੀ ਕੀਤਾ ਜਾਵੇਗਾ।


ਸ਼ਕਤੀਮਾਨ ਫੇਮਸ ਸੀਰੀਅਲ ਰਿਹਾ


ਸ਼ਕਤੀਮਾਨ ਨੂੰ ਟੀਵੀ ਉਦਯੋਗ ਦੇ ਸਭ ਤੋਂ ਮਸ਼ਹੂਰ ਟੀਵੀ ਸ਼ੋਆਂ ਵਿੱਚ ਗਿਣਿਆ ਜਾਂਦਾ ਹੈ ਅਤੇ ਇਹ 13 ਸਤੰਬਰ 1997 ਤੋਂ 27 ਮਾਰਚ 2005 ਤੱਕ ਡੀਡੀ ਨੈਸ਼ਨਲ 'ਤੇ ਪ੍ਰਸਾਰਿਤ ਹੋਇਆ। ਸ਼ਕਤੀਮਾਨ ਇਸ ਸ਼ੋਅ ਵਿੱਚ ਇੱਕ ਸੁਪਰਹੀਰੋ ਕਿਰਦਾਰ ਦਾ ਨਾਂ ਹੈ, ਜਿਸ ਦੀ ਭੂਮਿਕਾ ਅਦਾਕਾਰ ਅਤੇ ਨਿਰਮਾਤਾ ਮੁਕੇਸ਼ ਖੰਨਾ ਨੇ ਨਿਭਾਈ ਹੈ।



ਇਹ ਵੀ ਪੜ੍ਹੋ: IND vs WI: ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਤੀਜਾ ਵਨਡੇ, ਇਹ ਹੋ ਸਕਦੀ ਦੋਵੇਂ ਟੀਮਾਂ ਦੀ ਪਲੇਇੰਗ 11


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904