Aryan Khan drugs case: ਕ੍ਰੂਜ਼ ਡ੍ਰਗਸ ਮਾਮਲੇ 'ਚ ਮੁਲਜ਼ਮ ਆਰਿਅਨ ਖਾਨ ਫਿਲਹਾਲ ਮੁੰਬਈ ਦੇ ਆਰਥਰ ਰੋਡ ਜੇਲ੍ਹ 'ਚ ਬੰਦ ਹੈ ਤੇ ਦਿਨ 'ਚ ਆਪਣੇ ਬੈਰਕ 'ਚ ਰਾਮ ਤੇ ਸੀਤਾ ਨਾਲ ਜੁੜੀਆਂ ਕਿਤਾਬਾਂ ਪੜ੍ਹਦੇ ਹਨ। ਆਰਿਅਨ ਦੀ ਜ਼ਮਾਨਤ ਪਟੀਸ਼ਨ 'ਤੇ ਮੰਗਲਵਾਰ ਹਾਈਕੋਰਟ ਚ ਸੁਣਵਾਈ ਹੋਣੀ ਹੈ।


ਜੇਲ੍ਹ ਸੂਤਰਾਂ ਨੇ ਦੱਸਿਆ ਕਿ ਜੇਲ੍ਹ 'ਚ ਬੰਦ ਕੈਦੀ ਜੇਲ੍ਹ 'ਚ ਪੁਸਤਕ ਪੜ੍ਹ ਸਕਦਾ ਹੈ ਤੇ ਉਹ ਕਿਤਾਬ ਪੜ੍ਹਨ ਲਈ ਜੇਲ੍ਹ 'ਚ ਬਣੀ ਲਾਇਬ੍ਰੇਰੀ ਤੋਂ ਕਿਤਾਬਾਂ ਮੰਗ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਆਰਿਅਨ ਖਾਨ ਨੇ ਜੇਲ੍ਹ 'ਚ ਪੜ੍ਹਨ ਲਈ ਗੋਲਡਨ ਲਾਇਨ ਤੇ ਰਾਮ ਤੇ ਸੀਤਾ ਨਾਲ ਜੁੜੀਆਂ ਕਿਤਾਬਾਂ ਦੀ ਮੰਗ ਕੀਤੀ, ਜਿਸ ਨੂੰ ਉਹ ਆਪਣੀ ਬੈਰਕ 'ਚ ਪੜ੍ਹਦੇ ਹਨ।


ਦੱਸ ਦੇਈਏ ਜੇਲ੍ਹ ਦੀ ਲਾਇਬ੍ਰੇਰੀ 'ਚ ਸੈਂਕੜੇ ਪੁਸਤਕਾਂ ਹਨ ਜੋ ਜੇਲ੍ਹ ਅਥਾਰਿਟੀ ਨੇ ਮੰਗਵਾ ਕੇ ਰੱਖੀਆਂ ਹਨ। ਇਸ ਤੋਂ ਇਲਾਵਾ ਇਸ ਲਾਇਬ੍ਰੇਰੀ 'ਚ ਉਹ ਪੁਸਤਕਾਂ ਵੀ ਹਨ ਜਿਸ ਨੂੰ ਦੂਜੇ ਕੈਦੀਆਂ ਨੇ ਪੜ੍ਹਨ ਲਈ ਆਪਣੇ ਪਰਿਵਾਰਾਂ ਤੋਂ ਮੰਗਵਾਇਆ ਸੀ ਤੇ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਜੇਲ੍ਹ 'ਚ ਹੀ ਛੱਡ ਦਿੱਤਾ ਸੀ।


ਸੂਤਰਾਂ ਨੇ ਦੱਸਿਆ ਕਿ ਬੈਰਕ 'ਚ ਇਕ ਟੀਵੀ ਹੈ ਜਿਸ ਤੇ ਸਾਰੇ ਕੈਦੀ ਨਿਊਜ਼, ਕ੍ਰਿਕਟ, ਜਾਂ ਫਿਲਮਾਂ ਦੇਖਦੇ ਹਨ ਤੇ ਵੀਕੈਂਡ ਤੇ ਲੋਕ ਫੁੱਟਬਾਲ ਜਾਂ ਦੂਜੀਆਂ ਖੇਡਾਂ ਖੇਡਦੇ ਹਨ। ਪਰ ਆਰਿਅਨ ਦੀ ਸੁਰੱਖਿਆ ਨੂੰ ਦੇਖਦਿਆਂ ਉਸ ਨੂੰ ਦੂਜੇ ਕੈਦੀਆਂ ਦੇ ਸੰਪਰਕ 'ਚ ਨਹੀਂ ਆਉਣ ਦਿੱਤਾ ਜਾ ਰਿਹਾ।


ਐਨਸੀਬੀ ਦੇ ਸੂਤਰਾਂ ਨੇ ਦੱਸਿਆ ਕਿ ਹਾਈਕੋਰਟ ਤੋਂ ਵੀ ਆਰਿਅਨ ਖਾਨ ਨੂੰ ਜ਼ਮਾਨਤ ਨਾ ਮਿਲੇ ਇਸ ਲਈ ਐਨਸੀਬੀ ਪੂਰੀ ਕੋਸ਼ਿਸ਼ ਕਰਨ ਵਾਲੀ ਹੈ। ਦੱਸ ਦੇਈਏ ਦੋ ਦਿਨ ਪਹਿਲਾਂ ਜੇਲ੍ਹ 'ਚ ਬੰਦ ਆਰਿਅਨ ਖਾਨ ਨਾਲ ਮਿਲਣ ਉਸ ਦੇ ਪਿਤਾ ਸ਼ਾਹਰੁਖ਼ ਖ਼ਾਨ ਪਹੁੰਚੇ ਸਨ। ਜੇਲ੍ਹ ਦੇ ਅੰਦਰ ਮੁਲਾਕਾਤ ਲਈ ਬਣੇ ਕਮਰੇ 'ਚ ਸ਼ਾਹਰੁਖ਼ ਖ਼ਾਨ ਪਹੁੰਚੇ ਸਨ। ਜਿੱਥੇ ਉਨ੍ਹਾਂ ਦੇ ਬੇਟੇ ਆਰਿਅਨ ਖਾਨ ਨੇ ਮੁਲਾਕਾਤ ਕੀਤੀ। ਪਰ ਦੋਵਾਂ ਦੇ ਵਿਚ ਸ਼ੀਸ਼ੇ ਦੀ ਦੀਵਾਰ ਸੀ ਜਿੱਥੋਂ ਦੋਵੇਂ ਇਕ ਦੂਜੇ ਨੂੰ ਦੇਖ ਪਾ ਰਹੇ ਸਨ। ਪਰ ਗੱਲ ਕਰਨ ਲਈ ਇਕ ਦੂਜੇ ਦੀ ਆਵਾਜ਼ ਸੁਣਨ ਲਈ ਉਨ੍ਹਾਂ ਨੂੰ ਇੰਟਰਕੌਮ ਦਾ ਸਹਾਰਾ ਲੈਣਾ ਪਿਆ।