ਮੁੰਬਈ: ਪਰਿਵਾਰਕ ਫਿਲਮ ਬਣਾਉਣ ਵਾਲੇ ਨਿਰਮਾਤਾ ਸੂਰਜ ਬੜਜਾਤਿਆ ਨੇ ਆਪਣੀ ਨਵੀਂ ਫਿਲਮ ਲਈ ਸਟਾਰ ਕਾਸਟ ਨੂੰ ਲਗਪਗ ਫਾਈਨਲ ਕਰ ਲਿਆ ਹੈ। ਇਸ ਫਿਲਮ ਵਿੱਚ ਦੋ ਫਿਲਮੀ ਪਰਿਵਾਰਾਂ ਨਾਲ ਸਬੰਧਤ ਨੌਜਵਾਨਾਂ ਨੂੰ ਮੁੱਖ ਭੂਮਿਕਾਵਾਂ ਨਿਭਾਉਣ ਲਈ ਚੁਣਿਆ ਗਿਆ ਹੈ। ਦੱਸਿਆ ਗਿਆ ਹੈ ਕਿ ਸੂਰਜ ਬੜਜਾਤਿਆ ਨੇ ਇਸ ਫਿਲਮ 'ਚ ਦਿਓਲ ਤੇ ਢਿੱਲੋਂ ਪਰਿਵਾਰ ਦੇ ਰਾਜਵੀਰ ਅਤੇ ਪਲੋਮਾ ਨੂੰ ਚੁਣਿਆ ਹੈ।

ਸੂਰਜ ਬੜਜਾਤਿਆ ਦੇ ਬੇਟੇ ਅਵਨੀਸ਼ ਇਸ ਫਿਲਮ ਨੂੰ ਆਪਣੀ ਪਹਿਲੀ ਫਿਲਮ ਦੇ ਤੌਰ 'ਤੇ ਡਾਇਰੈਕਟ ਕਰਨ ਜਾ ਰਹੇ ਹਨ। ਇਸ ਫਿਲਮ ਲਈ ਸੰਨੀ ਦਿਓਲ ਦੇ ਬੇਟੇ ਰਾਜਵੀਰ ਦਿਓਲ ਤੋਂ ਬਾਅਦ ਹੁਣ ਉਨ੍ਹਾਂ ਨੇ ਰਾਜਵੀਰ ਦੇ ਨਾਲ ਪੂਨਮ ਢਿੱਲੋਂ ਦੀ ਬੇਟੀ ਪਲੋਮਾ ਨੂੰ ਸਾਈਨ ਕੀਤਾ ਹੈ।

ਅਦਾਕਾਰਾ ਪਾਲੋਮਾ ਨੂੰ ਮੁੱਖ ਭੂਮਿਕਾ ਵਿੱਚ ਕਾਸਟ ਕਰਨ 'ਤੇ ਮੋਹਰ ਲੱਗ ਗਈ ਹੈ। ਫਿਲਮ ਦਾ ਨਿਰਦੇਸ਼ਨ ਸੂਰਜ ਬੜਜਾਤਿਆ ਦੇ ਬੇਟੇ ਅਵਨੀਸ਼ ਐਸ. ਬੜਜਾਤਿਆ ਵੱਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਹ ਪਹਿਲੀ ਫਿਲਮ ਹੋਵੇਗੀ। ਫਿਲਹਾਲ ਫਿਲਮ ਦਾ ਟਾਈਟਲ ਨਹੀਂ ਰੱਖਿਆ ਗਿਆ ਹੈ।

ਰਾਜਸ਼੍ਰੀ ਦੀ 59ਵੀਂ ਫਿਲਮ
ਸੂਰਜ ਬੜਜਾਤਿਆ ਦੇ ਬੇਟੇ ਅਵਨੀਸ਼ ਦੁਆਰਾ ਨਿਰਦੇਸ਼ਿਤ ਕੀਤੀ ਜਾਣ ਵਾਲੀ ਫਿਲਮ ਦਾ ਟਾਈਟਲ ਅਜੇ ਤੈਅ ਨਹੀਂ ਹੋਇਆ ਪਰ ਇਹ ਫਿਲਮ ਰਾਜਸ਼੍ਰੀ ਦੀ 59ਵੀਂ ਫਿਲਮ ਹੋਵੇਗੀ ਤੇ ਮੁੰਬਈ ਵਿੱਚ ਜੁਲਾਈ 2022 ਵਿੱਚ ਫਲੋਰ 'ਤੇ ਜਾਵੇਗੀ। ਦੱਸ ਦੇਈਏ ਕਿ ਰਾਜਸ਼੍ਰੀ ਫਿਲਮਸ ਨੇ ਅਦਾਕਾਰਾ ਪੂਨਮ ਢਿੱਲੋਂ ਤੇ ਉੱਘੇ ਨਿਰਮਾਤਾ ਅਸ਼ੋਕ ਠਾਕੇਰੀਆ ਦੀ ਧੀ ਪਲੋਮਾ ਨੂੰ ਮੁੱਖ ਅਦਾਕਾਰਾ ਲਈ ਕਾਸਟ ਕਰਕੇ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ। ਇਸ ਸਬੰਧੀ ਇੱਕ ਪੋਸਟ ਰਾਜਸ਼੍ਰੀ ਨੇ ਖੁਦ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।





ਫਿਲਮ ਦੇ ਨਿਰਦੇਸ਼ਕ ਅਵਨੀਸ਼ ਦਾ ਕਹਿਣਾ ਹੈ, “ਪਲੋਮਾ ਇਕ ਸ਼ਾਨਦਾਰ ਕਲਾਕਾਰ ਹੈ ਤੇ ਪਰਦੇ 'ਤੇ ਉਸ ਦੀ ਜ਼ਬਰਦਸਤ ਮੌਜੂਦਗੀ ਹੈ। ਉਹ ਮੇਰੇ ਕਿਰਦਾਰ ਲਈ ਬਿਲਕੁਲ ਫਿੱਟ ਹੈ। ਉਸ ਦੇ ਕੰਮ ਪ੍ਰਤੀ ਉਸਦੀ ਗੰਭੀਰਤਾ ਤੇ ਉਤਸ਼ਾਹ ਹਰ ਰੋਜ਼ ਉਸਦੇ ਨਾਲ ਕੰਮ ਕਰਨਾ ਦਿਲਚਸਪ ਬਣਾਉਂਦਾ ਹੈ। ਪਲੋਮਾ ਤੇ ਰਾਜਵੀਰ ਸਕ੍ਰੀਨ 'ਤੇ ਇਕੱਠੇ ਸ਼ਾਨਦਾਰ ਕੈਮਿਸਟਰੀ ਸ਼ੇਅਰ ਕਰਦੇ ਹਨ। ਉਹ ਦੋਵੇਂ ਆਪਣੀਆਂ ਭੂਮਿਕਾਵਾਂ ਵਿੱਚ ਆਸਾਨੀ ਨਾਲ ਮਿਲ ਜਾਂਦੇ ਹਨ।